IND vs ENG: ਮੈਨਚੈਸਟਰ ਟੈਸਟ, ਕਪਤਾਨ ਗਿੱਲ ਦਾ ਸੈਂਕੜਾ, ਇੰਗਲੈਂਡ ‘ਚ ਜਿਆਦਾ ਦੌੜਾਂ ਦਾ ਰਿਕਾਰਡ ਤੋੜਿਆ

IND vs ENG
IND vs ENG: ਮੈਨਚੈਸਟਰ ਟੈਸਟ, ਭਾਰਤ ਦੀ ਤੀਜੀ ਵਿਕਟ ਡਿੱਗੀ, ਰਾਹੁਲ ਆਊਟ, ਸਟੋਕਸ ਨੇ ਤੋੜੀ ਵੱਡੀ ਸਾਂਝੇਦਾਰੀ

ਕਪਤਾਨ ਗਿੱਲ ਕ੍ਰੀਜ ‘ਤੇ ਨਾਬਾਦ

  • ਲੋਕੇਸ਼ ਰਾਹੁਲ 90 ਦੌੜਾਂ ਬਣਾ ਕੇ ਆਊਟ

ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਚੌਥਾ ਟੈਸਟ ਮੈਚ ਮੈਨਚੈਸਟਰ ’ਚ ਖੇਡਿਆ ਜਾ ਰਿਹਾ ਹੈ। ਐਤਵਾਰ ਨੂੰ ਮੈਚ ਦਾ ਆਖਰੀ ਦਿਨ ਹੈ ਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ। ਭਾਰਤ ਨੇ ਦੂਜੀ ਪਾਰੀ ’ਚ 3 ਵਿਕਟਾਂ ਗੁਆ ਕੇ 213 ਦੌੜਾਂ ਬਣਾ ਲਈਆਂ ਹਨ। ਟੀਮ ਅਜੇ ਵੀ ਇੰਗਲੈਂਡ ਦੇ ਸਕੋਰ ਤੋਂ 98 ਦੌੜਾਂ ਪਿੱਛੇ ਹੈ। ਕਪਤਾਨ ਗਿੱਲ ਨੇ ਇਸ ਸੀਰੀਜ਼ ‘ਚ ਆਪਣਾ ਚੌਥਾ ਸੈਂਕੜਾ ਪੂਰਾ ਕਰ ਲਿਆ ਹੈ। ਕਪਤਾਨ ਸ਼ੁਭਮਨ ਗਿੱਲ ਦੇ ਨਾਲ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਕ੍ਰੀਜ ’ਤੇ ਨਾਬਾਦ ਹਨ। ਕਪਤਾਨ ਸ਼ੁਭਮਨ ਗਿੱਲ ਨੇ ਇਸ ਸੀਰੀਜ਼ ’ਚ 700 ਦੌੜਾਂ ਪੂਰੀਆਂ ਕਰ ਲਈਆਂ ਹਨ। IND vs ENG

ਇਹ ਖਬਰ ਵੀ ਪੜ੍ਹੋ : Sophia Qureshi: ਫੌਜ ਦੀ ਕਰਨਲ ਸੋਫੀਆ ਕੁਰੈਸ਼ੀ ਨਾਲ ਅਨੁਪਮ ਖੇਰ ਨੇ ਕੀਤੀ ਮੁਲਾਕਾਤ, ਦਿੱਤਾ ਇੱਕ ਖਾਸ ਤੋਹਫ਼ਾ

ਉਨ੍ਹਾਂ ਨੂੰ ਜੀਵਨ ਦਾ ਦੂਜਾ ਮੌਕਾ ਮਿਲਿਆ। ਓਲੀ ਪੋਪ ਨੇ ਬੇਨ ਸਟੋਕਸ ਦੀ ਗੇਂਦ ’ਤੇ ਕੈਚ ਛੱਡ ਦਿੱਤਾ। ਕੇਐਲ ਰਾਹੁਲ 90 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਬੇਨ ਸਟੋਕਸ ਨੇ ਐਲਬੀਡਬਲਯੂ ਆਊਟ ਕੀਤਾ। ਸਟੋਕਸ ਨੇ 188 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਤੋੜੀ। ਇੰਗਲੈਂਡ ਨੇ ਪਹਿਲੀ ਪਾਰੀ ’ਚ 311 ਦੌੜਾਂ ਦੀ ਲੀਡ ਲਈ। ਟੀਮ 669 ਦੌੜਾਂ ’ਤੇ ਆਲ ਆਊਟ ਹੋ ਗਈ, ਜਦੋਂ ਕਿ ਭਾਰਤੀ ਟੀਮ 358 ਦੌੜਾਂ ’ਤੇ ਆਲ ਆਊਟ ਹੋ ਗਈ ਸੀ। IND vs ENG