Crime News: ਸੁੱਤੇ ਪਏ ਪਰਿਵਾਰ ਨੂੰ ਕਮਰਿਆਂ ‘ਚ ਬੰਦ ਕਰਕੇ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਕੀਤੇ ਚੋਰੀ

Crime News
ਅਬੋਹਰ: ਘਰ ਵਿਚ ਹੋਈ ਚੋਰੀ ਬਾਰੇ ਪੁਲਿਸ ਮੁਲਾਜ਼ਮਾਂ ਨੂੰ ਜਾਣਕਾਰੀ ਦੇ ਰਹੇ ਪਰਿਵਾਰਕ ਮੈਂਬਰ।ਤਸਵੀਰ : ਮੇਵਾ ਸਿੰਘ

Crime News: ਅਬੋਹਰ, (ਮੇਵਾ ਸਿੰਘ)। ਬੀਤੀ ਰਾਤ ਅਣਪਛਾਤੇ ਚੋਰਾਂ ਨੇ ਅਬੋਹਰ ਦੇ ਕਾਨਵੈਂਟ ਐਵੇਨਿਊ ਵਿੱਚ ਇੱਕ ਪਰਿਵਾਰ ਨੂੰ ਸੁੱਤੇ ਪਇਆਂ ਨੂੰ ਕਮਰਿਆਂ ਵਿੱਚ ਬੰਦ ਕਰ ਦਿੱਤਾ ਅਤੇ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਜਦੋਂ ਪਰਿਵਾਰ ਸਵੇਰੇ 7 ਵਜੇ ਉੱਠਿਆ ਤਾਂ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਾ ਅਤੇ ਗੁਆਂਢੀਆਂ ਨੂੰ ਫੋਨ ’ਤੇ ਸੂਚਿਤ ਕੀਤਾ।

ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਪੁੱਤਰ ਹਰਗੋਬਿੰਦ ਸਿੰਘ ਜੋ ਕਿ ਮੂਲ ਰੂਪ ਵਿੱਚ ਮਿੱਡੂ ਖੇੜਾ ਦਾ ਰਹਿਣ ਵਾਲਾ ਹੈ ਤੇ ਉਹ ਕਰੀਬ ਪਿਛਲੇ 15-20 ਸਾਲਾਂ ਤੋਂ ਕਾਨਵੈਂਟ ਐਵੇਨਿਊ ਲੇਨ ਨੰਬਰ 1 ’ਚ ਆਪਣੀ ਪਤਨੀ, ਪੁੱਤਰ ਅਤੇ ਧੀ ਨਾਲ ਰਹਿ ਰਿਹਾ ਹੈ। ਬੀਤੀ ਰਾਤ ਜਦੋਂ ਉਹ ਚਾਰ ਕਮਰਿਆਂ ਵਾਲੇ ਘਰ ਵਿੱਚ ਆਪਣੇ ਕਮਰਿਆਂ ਵਿੱਚ ਸੁੱਤੇ ਹੋਏ ਸਨ, ਤਾਂ ਅਣਪਛਾਤੇ ਚੋਰਾਂ ਨੇ ਦੁਪੱਟਾ ਅਤੇ ਪਾਈਪ ਦੀ ਵਰਤੋਂ ਕਰਕੇ ਦੋ ਕਮਰਿਆਂ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਅਤੇ ਉਨ੍ਹਾਂ ਨੇ ਨੇੜੇ ਦੇ ਸਟੋਰ ਵਿੱਚ ਰੱਖੇ ਅਲਮਾਰੀਆਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ।

ਇਹ ਵੀ ਪੜ੍ਹੋ: Punjab Education News: ਪਰਮਜੀਤ ਸਿੰਘ ਮਾਹਲਾ ਨੇ ਸੁਪਰਡੈਂਟ ਵਜੋਂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵਜੋਂ ਅੁਹਦਾ…

ਚੋਰ ਇਨ੍ਹਾਂ ਅਲਮਾਰੀਆਂ ’ਚੋਂ ਲਗਭਗ 18 ਤੋਂ 20 ਤੋਲੇ ਸੋਨਾ, 15 ਤੋਲੇ ਚਾਂਦੀ ਅਤੇ 4 ਲੱਖ ਰੁਪਏ ਦੀ ਨਗਦੀ ਚੋਰੀ ਕਰ ਕੇ ਲੈ ਗਏ ਜੋ ਉਨ੍ਹਾਂ ਨੇ ਐਫਡੀ ਲਈ ਰੱਖੀ ਸੀ। ਜਦੋਂ ਉਹ ਸਵੇਰੇ 7 ਵਜੇ ਦੇ ਕਰੀਬ ਉੱਠੇ ਤਾਂ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਾ ਅਤੇ ਆਪਣੇ-ਆਪ ਨੂੰ ਕਮਰਿਆਂ ਵਿੱਚ ਬੰਦ ਦੇਖ ਕੇ ਉਨ੍ਹਾਂ ਨੇ ਆਪਣੇ ਫੋਨ ਤੋਂ ਗੁਆਂਢੀਆਂ ਨੂੰ ਫੋਨ ਕੀਤਾ ਅਤੇ ਜਦੋਂ ਉਹ ਕਮਰਿਆਂ ਦੇ ਅੰਦਰ ਗਏ ਤਾਂ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਸ਼ਾਇਦ ਉਨ੍ਹਾਂ ਨੂੰ ਕੋਈ ਨਸ਼ੀਲੀ ਚੀਜ਼ ਸੁੰਘਾਈ ਹੋ ਸਕਦੀ ਹੈ,ਜਿਸ ਕਾਰਨ ਉਹ ਸਾਰੀ ਰਾਤ ਹੋਸ਼ ’ਚ ਨਹੀਂ ਆ ਸਕੇ ਅਤੇ ਸਾਰਾ ਪਰਿਵਾਰ 7 ਵਜੇ ਜਾਗਿਆ।

ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੀ ਧੀ ਦੇ ਕਮਰੇ ’ਚ ਰੱਖੀ ਅਲਮਾਰੀ ਵਿੱਚੋਂ 10 ਹਜ਼ਾਰ ਰੁਪਏ ਵੀ ਚੋਰੀ ਕਰਕੇ ਲੈ ਗਏ। ਉਨ੍ਹਾਂ ਇਸ ਬਾਰੇ ਸਿਟੀ 2 ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸਿਟੀ 2 ਇੰਚਾਰਜ ਪ੍ਰੋਮਿਲਾ ਸਿੱਧੂ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਗੁਆਂਢੀਆਂ ਦੇ ਘਰਾਂ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕੈਮਰਿਆਂ ਵਿੱਚ ਇੱਕ ਨੌਜਵਾਨ ਘਰੋਂ ਸਾਮਾਨ ਚੁੱਕਦਾ ਦਿਖਾਈ ਦੇ ਰਿਹਾ ਹੈ। Crime News