
Punjab Education News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪਰਮਜੀਤ ਸਿੰਘ ਮਾਹਲਾ ਅੱਜ ਬਤੌਰ ਸੁਪਰਡੈਂਟ ਦਫ਼ਤਰ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਵਿਖੇ ਸ਼੍ਰੀਮਤੀ ਨੀਲਮ ਰਾਣੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਰੀਦਕੋਟ ਦੀ ਹਾਜ਼ਰੀ ’ਚ ਆਪਣਾ ਅੁਹਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਵਿਭਾਗ ਵੱਲੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਈਮਨਦਾਰ ਨਾਲ ਨਿਭਾਉਣਗੇ। ਇੱਥੇ ਜ਼ਿਕਰਯੋਗ ਹੈ ਉਨ੍ਹਾਂ ਨੂੰ ਵਿਭਾਗ ਵੱਲੋਂ ਤਰੱਕੀ ਦੇ ਕੇ ਬਤੌਰ ਸੁਪਰਡੈਂਟ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਸੈਕਡਰੀ ਸਿੱਖਿਆ ਫਰੀਦਕੋਟ ਵਿਖੇ ਨਿਯੁਕਤ ਕੀਤਾ ਗਿਆ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਨੀਲਮ ਰਾਣੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ ਅਤੇ ਪ੍ਰਦੀਪ ਕੁਮਾਰ ਦਿਓੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ ਵੱਲੋਂ ਪਰਮਜੀਤ ਸਿੰਘ ਮਾਹਲਾ ਦੇ ਦਫਤਰੀ ਕੰਮ ਕਰਨ ’ਚ ਮੁਹਾਰਤ ਦੀ ਪ੍ਰੰਸ਼ਸ਼ਾ ਕੀਤੀ ਗਈ। ਇਸ ਮੌਕੇ ’ਤੇ ਸੰਬੋਧਨ ਕਰਦਿਆਂ ਅਮਰੀਕ ਸਿੰਘ ਸੰਧੂ ਸਾਬਕਾ ਸੂਬਾ ਪ੍ਰਧਾਨ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਵੱਲੋਂ ਦੱਸਿਆ ਗਿਆ ਕਿ ਪਰਮਜੀਤ ਸਿੰਘ ਮਾਹਲਾ ਜੋ ਕਿ ਪਹਿਲਾਂ ਵੀ ਲੰਬਾ ਸਮਾਂ ਜ਼ਿਲ੍ਹਾ ਫ਼ਰੀਦਕੋਟ ਦੇ ਜ਼ਿਲ੍ਹਾ ਸਿੱਖਿਆ ਅਫਸਰ ਦਫ਼ਤਰਾਂ ਅਤੇ ਮੰਡਲ ਸਿੱਖਿਆ ਅਫਸਰ ਦੇ ਦਫਤਰ ਵਿਖੇ ਲੰਬਾ ਸਮਾਂ ਕੰਮ ਕੀਤਾ ਹੈ, ਜਿਸ ਕਰਕੇ ਇਨ੍ਹਾਂ ਨੂੰ ਦਫਤਰ ਦੀ ਹਰੇਕ ਸੀਟ ’ਤੇ ਕੰਮ ਕਰਨ ਦਾ ਬਹੁਤ ਤਜ਼ਰਬਾ ਹੈ।
ਇਹ ਵੀ ਪੜ੍ਹੋ: Rotary Club Patran: ਰੋਟਰੀ ਕਲੱਬ ਪਾਤੜ੍ਹਾਂ ਰਾਇਲ ਨੇ ਕਰਵਾਇਆ ਤਾਜਪੋਸ਼ੀ ਸਮਾਗਮ

ਇਸ ਮੌਕ ਕੇਵਲ ਕੌਰ ਜ਼ਿਲਾ ਕੋਆਰਡੀਨੇਟਰ ਖੇਡਾਂ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ, ਸੁਖਜਿੰਦਰ ਸਿੰਘ, ਗੁਰਪ੍ਰੀਤ ਸਿੰਘ ਰੰਧਾਵਾ, ਜਸਵੰਤ ਸਿੰਘ ਢਿੱਲੋਂ, ਰਵਿੰਦਰ ਕੁਮਾਰ ਟੀਟੂ, ਨਛੱਤਰ ਸਿੰਘ ਢੈਪਈ, ਸਤਿਗੁਰ ਸਿੰਘ ਸਟੈਨੋ, ਰੂਪ ਸਿੰਘ ਸੀਨੀਅਰ ਸਹਾਇਕ, ਦੀਪਕ ਮਖੀਜਾ ਸੀਨੀਅਰ ਸਹਾਇਕ, ਦਾਨੀਅਲ ਮਨੀਤ ਰਿਟਾਇਰਡ ਸੁਪਰਡੈਂਟ, ਪਰਮਪਾਲ ਸਿੰਘ ਰੂਬੀ ਜ਼ਿਲ੍ਹਾ ਪ੍ਰਧਾ,ਨ ਅਭਿਸੇਕ ਮਦਾਨ, ਵਿਕਾਸ ਚੋਪੜਾ, ਸਲਵਿੰਦਰ ਸਿੰਘ ਜੂਨੀਅਰ ਸਕੇਲ ਸਟੈਨੋਗ੍ਰਾਫਰ ਮਨੀਸ਼ ਕੁਮਾਰ ਗੁਰਬਿੰਦਰ ਸਿੰਘ, ਪੰਜਾਬ ਸਿੰਘ, ਜਸਪ੍ਰੀਤ ਸਿੰਘ, ਕ੍ਰਿਸ਼ਨ ਕੁਮਾਰ, ਸੁਮਨ ਲਤਾ, ਦਲਵਿੰਦਰ ਸਿੰਘ ਬਰਾੜ, ਬਹਾਦਰ ਸਿੰਘ, ਲਖਵੀਰ ਕੌਰ, ਹਰਲੀਨ ਕੌਰ, ਪਿੰਟੂ ਕੁਮਾਰ, ਲਖਵਿੰਦਰ ਸਿੰਘ ਅਤੇ ਵੀਰਪਾਲ ਕੌਰ ਹਾਜ਼ਰ ਸਨ। Punjab Education News