Rotary Club Patran: ਰੋਟਰੀ ਕਲੱਬ ਪਾਤੜ੍ਹਾਂ ਰਾਇਲ ਨੇ ਕਰਵਾਇਆ ਤਾਜਪੋਸ਼ੀ ਸਮਾਗਮ

Rotary Club Patran
ਪਾਤੜ੍ਹਾਂ: ਰੋਟਰੀ ਕਲੱਬ ਪਾਤੜ੍ਹਾਂ ਰਾਇਲ ਵੱਲੋਂ ਕਰਵਾਏ ਗਏ ਤਾਜਪੋਸ਼ੀ ਸਮਾਗਮ ਦਾ ਦ੍ਰਿਸ਼।

Rotary Club Patran: (ਭੂਸ਼ਨ ਸਿੰਗਲਾ/ਦੁਰਗਾ ਸਿੰਗਲਾ) ਪਾਤੜ੍ਹਾਂ। ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪਾਤੜ੍ਹਾਂ ਰਾਇਲ ਦੇ ਅਗਲੇ ਸਾਲ ਚੁਣੇ ਗਏ ਅਹੁਦੇਦਾਰਾਂ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਮੁਖ ਮਹਿਮਾਨ ਵਜੋਂ ਰੋਟਰੀ ਇੰਟਰਨੈਸ਼ਨਲ 3090 ਦੇ ਡਿਸਟ੍ਰਿਕਟ ਗਵਰਨਰ ਭੂਪੇਸ਼ ਮਹਿਤਾ ਨੇ ਸ਼ਿਰਕਤ ਕੀਤੀ, ਜਦੋਂਕਿ ਵਿਸ਼ੇਸ਼ ਮਹਿਮਾਨ ਵਜੋਂ ਮਨੋਜ ਬਾਂਸਲ, ਮੈਡਮ ਹਰਸ਼ ਗੇਰਾ ਨੇ ਹਿੱਸਾ ਲਿਆ।

ਸਮਾਗਮ ਦੌਰਾਨ ਸੰਸਥਾ ਦੇ ਨਵੇਂ ਚੁਣੇ ਗਏ ਪ੍ਰਧਾਨ ਹਰਮੇਸ਼ ਸਿੰਗਲਾ, ਸੈਕਟਰੀ ਰਾਕੇਸ਼ ਗੋਇਲ, ਕੈਸ਼ੀਅਰ ਮਿੰਕਲ ਗਰਗ ਨੂੰ ਅਹੁਦਿਆਂ ਦੀ ਸਹੁੰ ਚੁਕਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗਾਨ ਨਾਲ ਕਰਨ ਉਪਰੰਤ ਮੁਖ ਮਹਿਮਾਨ ਡਿਸਟ੍ਰਿਕਟ ਗਵਰਨਰ ਭੂਪੇਸ਼ ਮਹਿਤਾ ਵੱਲੋਂ ਨਵ ਨਿਯੁਕਤ ਪ੍ਰਧਾਨ ਹਰਮੇਸ਼ ਸਿੰਗਲਾ ਦੇ ਗੱਲ ’ਚ ਰੋਟਰੀ ਕਾਲਰ ਪਹਿਨਾਇਆ ਗਿਆ। ਇਸ ਦੇ ਨਾਲ ਹੀ ਕਲੱਬ ’ਚ ਨਵੇਂ ਮੈਂਬਰਾਂ ਨੂੰ ਰੋਟਰੀ ਪਿੰਨ ਲਗਾਈ ਗਈ। ਸਮਾਗਮ ਨੂੰ ਸੰਬੋਧਿਤ ਕਰਦਿਆਂ 3090 ਡਿਸਟ੍ਰਿਕਟ ਗਵਰਨਰ ਭੂਪੇਸ਼ ਮਹਿਤਾ ਨੇ ਕਿਹਾ ਕਿ ਵਿਸ਼ਵ ਭਰ ’ਚ ਰੋਟਰੀ ਦੀ ਸਮਾਜ ਸੇਵਾ ਦੇ ਕੰਮਾਂ ’ਚ ਆਪਣੀ ਵੱਖਰੀ ਪਹਿਚਾਣ ਹੈ।

ਇਹ ਵੀ ਪੜ੍ਹੋ: Punjab News: ਆਧਾਰ ਕਾਰਡ ’ਤੇ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਦੇਣ ਧਿਆਨ, ਇਸ ਦਿਨ ਸਫ਼ਰ ਕਰਨਾ ਪਵੇਗਾ ਮਹਿੰਗਾ

ਇਸ ਦੌਰਾਨ ਸਾਲ 2024-2025 ਦੌਰਾਨ ਪ੍ਰਧਾਨ ਰਹਿ ਚੁਕੇ ਕਪਿਲ ਕੌਸ਼ਲ ਮਲਿਕ ਨੇ ਆਪਣੇ ਕਾਰਜਕਾਲ ਦੌਰਾਨ ਕਲੱਬ ਵੱਲੋਂ ਕੀਤੇ ਗਏ ਕੰਮਾਂ ਦਾ ਜਿਕਰ ਕਰਦਿਆਂ ਵਿਸਥਾਰ ਸਾਹਿਤ ਰਿਪੋਰਟ ਪੇਸ਼ ਕੀਤੀ। ਜਿਸ ਨੂੰ ਸਮਾਗਮ ਵਿਚ ਹਾਜ਼ਰ ਸਾਰੇ ਵਿਅਕਤੀਆਂ ਨੇ ਤਾੜੀਆਂ ਲਗਾ ਕੇ ਪਾਸ ਕੀਤਾ। ਰੋਟੇਰਿਅਣ ਸਵ. ਗੁਰਸਿਮਰਨ ਸਿੰਘ ਹਰਿਕਾ ਦੇ ਸਪੁੱਤਰ ਨਿਮਰ ਅਮੋਲ ਸਿੰਘ ਨੂੰ ਡਿਸਟ੍ਰਿਕਟ ਇੰਟਰੈਕਟ ਰਿਪਰਸੈਟ 3090 ਦੇ ਐਵਾਰਡ ਨਾਲ ਸਨਮਾਨ ਕੀਤਾ ਗਿਆ। ਨਵ ਨਿਯੁਕਤ ਪ੍ਰਧਾਨ ਹਰਮੇਸ਼ ਸਿੰਗਲਾ ਨੇ ਆਪਣੇ ਸੰਬੋਧਨ ਦੌਰਾਨ ਆਉਣ ਵਾਲੇ ਸਮੇਂ
’ਚ ਕੀਤੇ ਜਾਣ ਵਾਲੇ ਕੰਮਾਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। Rotary Club Patran

ਇਸ ਮੌਕੇ ਰਾਕੇਸ਼ ਗਰਗ, ਨਰੈਣ ਗਰਗ , ਹਰਮੇਸ਼ ਗਰਗ, ਰਾਕੇਸ਼ ਸਿੰਗਲਾ ਗੁਰੂਕੁਲ ਸਕੂਲ, ਮੈਡਮ ਹਰਮਨਦੀਪ ਕੌਰ ਹਰੀਕਾ , ਅਸ਼ੋਕ ਗਰਗ, ਕੂਨਾਲ ਗੋਇਲ, ਅਰੁਣ ਸਿੰਗਲਾ , ਭਾਰਤ ਭੂਸ਼ਣ ਸੋਨੂੰ, ਜੀਵਨ ਸਿੰਗਲਾ, ਸੰਦੀਪ ਗੁਪਤਾ, ਵਿਸ਼ਾਲ ਗੋਇਲ, ਸੁਨੀਲ ਮਿੱਤਲ, ਡਾਕਟਰ ਅਸ਼ੋਕ ਦੇਵ, ਡਾਕਟਰ ਮੋਹਨ ਲਾਲ ਸਿੰਗਲਾ, ਬ੍ਰਿਜ ਲਾਲ ਸਿੰਗਲਾ, ਰਾਕੇਸ਼ ਗੋਇਲ, ਹੈਪੀ ਸਿੰਗਲਾ, ਰਾਕੇਸ਼ ਸਿੰਗਲਾ ਸੋਨੀ, ਰਾਜਿੰਦਰ ਬੰਸਲ, ਡਾਕਟਰ ਅਮਨ ਸ਼ਰਮਾ, ਅਮਿਤ ਗਰਗ ਆਦਿ ਮੈਂਬਰ ਹਾਜ਼ਰ ਸਨ।