Malout News: ਸੇਵਾਦਾਰ, ਜੋ ਭਲਾਈ ਕਾਰਜਾਂ ਨੂੰ ਹਮੇਸ਼ਾਂ ਰਹਿੰਦੇ ਨੇ ਤੱਤਪਰ

Malout News
Malout News: ਸੇਵਾਦਾਰ, ਜੋ ਭਲਾਈ ਕਾਰਜਾਂ ਨੂੰ ਹਮੇਸ਼ਾਂ ਰਹਿੰਦੇ ਨੇ ਤੱਤਪਰ

Malout News: ਮਲੋਟ ਦੇ ਸੇਵਾਦਾਰ ਰਜਿੰਦਰ ਕੁਮਾਰ ਇੰਸਾਂ ਨੇ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਣ ’ਤੇ ਇੱਕ ਮਰੀਜ਼ ਨੂੰ ਕੀਤਾ ਆਪਣਾ ਇੱਕ ਯੂਨਿਟ ਖੂਨਦਾਨ

  • ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ’ਤੇ ਚੱਲਦੇ ਹੋਏ ਕੀਤਾ 86ਵੀਂ ਵਾਰ ਖੂਨਦਾਨ | Malout News

Malout News: ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੀ ਪ੍ਰੇਰਣਾ ਅਨੁਸਾਰ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹਨ ਬਲਾਕ ਮਲੋਟ ਦੇ ਸੇਵਾਦਾਰ, ਜਦੋਂ ਵੀ ਕਿਸੇ ਮਰੀਜ਼ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਂਦੀ ਹੈ ਤਾਂ ਸੇਵਾਦਾਰ ਬਿਨਾਂ ਸਮਾਂ ਗਵਾਏ ਬਲੱਡ ਬੈਂਕ ਵਿੱਚ ਪਹੁੰਚ ਕੇ ਖੂਨਦਾਨ ਕਰਕੇ ਮਰੀਜ਼ ਦੀ ਜਾਨ ਬਚਾਉਣ ਵਿੱਚ ਹਮੇਸ਼ਾਂ ਹੀ ਸਹਿਯੋਗ ਦਿੰਦੇ ਹਨ।

ਇਸੇ ਕੜ੍ਹੀ ਤਹਿਤ ਬਲਾਕ ਮਲੋਟ ਦੇ ਸੇਵਾਦਾਰ ਰਜਿੰਦਰ ਕੁਮਾਰ ਇੰਸਾਂ ਨੇ ਜਦੋਂ ਪਿੰਡ ਢਿੱਪਾਂ ਵਾਲੇ ਦੇ ਇੱਕ ਮਰੀਜ਼ ਨੂੰ ਇਲਾਜ ਦੌਰਾਨ ਖੂਨ ਦੀ ਲੋੜ ਪਈ ਤਾਂ ਤੁਰੰਤ ਹੀ ਮਲੋਟ ਦੇ ਬਲੱਡ ਬੈਂਕ ਵਿੱਚ ਪਹੁੰਚ ਕੇ ਮਰੀਜ਼ ਨੂੰ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਉਸਦੀ ਜਾਨ ਬਚਾਈ। ਖੂਨਦਾਨ ਸੰਮਤੀ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਬਲਾਕ ਮਲੋਟ ਦੇ ਭਾਰੀ ਗਿਣਤੀ ਵਿੱਚ ਸੇਵਾਦਾਰ ਖੂਨਦਾਨ ਦੀ ਸੇਵਾ ਵਿੱਚ ਨਿਯਮਿਤ ਸੇਵਾਵਾਂ ਦੇ ਰਹੇ ਹਨ। Malout News

Read Also : ਐਮਰਜੈਂਸੀ ’ਚ ਮਰੀਜ਼ ਦੇ ਇਲਾਜ ਲਈ ਕੀਤਾ ਖੂਨਦਾਨ

ਮਲੋਟ ਬਲੱਡ ਬੈਂਕ ਦੇ ਇੰਚਾਰਜ ਡਾ.ਚੇਤਨ ਖੁਰਾਣਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਮੇਸ਼ਾਂ ਹੀ ਖੂਨਦਾਨ ਕਰਨ ਲਈ ਅੱਗੇ ਰਹਿੰਦੇ ਹਨ ਖੂਨਦਾਨ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਵਿੱਚ ਸਹਿਯੋਗ ਕਰ ਰਹੇ ਹਨ। ਉਨ੍ਹਾਂ ਪੂਜਨੀਕ ਗੁਰੂ ਜੀ ਅਤੇ ਸੇਵਾਦਾਰਾਂ ਦੀ ਪ੍ਰਸੰਸਾ ਕੀਤੀ। ਖੂਨਦਾਨੀ ਸੇਵਾਦਾਰ ਰਜਿੰਦਰ ਕੁਮਾਰ ਇੰਸਾਂ ਨੇ ਦੱਸਿਆ ਕਿ ਉਸਨੇ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਲੋਕ ਭਲਾਈ ਸਿੱਖਿਆਵਾਂ ’ਤੇ ਚੱਲਦੇ ਹੋਏ ਅੱਜ 86ਵੀਂ ਵਾਰ ਖੂਨਦਾਨ ਕੀਤਾ ਹੈ ਅਤੇ ਇਸ ਸੇਵਾ ਵਿੱਚ ਆਪਣਾ ਸਹਿਯੋਗ ਕਰਦਾ ਰਹੇਗਾ।