Fazilka News: ਡੀਸੀ ਦੇ ਰਵੱਈਏ ਖ਼ਿਲਾਫ਼ ਪੱਤਰਕਾਰ ਮੁੱਖ ਮੰਤਰੀ ਕੋਲ ਦਰਜ ਕਰਵਾਉਣਗੇ ਆਪਣਾ ਵਿਰੋਧ

Fazilka News
Fazilka News: ਡੀਸੀ ਦੇ ਰਵੱਈਏ ਖ਼ਿਲਾਫ਼ ਪੱਤਰਕਾਰ ਮੁੱਖ ਮੰਤਰੀ ਕੋਲ ਦਰਜ ਕਰਵਾਉਣਗੇ ਆਪਣਾ ਵਿਰੋਧ

Fazilka News: ਪੱਤਰਕਾਰਾਂ ਨੇ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਦਿਖਾਈ ਇੱਕਜੁੱਟਤਾ

Fazilka News: ਫਾਜ਼ਿਲਕਾ (ਰਜਨੀਸ਼ ਰਵੀ)। ਜ਼ਿਲ੍ਹਾ ਫਾਜ਼ਿਲਕਾ ਅੰਦਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਵੱਲੋਂ ਪੱਤਰਕਾਰਾਂ ਖ਼ਿਲਾਫ਼ ਅਪਣਾਏ ਜਾ ਰਹੇ ਅੜੀਅਲ ਰਵੱਈਏ ਨੂੰ ਲੈ ਕੇ ਅੱਜ ਸਥਾਨਕ ਲਾਲਾ ਸੁਨਾਮ ਰਾਏ ਮੈਮੋਰੀਅਲ ਹਾਲ ਵਿਖੇ ਜ਼ਿਲ੍ਹਾ ਪੱਧਰੀ ਪੱਤਰਕਾਰਾਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਸੀਨੀਅਰ ਪੱਤਰਕਾਰ ਸੰਜੀਵ ਝਾਂਬ, ਪ੍ਰਫੁੱਲ ਨਾਗਪਾਲ, ਸੁਰਿੰਦਰ ਗੋਇਲ, ਪਰਮਜੀਤ ਢਾਬਾਂ, ਮਲਕੀਤ ਸਿੰਘ ਟੋਨੀ ਛਾਬੜਾ, ਰਜਨੀਸ਼ ਰਵੀ ਅਤੇ ਰਾਜੀਵ ਰਹੇਜਾ ਨੇ ਕੀਤੀ।

ਇਸ ਮੀਟਿੰਗ ਵਿੱਚ ਫਾਜ਼ਿਲਕਾ, ਅਬੋਹਰ, ਖੂਈਆਂ ਸਰਵਰ, ਬੱਲੂਆਣਾ, ਮੰਡੀ ਅਰਨੀਵਾਲਾ, ਮੰਡੀ ਲਾਧੂਕਾ,ਮੰਡੀ ਘੁਬਾਇਆ, ਮੰਡੀ ਰੋੜਾਂਵਾਲੀ ਅਤੇ ਜਲਾਲਾਬਾਦ ਤੋਂ ਪੱਤਰਕਾਰਾਂ ਨੇ ਪੁੱਜ ਕੇ ਇਕਜੁੱਟਤਾ ਦਾ ਸਬੂਤ ਦਿੱਤਾ। ਮੀਟਿੰਗ ਵਿੱਚ ਲੈ ਕੇ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆ ਪੱਤਰਕਾਰਾਂ ਦੇ ਆਗੂ ਪਰਮਜੀਤ ਢਾਬਾਂ ਅਤੇ ਰਾਜੀਵ ਰਹੇਜਾ ਨੇ ਦੱਸਿਆ ਕਿ ਅੱਜ ਫਾਜ਼ਿਲਕਾ ਦਾ ਸਮੂਹ ਪੱਤਰਕਾਰ ਇੱਕ ਮੰਚ ਤੇ ਇਕੱਠੇ ਹੋਏ ਹਨ ਅਤੇ ਉਹਨਾਂ ਨੇ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਸਿਰ ਜੋੜ ਕੇ ਹਰ ਇੱਕ ਦਾ ਸਾਥ ਦੇਣ ਦਾ ਅਹਿਦ ਲਿਆ ਹੈ। Fazilka News

ਜ਼ਿਲ੍ਹਾ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਵੱਲੋਂ ਪੱਤਰਕਾਰਾਂ ਖ਼ਿਲਾਫ਼ ਅਪਣਾਏ ਜਾ ਰਹੇ ਅੜੀਅਲ ਰਵਈਏ ਨੂੰ ਲੈ ਕੇ ਹੋਏ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪਹੁੰਚ ਰਹੇ ਹਨ ਅਤੇ ਉਹਨਾਂ ਕੋਲ ਫਾਜ਼ਿਲਕਾ ਦਾ ਪੱਤਰਕਾਰ ਭਾਈਚਾਰਾ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਤੇ ਰਵੱਈਏ ਦਾ ਵਿਰੋਧ ਦਰਜ ਕਰਵਾਇਆ ਜਾਵੇਗਾ।

Fazilka News

ਉਹਨਾਂ ਕਿਹਾ ਕਿ ਜੇਕਰ ਸੀਐਮ ਮਾਨ ਡਿਪਟੀ ਕਮਿਸ਼ਨਰ ਦੇ ਅੜੀਅਲ ਰਵੱਈਏ ਤੇ ਕੋਈ ਸਖਤ ਐਕਸ਼ਨ ਨਹੀਂ ਲੈਂਦੇ ਤਾਂ ਪੱਤਰਕਾਰ ਆਪਣੀ ਅਗਲੇ ਸੰਘਰਸ਼ ਲਈ ਰਣਨੀਤੀ ਤਿਆਰ ਕਰਨਗੇ। ਅੱਜ ਦੀ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਫਾਜ਼ਿਲਕਾ ਨਾਲ ਸੰਬੰਧਿਤ ਸੱਤਾ ਧਿਰ ਦੇ ਵਿਧਾਇਕਾਂ ਨੇ ਜੇਕਰ ਡੀਸੀ ਦੇ ਆਮ ਲੋਕਾਂ, ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਪੱਤਰਕਾਰਾਂ ਪ੍ਰਤੀ ਅਪਣਾਏ ਜਾ ਰਹੇ ਅੜੀਅਲ ਰਵੱਈਏ ਦਾ ਨੋਟਿਸ ਨਾ ਲਿਆ ਤਾਂ ਭਵਿੱਖ ਵਿੱਚ ਉਹਨਾਂ ਦਾ ਵੀ ਵਿਰੋਧ ਕਰਨ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।

Read Also : Election Commission Update: 65 ਲੱਖ ਲੋਕਾਂ ਦੇ ਕੱਟੇ ਜਾ ਸਕਦੇ ਨੇ ਵੋਟਰ ਸੂਚੀ ਵਿੱਚੋਂ ਨਾਂਅ

ਪੱਤਰਕਾਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ 2011 ਵਿੱਚ ਫਾਜ਼ਿਲਕਾ ਜ਼ਿਲ੍ਹਾ ਬਣਿਆ ਹੈ। ਹੁਣ ਤੱਕ ਰਹੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਫਸਰਾਂ ਵੱਲੋਂ ਇਸ ਤਰ੍ਹਾਂ ਦਾ ਕਦੇ ਵੀ ਰਵੱਈਆ ਨਹੀਂ ਅਪਣਾਇਆ ਗਿਆ,ਜਿਸ ਤਰ੍ਹਾਂ ਮੌਜੂਦਾ ਡਿਪਟੀ ਕਮਿਸ਼ਨਰ ਪੱਤਰਕਾਰਾਂ ਨਾਲ ਰਵੱਈਆ ਅਪਣਾ ਰਹੀ ਹੈ।

ਅੱਜ ਦੀ ਇਸ ਮੀਟਿੰਗ ਵਿੱਚ ਜ਼ਿਲ੍ਹਾ ਪੱਧਰੀ ਡਿਸਟਰਿਕਟ ਫਾਜ਼ਿਲਕਾ ਪ੍ਰੈਸ ਕਲੱਬ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਸਮੂਹ ਪੱਤਰਕਾਰਾਂ ਵੱਲੋਂ ਅੱਜ ਦੀ ਮੀਟਿੰਗ ਵਿੱਚ ਕਿਸੇ ਕਾਰਨ ਤੋਂ ਨਾ ਪਹੁੰਚਣ ਵਾਲੇ ਪੱਤਰਕਾਰਾਂ ਨੂੰ ਇਸ ਮੰਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਪੱਤਰਕਾਰਾਂ ਨੇ ਇਹ ਵੀ ਫੈਸਲਾ ਕੀਤਾ ਕਿ ਪੱਤਰਕਾਰ ਹੋਰ ਤਨ ਦੇਹੀ ਅਤੇ ਮਿਹਨਤ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਪ੍ਰਸ਼ਾਸਨ ਦੀਆਂ ਨਕਾਮੀਆਂ ਨੂੰ ਉਜਾਗਰ ਕਰਨ ਲਈ ਸਖਤ ਮਿਹਨਤ ਕਰਨਗੇ।