ਸਾਡੇ ਨਾਲ ਸ਼ਾਮਲ

Follow us

21.7 C
Chandigarh
Thursday, January 22, 2026
More
    Home Breaking News Traffic Chall...

    Traffic Challan Rules: ਪੰਜਾਬ ਦੀਆਂ ਸੜਕਾਂ ’ਤੇ ਚਲਾਉਣੀ ਹੈ ਗੱਡੀ ਤਾਂ ਸਾਵਧਾਨ, ਨਹੀਂ ਤਾਂ ਕੱਟੇਗਾ ਚਾਲਾਨ

    Traffic Challan Rules
    Traffic Challan Rules: ਪੰਜਾਬ ਦੀਆਂ ਸੜਕਾਂ ’ਤੇ ਚਲਾਉਣੀ ਹੈ ਗੱਡੀ ਤਾਂ ਸਾਵਧਾਨ, ਨਹੀਂ ਤਾਂ ਕੱਟੇਗਾ ਚਾਲਾਨ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Traffic Challan Rules: ਲੁਧਿਆਣਾ ਤੋਂ ਮਲੇਰਕੋਟਲਾ ਜਾ ਰਹੀ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਦੇ ਡਰਾਈਵਰ ਨੇ 4 ਹੂਟਰ ਲੱਗੇ ਸਨ। ਚੈੱਕ ਪੋਸਟ ’ਤੇ, ਪੁਲਿਸ ਨੇ ਡਰਾਈਵਰ ਨੂੰ ਬਿਨਾਂ ਲਾਇਸੈਂਸ ਦੇ ਗੱਡੀ ਚਲਾਉਣ, ਬਿਨਾਂ ਇਜਾਜ਼ਤ ਦੇ ਹਾਰਨ ਵਜਾਉਣ ਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਲਈ ਚਲਾਨ ਜਾਰੀ ਕੀਤਾ।

    ਇਹ ਖਬਰ ਵੀ ਪੜ੍ਹੋ : Shaheen-3 Missile Test: ਭਿਆਨਕ ਤਬਾਹੀ ਤੋਂ ਬਚਿਆ ਪਾਕਿਸਤਾਨ! ਟੈਸਟ ਦੌਰਾਨ ਹਵਾ ’ਚ ਫਟੀ ਬੈਲਿਸਟਿਕ ਮਿਜ਼ਾਈਲ ਸ਼ਾਹੀਨ-3…

    ਜਾਣਕਾਰੀ ਅਨੁਸਾਰ, ਏਐਸਆਈ ਨੀਲਕੰਠ ਦੀ ਅਗਵਾਈ ਹੇਠ ਟਰੈਫਿਕ ਪੁਲਿਸ ਟੀਮ ਮਾਲੇਰਕੋਟਲਾ ਰੋਡ ’ਤੇ ਤੇਜ਼ ਰਫ਼ਤਾਰ ਵਾਹਨਾਂ ਦੀ ਜਾਂਚ ਲਈ ਸਪੀਡ ਰਾਡਾਰ ਮਸ਼ੀਨ ਦੀ ਮਦਦ ਨਾਲ ਚਲਾਨ ਕੱਟ ਰਹੀ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਲੁਧਿਆਣਾ ਤੋਂ ਮਲੇਰਕੋਟਲਾ ਜਾਣ ਵਾਲੀ ਸੜਕ ’ਤੇ, ਇੱਕ ਫਾਰਚੂਨਰ ਕਾਰ ਦਾ ਡਰਾਈਵਰ ਲਗਾਤਾਰ ਹਾਰਨ ਵਜਾ ਰਿਹਾ ਸੀ ਤੇ ਕਾਰ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਜਦੋਂ ਉਸਨੂੰ ਪੁਲਿਸ ਨੇ ਚੈੱਕ ਪੋਸਟ ’ਤੇ ਰੋਕਿਆ, ਤਾਂ ਡਰਾਈਵਰ ਮੌਕੇ ’ਤੇ ਆਪਣਾ ਡਰਾਈਵਿੰਗ ਲਾਇਸੈਂਸ ਨਹੀਂ ਦਿਖਾ ਸਕਿਆ। ਜਦੋਂ ਗੱਡੀ ਦੀ ਜਾਂਚ ਕੀਤੀ ਗਈ। ਤਾਂ ਪਤਾ ਲੱਗਿਆ ਕਿ ਉਸ ਵਿੱਚ ਇੱਕ ਨਹੀਂ ਸਗੋਂ ਚਾਰ ਹੂਟਰ ਲੱਗੇ ਹੋਏ ਸਨ।

    ਉਪਰੋਕਤ ਚਾਰ ਹੂਟਰ ਟਰੈਫਿਕ ਪੁਲਿਸ ਵੱਲੋਂ ਹਟਾ ਦਿੱਤੇ ਗਏ ਹਨ। ਇਸ ਦੇ ਨਾਲ ਹੀ, ਡਰਾਈਵਰ ਦਾ ਬਿਨਾਂ ਲਾਇਸੈਂਸ ਦੇ ਗੱਡੀ ਚਲਾਉਣ, ਹੂਟਰ ਦੀ ਵਰਤੋਂ ਕਰਨ ਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਚਲਾਨ ਕੱਟਿਆ ਗਿਆ ਹੈ। ਨਾਕਾ ਇੰਚਾਰਜ ਏਐਸਆਈ ਨੀਲਕੰਠ ਨੇ ਕਿਹਾ ਕਿ ਪੁਲਿਸ ਵਿਭਾਗ ਤੇਜ਼ ਰਫ਼ਤਾਰ ਵਾਹਨਾਂ ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਨੂੰ ਲਗਾਤਾਰ ਚਲਾਨ ਜਾਰੀ ਕਰ ਰਿਹਾ ਹੈ। Traffic Challan Rules