Agricultural Land Punjab: ਦਿੱਲੀ ਦੀ ਤਰਜ਼ ’ਤੇ ਪੰਜਾਬ ’ਚ ਜ਼ਮੀਨ ਬਚਾਓ ਅੰਦੋਲਨ ਛੇਤੀ ਹੋਵੇਗਾ ਸ਼ੁਰੂ : ਕੇਐਸਕੇਐਮ

Agricultural Land Punjab
Agricultural Land Punjab: ਦਿੱਲੀ ਦੀ ਤਰਜ਼ ’ਤੇ ਪੰਜਾਬ ’ਚ ਜ਼ਮੀਨ ਬਚਾਓ ਅੰਦੋਲਨ ਛੇਤੀ ਹੋਵੇਗਾ ਸ਼ੁਰੂ : ਕੇਐਸਕੇਐਮ

ਬੀਕੇਯੂ ਡਕੌਂਦਾ ਧਨੇਰ ਜ਼ਿਲ੍ਹਾ ਫ਼ਰੀਦਕੋਟ ਦੀ ਪਿੰਡ ਹਰੀ ਨੌ ਵਿਖੇ ਹੋਈ ਵਿਸ਼ੇਸ਼ ਮੀਟਿੰਗ

Agricultural Land Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਬੀਕੇਯੂ ਡਕੌਂਦਾ ਧਨੇਰਾ ਵੱਲੋਂ ਪਿੰਡ ਹਰੀਨੌ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ’ਚ ਕਈ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪਿੰਡ ਇਕਾਈ ਦੇ ਮੈਂਬਰ ਅਤੇ ਬੀਬੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਵਿੰਦਰ ਜੀਤ ਸਿੰਘ ਢੈਹਪੀ ਨੇ ਪੰਜਾਬ ਦੇ ਮੌਜ਼ੂਦਾ ਹਲਾਤਾਂ ’ਤੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲਿਆ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਕੋਠੇ ਵੜਿੰਗ ਲੈਂਡ ਪੋਲਿੰਗ ਤਹਿਤ ਜ਼ਮੀਨਾਂ ਖੋਹਣ ਜਾਂ ਰਹੀ ਪੰਜਾਬ ਸਰਕਾਰ ਦਾ ਡਟਵਾਂ ਵਿਰੋਧ ਕਰਦਿਆਂ ਦੱਸਿਆ ਕੇਐਸਕੇਐਮ ਵੱਲੋਂ ਛੇਤੀ ਹੀ ਦਿੱਲੀ ਦੀ ਤਰਜ਼ ’ਤੇ ਪੰਜਾਬ ਵਿੱਚ ਜ਼ਮੀਨ ਬਚਾਓ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Earthquakes: ਸਾਵਧਾਨ, ਭੂਚਾਲ ਦੇ ਲਗਭਗ 30 ਝਟਕੇ… ਫਿਰ ਸੁਨਾਮੀ ਦੀ ਚੇਤਾਵਨੀ, ਭਾਰਤ ਦੇ ਇਸ ਦੋਸਤ ’ਤੇ ਕੁਦਰਤ ਦ…

ਜ਼ਿਲ੍ਹਾ ਜਰਨਲ ਸਕੱਤਰ ਜੋਰਾ ਸਿੰਘ ਭਾਣਾ ਨੇ ਰਸ਼ਮੀ ਤੌਰ ’ਤੇ ਪ੍ਰੋਗਰਾਮ ਅੱਗੇ ਤੋਰਦਿਆਂ ਚੋਣ ਪ੍ਰੋਗਰਾਮ ਅਨੁਸਾਰ ਸਾਰਿਆਂ ਆਗੂਆਂ ਦੀ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ ਮੋਰਾਂਵਾਲੀ ਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਿੰਦਰ ਸਿੰਘ ਫਰੀਦਕੋਟ ਨੇ ਬੀਬੀ ਅੰਮ੍ਰਿਤਪਾਲ ਕੌਰ ਨੂੰ ਸਿਰੋਪਾ ਪਾ ਕੇ ਜ਼ਿਲ੍ਹਾ ਕੋਆਡੀਨੇਟਰ ਇਸਤਰੀ ਵਿੰਗ ਦੀ ਚੋਣ ਕੀਤੀ ਗਈ। ਬਲਾਕ ਪ੍ਰਧਾਨ ਜਸਪ੍ਰੀਤ ਸਿੰਘ ਕੋਹਾਰਵਾਲਾ ਨੇ ਦੱਸਿਆ ਕਿ ਛੇਤੀ ਹੀ ਜ਼ਿਲ੍ਹੇ ਵਿੱਚ ਇਸਤਰੀਵਿੰਗ ਦਾ ਬਹੁਤ ਵੱਡਾ ਢਾਚਾਂ ਖੜ੍ਹਾ ਕੀਤਾ ਜਾਵੇਗਾ। ਅਖੀਰ ਵਿੱਚ ਬੀਬੀ ਅਮ੍ਰਿਤਪਾਲ ਕੌਰ ਨੇ ਸਾਰਿਆਂ ਦਾ ਧੰਨਵਾਦ ਕਿਰਦਿਆਂ ਵਿਸ਼ਵਾਸ ਦਿਵਾਇਆ ਕੇ ਉਹ ਦਿੱਤੀ ਹੋਏ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਓਣਗੇ। ਇਸ ਸਮੇਂ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੋਨਾ,ਅੰਗਰੇਜ ਸਿੰਘ ਗੋਰਾ ਹਰੀਨੌ ,ਗੁਰਦਿੱਤ ਸਿੰਘ ਭਾਣਾ ਵਿਸੇਸ਼ ਤੌਰ ’ਤੇ ਹਾਜ਼ਰ ਸਨ। Agricultural Land Punjab