Dr MSG ‘ਗੁੱਜਰ ਗੌਰਵ ਸਨਮਾਨ’ ਨਾਲ ਸਨਮਾਨਿਤ
ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਪਵਿੱਤਰ ਅਵਤਾਰ ਮਹੀਨੇ ਦੇ ਸਬੰਧ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਉਨ੍ਹਾਂ ਨੂੰ ਵਧਾਈ ਤੇ ਸ਼ੁੱਭ ਕਾਮਨਾਵਾਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸੇ ਕੜੀ ਵਿੱਚ ਸੋਮਵਾਰ ਸਵੇਰ ਦੀ ਰੂਹਾਨੀ ਮਜਲਸ ਦੌਰਾਨ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਦਿੱਲੀ ਦੇ ਗੁੱਜਰ ਸਮਾਜ ਦੇ ਨੁਮਾਇੰਦੇ ਪੂਜਨੀਕ ਗੁਰੂ ਜੀ ਨੂੰ ਸ਼ੁੱਭਕਾਮਨਾਵਾਂ ਦੇਣ ਪਹੁੰਚੇ।
ਗੁੱਜਰ ਸਮਾਜ ਦੇ ਰਾਜਾ ਪ੍ਰਤੀਹਾਰ ਮਿਹਿਰ ਵੰਸ਼ਜ ਅਤੇ 25 ਜ਼ਿਲ੍ਹਿਆਂ ਦੇ 360 ਪਿੰਡਾਂ ਦੇ ਪ੍ਰਧਾਨ ਕੁਲਦੀਪ ਭਾਟੀ ਗੁੱਜਰ, ਹਰਿਆਣਾ ਦੀਆਂ 84 ਖਾਪਾਂ ਦੇ ਪ੍ਰਧਾਨ ਵੀਪੀ ਨਾਗਰ,ਗੁੱਜਰ ਏਕਤਾ ਮਿਸ਼ਨ ਦੇ ਪ੍ਰਧਾਨ ਧਰਮਿੰਦਰ ਭਗਤ, ਓਮਵੀਰ ਭੜਾਨਾ, ਰਾਜਬੀਰ ਬੈਸਲਾ, ਪ੍ਰਸ਼ਾਂਤ ਭਾਟੀ, ਗਜਿੰਦਰ ਸਿੰਘ ਨਾਗਰ, ਪ੍ਰਧਾਨ ਧਰਮਿੰਦਰ ਸਿੰਘ ਨਾਗਰ, ਨਿਤਿਨ ਭਾਟੀ, ਸ਼ਿਆਮੀ ਗੁੱਜਰ, ਮਹਾਸ਼ਾ ਮੇਹਰ ਚੰਦ ਗੁੱਜਰ, ਧਰਮ ਸਿੰਘ ਗੁੱਜਰ, ਧਰਮਬੀਰ ਸਿੰਘ ਖਾਰੀ, ਸਤਿੰਦਰ ਸਿੰਘ ਖਾਰੀ, ਜਗਨ ਸਿੰਘ ਭਾਟੀ, ਜੀਤ ਰਾਮ ਸਰਪੰਚ ਆਦਿ ਗੁੱਜਰ ਸਮਾਜ ਦੇ ਨੁਮਾਇੰਦਿਆਂ ਨੇ ਪੂਜਨੀਕ ਗੁਰੂ ਜੀ ਨੂੰ ‘ਗੁੱਜਰ ਗੌਰਵ ਸਨਮਾਨ’ ਨਾਲ ਨਵਾਜ਼ਿਆ ਅਤੇ ਉਨ੍ਹਾਂ ਨੂੰ ਪਗੜੀ ਅਤੇ ਰਾਧਾ-ਕ੍ਰਿਸ਼ਨ ਦੀ ਮੂਰਤੀ ਤੇ ਤਲਵਾਰ ਭੇਂਟ ਕੀਤੀ।
ਇਸ ਮੌਕੇ ਪ੍ਰਧਾਨ ਕੁਲਦੀਪ ਭਾਟੀ ਗੁੱਜਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਮਾਨਵਤਾ ਭਲਾਈ ਦੇ 133 ਕਾਰਜ ਕਰ ਰਹੇ ਹਨ, ਲੋਕਾਂ ਦਾ ਨਸ਼ਾ ਛੁਡਾ ਰਹੇ ਹਨ, ਲੋਕਾਂ ਦੀਆਂ ਬੁਰਾਈਆਂ ਛੁਡਵਾ ਰਹੇ ਹਨ। ਗੁੱਜਰ ਸਮਾਜ ਹਮੇਸ਼ਾ ਹੀ ਸੰਤਾਂ-ਮਹਾਤਮਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਅਤੇ ਭਵਿੱਖ ਵਿੱਚ ਵੀ ਲੱਗਿਆ ਰਹੇਗਾ। ਇਨ੍ਹਾਂ ਕਾਰਜਾਂ ਲਈ ਦੇਸ਼ ਦੇ ਪੰਜ ਕਰੋੜ ਤੋਂ ਜ਼ਿਆਦਾ ਗੁੱਜਰ ਸਮਾਜ ਦੇ ਬਾਸ਼ਿੰਦੇ ਪੂਜਨੀਕ ਗੁਰੂ ਜੀ ਦੇ ਨਾਲ ਖੜ੍ਹੇ ਹਨ ਅਤੇ ਤਨ, ਮਨ ਤੇ ਧਨ ਨਾਲ ਉਨ੍ਹਾਂ ਦੇ ਸਹਿਯੋਗ ਕਰਨਗੇ। ਪੂਜਨੀਕ ਗੁਰੂ ਜੀ ਨੇ ਆਏ ਹੋਏ ਗੁੱਜਰ ਸਮਾਜ ਦੇ ਅਹੁਦੇਦਾਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਟੋਕਨ ਆਫ਼ ਲਵ ਦੇ ਕੇ ਸਨਮਾਨਿਤ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।