PM Modi: 23-24 ਜੁਲਾਈ ਨੂੰ ਯੂਕੇ ਦੌਰੇ ’ਤੇ ਰਹਿਣਗੇ ਪ੍ਰਧਾਨ ਮੰਤਰੀ ਮੋਦੀ

PM Modi
PM Modi: 23-24 ਜੁਲਾਈ ਨੂੰ ਯੂਕੇ ਦੌਰੇ ’ਤੇ ਰਹਿਣਗੇ ਪ੍ਰਧਾਨ ਮੰਤਰੀ ਮੋਦੀ

ਮਾਲਦੀਵ ਦੇ ਸੁਤੰਤਰਤਾ ਸਮਾਰੋਹਾਂ ’ਚ ਹੋਣਗੇ ਸ਼ਾਮਲ

ਨਵੀਂ ਦਿੱਲੀ (ਏਜੰਸੀ)। PM Modi: ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23-24 ਜੁਲਾਈ ਨੂੰ ਬ੍ਰਿਟੇਨ ਦੇ ਦੌਰੇ ’ਤੇ ਹੋਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਬ੍ਰਿਟੇਨ ਦਾ ਚੌਥਾ ਸਰਕਾਰੀ ਦੌਰਾ ਹੋਵੇਗਾ। ਬ੍ਰਿਟੇਨ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦਾ ਅਧਿਕਾਰਤ ਦੌਰਾ ਕਰਨਗੇ, ਜੋ 25-26 ਜੁਲਾਈ 2025 ਤੱਕ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੇ ਰਾਸ਼ਟਰਪਤੀ ਡਾ. ਮੁਹੰਮਦ ਮੋਇਜ਼ੂ ਦੇ ਸੱਦੇ ’ਤੇ ਮਾਲਦੀਵ ਜਾ ਰਹੇ ਹਨ। ਇਹ ਪ੍ਰਧਾਨ ਮੰਤਰੀ ਦਾ ਮਾਲਦੀਵ ਦਾ ਤੀਜਾ ਦੌਰਾ ਹੋਵੇਗਾ। ਰਾਸ਼ਟਰਪਤੀ ਮੋਇਜ਼ੂ ਦੇ ਮਾਲਦੀਵ ’ਚ ਸੱਤਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਇਹ ਮਾਲਦੀਵ ਦੌਰਾ ਕਿਸੇ ਵਿਦੇਸ਼ੀ ਰਾਜ ਮੁਖੀ ਦਾ ਪਹਿਲਾ ਦੌਰਾ ਹੋਵੇਗਾ।

ਇਹ ਖਬਰ ਵੀ ਪੜ੍ਹੋ : Punjab Government News: ਪੰਜਾਬ ਦੇ ਇਸ ਹਲਕੇ ਨੂੰ ਅੱਜ ਮਿਲਣਗੇ ਕਈ ਤੋਹਫ਼ੇ, ਪਹੁੰਚ ਰਹੇ ਹਨ ਮੁੱਖ ਮੰਤਰੀ ਮਾਨ

ਰਣਨੀਤਕ ਸਹਿਯੋਗ ਵਧਾਉਣ ’ਤੇ ਹੋਵੇਗੀ ਗੱਲਬਾਤ | PM Modi

ਯੂਕੇ ਦੌਰੇ ’ਤੇ, ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨਗੇ। ਦੋਵਾਂ ਨੇਤਾਵਾਂ ਵਿਚਕਾਰ ਖੇਤਰੀ ਤੇ ਗਲੋਬਲ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਆਪਣੀ ਯੂਕੇ ਫੇਰੀ ਦੌਰਾਨ ਰਾਜਾ ਚਾਰਲਸ ਨੂੰ ਵੀ ਮਿਲ ਸਕਦੇ ਹਨ। ਦੋਵੇਂ ਦੇਸ਼ ਵਿਆਪਕ ਰਣਨੀਤਕ ਭਾਈਵਾਲੀ ਦੀ ਪ੍ਰਗਤੀ ’ਤੇ ਵੀ ਚਰਚਾ ਕਰਨਗੇ ਤੇ ਵਪਾਰ, ਅਰਥਵਿਵਸਥਾ, ਤਕਨਾਲੋਜੀ, ਨਵੀਨਤਾ, ਸੁਰੱਖਿਆ, ਜਲਵਾਯੂ ਪਰਿਵਰਤਨ, ਸਿਹਤ, ਸਿੱਖਿਆ ਤੇ ਲੋਕਾਂ-ਤੋਂ-ਲੋਕ ਸਬੰਧਾਂ ਨੂੰ ਬਿਹਤਰ ਬਣਾਉਣ ’ਤੇ ਚਰਚਾ ਕਰਨਗੇ। PM Modi

ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੇ ਆਜ਼ਾਦੀ ਦਿਵਸ ਸਮਾਰੋਹ ’ਚ ਮੁੱਖ ਮਹਿਮਾਨ ਹੋਣਗੇ

ਪ੍ਰਧਾਨ ਮੰਤਰੀ ਮੋਦੀ 26 ਜੁਲਾਈ ਨੂੰ ਮਾਲਦੀਵ ਦੇ 60ਵੇਂ ਆਜ਼ਾਦੀ ਦਿਵਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੋਇਜ਼ੂ ਨਾਲ ਵੱਖ-ਵੱਖ ਮੁੱਦਿਆਂ ’ਤੇ ਦੁਵੱਲੀ ਗੱਲਬਾਤ ਵੀ ਕਰਨਗੇ। ਦੋਵੇਂ ਨੇਤਾ ਭਾਰਤ-ਮਾਲਦੀਵ ਸੰਯੁਕਤ ਆਰਥਿਕ ਤੇ ਸਮੁੰਦਰੀ ਸੁਰੱਖਿਆ ਸਮਝੌਤੇ ’ਤੇ ਪ੍ਰਗਤੀ ਦੀ ਸਮੀਖਿਆ ਵੀ ਕਰਨਗੇ। ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਉਦੋਂ ਹੋਇਆ ਸੀ ਜਦੋਂ ਮੁਹੰਮਦ ਮੋਇਜ਼ੂ ਅਕਤੂਬਰ 2024 ’ਚ ਭਾਰਤ ਆਏ ਸਨ।