Anmol Gagan Maan: ਗਗਨ ਅਨਮੋਲ ਮਾਨ ਦਾ ਅਸਤੀਫ਼ਾ ਨਾਮਨਜ਼ੂਰ

Anmol Gagan Maan
Anmol Gagan Maan: ਗਗਨ ਅਨਮੋਲ ਮਾਨ ਦਾ ਅਸਤੀਫ਼ਾ ਨਾਮਨਜ਼ੂਰ

ਪਾਰਟੀ ਨੇ ਅਸਤੀਫਾ ਕੀਤਾ ਨਾ ਮਨਜ਼ੂਰ

  • ਅਮਨ ਅਰੋੜਾ ਨੇ ਅਨਮੋਲ ਗਗਨ ਮਾਨ ਨਾਲ ਕੀਤੀ ਮੁਲਾਕਾਤ
  • ਅਨਮੋਲ ਨੇ ਕਿਹਾ “AAP ਪਰਿਵਾਰ ਦਾ ਹਿੱਸਾ ਸੀ, ਹਾਂ ਅਤੇ ਰਹਾਂਗੀ”

Anmol Gagan Maan: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੀ ਮਸ਼ਹੂਰ ਗਾਇਕਾ ਅਤੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਹਾਲ ਹੀ ਵਿੱਚ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਜਿਸ ਕਾਰਨ ਪੰਜਾਬ ਦੀ ਰਾਜਨੀਤੀ ‘ਚ ਭਾਰੀ ਚਰਚਾ ਬਣੀ ਹੋਈ ਸੀ। ਹਾਲਾਂਕਿ ਹੁਣ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪਾਰਟੀ ਨੇ ਅਨਮੋਲ ਗਗਨ ਮਾਨ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ, ਜਿਸਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ।

ਇਹ ਵੀ ਪੜ੍ਹੋ: Punjab Government News: ਪੰਜਾਬ ਦੇ ਇਸ ਹਲਕੇ ਨੂੰ ਅੱਜ ਮਿਲਣਗੇ ਕਈ ਤੋਹਫ਼ੇ, ਪਹੁੰਚ ਰਹੇ ਹਨ ਮੁੱਖ ਮੰਤਰੀ ਮਾਨ

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਐਕਸ ਉੱਤੇ ਟਵੀਟ ਕਰਕੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਅਨਮੋਲ ਗਗਨ ਮਾਨ ਨਾਲ ਪਰਿਵਾਰਕ ਮਾਹੌਲ ਵਿੱਚ ਮੁਲਾਕਾਤ ਹੋਈ। ਉਨ੍ਹਾਂ ਦੱਸਿਆ ਕਿ ਪਾਰਟੀ ਨੇ ਅਨਮੋਲ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ, ਜਿਸਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਅਨਮੋਲ ਗਗਨਮਾਨ ਨੇ ਵੀ ਇਸ ਦੌਰਾਨ ਇਹ ਸਾਫ ਕਰ ਦਿੱਤਾ ਕਿ ਉਹ ਆਪ ਪਰਿਵਾਰ ਦਾ ਹਿੱਸਾ ਸੀ, ਹੈ ਅਤੇ ਰਹਿਣਗੇ। ਉਨ੍ਹਾਂ ਨੇ ਇਰਾਦਾ ਜਤਾਇਆ ਕਿ ਉਹ ਆਪਣੇ ਹਲਕੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਜਾਰੀ ਰੱਖਣਗੇ।