Welfare News: ਡੇਰਾ ਸ਼ਰਧਾਲੂ ਨੇ ਜ਼ਖਮੀ ਪਤੀ-ਪਤਨੀ ਨੂੰ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ, ਬਚਾਈ ਜਾਨ

Welfare News
Welfare News: ਡੇਰਾ ਸ਼ਰਧਾਲੂ ਨੇ ਜ਼ਖਮੀ ਪਤੀ-ਪਤਨੀ ਨੂੰ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ, ਬਚਾਈ ਜਾਨ

ਮੌਕੇ ’ਤੇ ਇਲਾਜ ਆਰੰਭ ਹੋਣ ਕਾਰਨ ਪਤੀ-ਪਤਨੀ ਦੀ ਬਚੀ ਜਾਨ | Welfare News

Welfare News: (ਨਰੇਸ਼ ਕੁਮਾਰ) ਸੰਗਰੂਰ। ਸੰਗਰੂਰ ਦੇ ਰਹਿਣ ਵਾਲੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਰਣਬੀਰ ਸਿੰਘ ਇੰਸਾਂ ਜਿਹੜੇ ਭਾਰਤੀ ਫੌਜ ਵਿੱਚ ਸੇਵਾਵਾਂ ਦੇ ਰਹੇ ਹਨ, ਨੇ ਪਰਿਵਾਰ ਸਮੇਤ ਸੜਕ ਹਾਦਸੇ ’ਚ ਬੁਰੀ ਤਰ੍ਹਾਂ ਜ਼ਖਮੀ ਹੋਏ ਪਤੀ-ਪਤਨੀ ਨੂੰ ਸਹੀ ਸਮੇਂ ’ਤੇ ਹਸਪਤਾਲ ਪਹੁੰਚ ਕੇ ਉਹਨਾਂ ਦੀ ਜਾਨ ਬਚਾਈ।

ਪ੍ਰੇਮੀ ਨਿਰੰਜਣ ਸਿੰਘ, ਪ੍ਰੇਮੀ ਸੇਵਕ ਬੱਗੂਆਣਾ ਜ਼ੋਨ ਨੇ ਦੱਸਿਆ ਕਿ ਪਿਛਲੇ ਦਿਨੀਂ ਮੈਦੇਵਾਸ ਤੇ ਗੋਬਿੰਦਗੜ੍ਹ ਜੇਜੀਆਂ ਕੋਲ ਕਾਰ ਤੇ ਸਕੂਟਰੀ ਵਿਚਕਾਰ ਇੱਕ ਭਿਆਨਕ ਸੜਕ ਹਾਦਸਾ ਹੋ ਗਿਆ ਸੀ ਜਿਸ ਵਿੱਚ ਸਕੂਟਰੀ ਸਵਾਰ ਪਤੀ-ਪਤਨੀ ਕਰਨੈਲ ਕੌਰ ਅਤੇ ਅਵਤਾਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਰਣਬੀਰ ਸਿੰਘ ਇੰਸਾਂ ਜੋ ਕਿ ਭਾਰਤੀ ਫੌਜ ਵਿੱਚ ਤਾਇਨਾਤ ਹਨ, ਉਹ ਆਪਣੇ ਪਰਿਵਾਰਕ ਮੈਂਬਰਾਂ ਜਗਦੇਵ ਸਿੰਘ, ਬਲਜੀਤ ਕੌਰ, ਦਿਲਜਾਨ ਸਿੰਘ ਤੇ ਲਵਮੀਤ ਕੌਰ ਨਾਲ ਜਾਖਲ ਮੰਡੀ ਤੋਂ ਸੰਗਰੂਰ ਆ ਰਹੇ ਸਨ ਜਦੋਂ ਉਹ ਉਕਤ ਸੜਕ ਹਾਦਸੇ ਕੋਲੋਂ ਲੰਘੇ ਤਾਂ ਉਹਨਾਂ ਦੇਖਿਆ ਕਿ ਦੋਵੇਂ ਪਤੀ-ਪਤਨੀ ਜ਼ਖਮੀ ਹਾਲਤ ’ਚ ਪਏ ਤੜਫ ਰਹੇ ਸਨ, ਜਿਸ ’ਤੇ ਫੌਜੀ ਰਣਬੀਰ ਸਿੰਘ ਇੰਸਾਂ ਨੇ ਜ਼ਖਮੀ ਹਾਲਤ ਵਿੱਚ ਤੜਫ ਰਹੇ ਪਤੀ-ਪਤਨੀ ਨੂੰ ਚੁੱਕ ਕੇ ਆਪਣੀ ਗੱਡੀ ਵਿੱਚ ਪਾ ਕੇ ਸਰਕਾਰੀ ਹਸਪਤਾਲ ਸੰਗਰੂਰ ਲਿਆਂਦਾ।

ਇਹ ਵੀ ਪੜ੍ਹੋ: Canada Fraud Case: ਨਾ ਲਾੜੀ ਮਿਲੀ, ਨਾ ਕੈਨੇਡਾ ਵੱਸਣ ਦਾ ਸੁਫ਼ਨਾ ਹੋਇਆ ਪੂਰਾ, ਲੱਖਾਂ ਰੁਪਏ ਵੀ ਡੁੱਬੇ

ਉਨ੍ਹਾਂ ਦੱਸਿਆ ਕਿ ਐਨ ਮੌਕੇ ’ਤੇ ਡਾਕਟਰੀ ਸੇਵਾਵਾਂ ਮਿਲਣ ’ਤੇ ਦੋਵੇਂ ਪਤੀ-ਪਤਨੀ ਦਾ ਇਲਾਜ ਸ਼ੁਰੂ ਹੋ ਗਿਆ ਉਪਰੰਤ ਉਹਨਾਂ ਨੂੰ ਸਰਕਾਰੀ ਹਸਪਤਾਲ ਵਿਚੋਂ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਫਿਲਹਾਲ ਉਨ੍ਹਾਂ ਦੀ ਸਥਿਤੀ ਖ਼ਤਰੇ ਤੋਂ ਬਾਹਰ ਹੈ। ਪ੍ਰੇਮੀ ਫੌਜੀ ਰਣਬੀਰ ਸਿੰਘ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਸਿੱਖਿਆ ਅਨੁਸਾਰ ਹੀ ਉਨ੍ਹਾਂ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਹਮੇਸ਼ਾ ਹੀ ਮਾਨਵਤਾ ਭਲਾਈ ਦੀ ਸਿੱਖਿਆ ਦਿੱਤੀ ਹੈ। Welfare News

ਦੂਜੇ ਪਾਸੇ ਕਰਨੈਲ ਕੌਰ ਅਤੇ ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੇਮੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਜ਼ਖਮੀ ਹਾਲਤ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਦਾਖ਼ਲ ਨਾ ਕਰਵਾਇਆ ਜਾਂਦਾ ਤਾਂ ਕੁਝ ਵੀ ਹੋ ਸਕਦਾ ਸੀ ਉਨ੍ਹਾਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ ਜਿਨ੍ਹਾਂ ਦੇ ਬਚਨਾਂ ’ਤੇ ਚੱਲਦਿਆਂ ਡੇਰਾ ਪ੍ਰੇਮੀ ਦਿਨ ਰਾਤ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਲੱਗੇ ਹੋਏ ਹਨ।