Faridkot News: ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਪਬਲਿਕ ਨਾਲ ਮਿਲ ਕੇ ਉਹਨਾ ਦੀਆਂ ਮੁਸ਼ਕਿਲਾਂ ਸੁਣੀਆਂ

Faridkot-News
Faridkot News: ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਪਬਲਿਕ ਨਾਲ ਮਿਲ ਕੇ ਉਹਨਾ ਦੀਆਂ ਮੁਸ਼ਕਿਲਾਂ ਸੁਣੀਆਂ

ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਦਿੱਤੇ ਨਿਰਦੇਸ਼ | Faridkot News

  • ਫਰੀਦਕੋਟ ਪੁਲਿਸ ਹਮੇਸ਼ਾ ਪਬਲਿਕ ਸੇਵਾ ਲਈ ਤਤਪਰ ਰਹਿੰਦੀ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਦਾ ਹੈ: ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ

Faridkot News: ਫ਼ਰੀਦਕੋਟ (ਅਜੈ ਮਨਚੰਦਾ)। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜਿਹਨਾਂ ਵੱਲੋਂ ਹਮੇਸ਼ਾ ਜਨਤਕ ਹਿੱਤ ਕਦਮ ਉਠਾਏ ਜਾਦੇ ਰਹਿੰਦੇ ਹਨ, ਤਾਂ ਜੋ ਪਬਲਿਕ ਨੂੰ ਇੱਕ ਬਿਹਤਰ ਪ੍ਰਸ਼ਾਸ਼ਨ ਦਿੱਤਾ ਜਾ ਸਕੇ। ਇਸੇ ਲੜੀ ਵਿੱਚ, ਉਨ੍ਹਾਂ ਵੱਲੋਂ ਆਪਣੇ ਦਫਤਰ ਵਿਖੇ ਆਏ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਨਿੱਜੀ ਤੌਰ ‘ਤੇ ਸੁਣਿਆ ਗਿਆ ਅਤੇ ਹਰ ਇਕ ਵਿਅਕਤੀ ਦੀ ਗੱਲ ਸੰਵੇਦਨਸ਼ੀਲਤਾ ਨਾਲ ਸੁਣ ਕੇ ਉਹਨਾਂ ਵੱਲੋਂ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਇਹਨਾਂ ਮਾਮਲਿਆ ਵਿੱਚ ਤੁਰੰਤ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।

ਇਹ ਵੀ ਪੜ੍ਹੋ: Cancer Treatment News: ਕੈਂਸਰ ਦੇ ਇਲਾਜ ਲਈ ਜੀਨ ਦੀ ਹੋਈ ਖੋਜ!, ਜਾਣੋ ਕਿਸ ਯੂਨੀਵਰਸਿਟੀ ਨੇ ਕੀਤਾ ਦਾਅਵਾ

ਇਸ ਸਬੰਧੀ ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੀਦਕੋਟ ਪੁਲਿਸ ਹਮੇਸ਼ਾ ਪਬਲਿਕ ਦੀ ਸੇਵਾ ਲਈ ਤੱਤਪਰ ਰਹਿੰਦੀ ਹੈ। ਇਸੇ ਦੇ ਤਹਿਤ ਪਬਲਿਕ ਦੀਆਂ ਮੁਸ਼ਕਿਲਾ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਦਾ ਹੈ। ਇਸਦੇ ਨਾਲ ਹੀ ਉਹਨਾਂ ਦੱਸਿਆ ਕਿ ਪਬਲਿਕ ਦੀਆਂ ਦਰਖਾਸਤਾਂ ਦਾ ਛੇਤੀ ਨਿਪਟਾਰਾ ਕਰਨ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਸਾਰੇ ਥਾਣਿਆਂ ਅਤੇ ਦਫਤਰਾਂ ਅੰਦਰ ਸਪੈਸ਼ਲ ਸਮਾਧਾਨ ਕੈਪ ਲਾਏ ਜਾਂਦੇ ਹਨ, ਤਾਂ ਜੋ ਵੱਧ ਤੋਂ ਵੱਧ ਪਬਲਿਕ ਦੇ ਮਸਲਿਆਂ ਨੂੰ ਛੇਤੀ ਹੱਲ ਕੀਤਾ ਜਾ ਸਕੇ ਅਤੇ ਇੱਕ ਜਿੰਮੇਵਾਰ ਅਤੇ ਸੁਚਾਰੂ ਪੁਲਿਸ ਪ੍ਰਾਸ਼ਸ਼ਨ ਦਿੱਤਾ ਜਾ ਸਕੇ।

ਇਸ ਸਬੰਧੀ ਮੌਜੂਦ ਪਬਲਿਕ ਵੱਲੋਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਐਸ.ਐਸ.ਪੀ ਫਰੀਦਕੋਟ ਵੱਲੋਂ ਉਹਨਾ ਦੀਆਂ ਮੁਸ਼ਕਿਲਾ ਨੂੰ ਤੁਰੰਤ ਪ੍ਰਭਾਵ ਨਾਲ ਸੁਣਿਆ ਗਿਆ ਹੈ ਅਤੇ ਜਿਹਨਾਂ ਦੇ ਤੁਰੰਤ ਅਤੇ ਕਾਨੂੰਨੀ ਤਰੀਕੇ ਅਨੁਸਾਰ ਹੱਲ ਲਈ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਅਤੇ ਇਸ ਤਰ੍ਹਾਂ ਦੀ ਤੁਰੰਤ ਕਾਰਵਾਈ ਨਾਲ ਉਹਨਾਂ ਦਾ ਭਰੋਸ਼ਾ ਪੁਲਿਸ ਪ੍ਰਸ਼ਾਸ਼ਨ ਸਬੰਧੀ ਹੋਰ ਮਜ਼ਬੂਤ ਹੁੰਦਾ ਹੈ। Faridkot News