ਹਿਸਾਰ (ਸੱਚ ਕਹੂੰ ਨਿਊਜ਼/ਸ਼ਿਆਮ ਸੁੰਦਰ ਸਰਦਾਨਾ)। 10 Rupee Coins: ਮੁੱਖ ਜ਼ਿਲ੍ਹਾ ਮੈਨੇਜਰ ਵਿਨੋਦ ਕੁਮਾਰ ਨੇ ਕਿਹਾ ਹੈ ਕਿ 10 ਰੁਪਏ ਦਾ ਸਿੱਕਾ ਪ੍ਰਚਲਨ ’ਚ ਹੈ ਤੇ ਕੋਈ ਵੀ ਇਸ ਨੂੂੰ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ। ਜੇਕਰ ਕੋਈ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੀ ਗਈ ਮੁਦਰਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਜਾਣਕਾਰੀ ਮਿਲ ਰਹੀ ਹੈ ਕਿ ਕੁਝ ਦੁਕਾਨਦਾਰ ਜਾਂ ਵਪਾਰੀ 10 ਰੁਪਏ ਦੇ ਸਿੱਕੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਰਹੇ ਹਨ। 10 Rupee Coins
ਇਹ ਖਬਰ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਪ੍ਰੀਖਿਆ ਦੀਆਂ ਤਰੀਕਾਂ ਦਾ ਹੋਇਆ ਐਲਾਨ
ਭਾਰਤੀ ਰਿਜ਼ਰਵ ਬੈਂਕ ਨੇ ਵੱਖ-ਵੱਖ ਡਿਜ਼ਾਈਨਾਂ ਦੇ 10 ਰੁਪਏ ਦੇ ਸਿੱਕੇ ਜਾਰੀ ਕੀਤੇ ਹਨ, ਇਹ ਸਾਰੇ ਡਿਜ਼ਾਈਨ ਵੈਧ ਹਨ। ਰਿਜ਼ਰਵ ਬੈਂਕ ਅਨੁਸਾਰ, ਇਹ ਸਿਰਫ ਉਨ੍ਹਾਂ ਸਿੱਕਿਆਂ ਨੂੰ ਪ੍ਰਚਲਨ ’ਚ ਲਿਆਉਂਦਾ ਹੈ ਜੋ ਸਰਕਾਰੀ ਟਕਸਾਲ ’ਚ ਬਣਾਏ ਜਾਂਦੇ ਹਨ। ਇਨ੍ਹਾਂ ਸਿੱਕਿਆਂ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਹਨ, ਤਾਂ ਜੋ ਇਹ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਮੁੱਲਾਂ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕਰ ਸਕਣ ਤੇ ਇਨ੍ਹਾਂ ਨੂੰ ਸਮੇਂ-ਸਮੇਂ ’ਤੇ ਪੇਸ਼ ਕੀਤਾ ਗਿਆ ਹੈ। ਫਿਰ ਵੀ, ਜੇਕਰ ਲੋਕਾਂ ਨੂੰ ਸਿੱਕਿਆਂ ਬਾਰੇ ਕੋਈ ਉਲਝਣ ਹੈ, ਤਾਂ ਉਹ ਕਿਸੇ ਵੀ ਨੇੜਲੇ ਬੈਂਕ ’ਚ ਜਾ ਕੇ ਇਸ ਦੀ ਜਾਂਚ ਕਰਵਾ ਸਕਦੇ ਹਨ। 10 Rupee Coins