Road Safety Awareness: ਰਾਜ ਬਖ਼ਸ਼ ਕੰਬੋਜ ਮੁਫ਼ਤ ਹੈਲਮੇਟ ਵੰਡੇ ਕੇ ਲੋਕਾਂ ਨੂੰ ਕਰ ਰਿਹਾ ਹੈ ਜਾਗਰੂਕ

Road Safety Awareness
ਜਲਾਲਾਬਾਦ : ਹੈਲਮੇਟ ਵੰਡਣ ਮੌਕੇ ਦੀ ਇੱਕ ਤਸਵੀਰ। ਤਸਵੀਰ : ਰਜਨੀਸ਼ ਰਵੀ

ਹਲਕੇ ਵਿੱਚ 3600 ਦੇ ਕਰੀਬ ਵੰਡ ਚੁੱਕੇ ਹਨ ਮੁਫ਼ਤ ਹੈਲਮੇਟ | Road Safety Awareness 

Road Safety Awareness: (ਰਜਨੀਸ਼ ਰਵੀ) ਜਲਾਲਾਬਾਦ। ਹਲਕਾ ਜਲਾਲਾਬਾਦ ਦੇ ਉੱਘੇ ਸਮਾਜ ਸੇਵਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓਬੀਸੀ ਦੇ ਚੇਅਰਮੈਨ ਰਾਜ ਬਖ਼ਸ਼ ਕੰਬੋਜ ਵੱਲੋਂ ਹੈਲਮੇਟ ਵੰਡਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਅੱਜ ਆਪਣੀ ਆੜ੍ਹਤ ਦੀ ਦੁਕਾਨ ਥਿੰਦ ਟਰੇਡਿੰਗ ਕੰਪਨੀ ਤੇ ਕਾਰਪੇਂਟਰਾ ਨੂੰ ਫਰੀ ਹੈਲਮੇਟ ਵੰਡੇ ਅਤੇ ਟੀ ਸ਼ਰਟਾਂ ਵੰਡੀਆਂ ਗਈਆਂ।

ਇੱਥੇ ਵਰਨਣਯੋਗ ਹੈ ਕਿ ਹੈਲਮਟ ਨਾ ਪਹਿਨਣ ਕਾਰਨ ਦੁਰਘਟਨਾਵਾਂ ਵਿੱਚ ਹੁੰਦੀਆਂ ਮੌਤਾਂ ਨੂੰ ਵੇਖਦੇ ਹੋਏ ਸਮਾਜ ਸੇਵਕ ਅਤੇ ਕਾਂਗਰਸੀ ਆਗੂ ਰਾਜ ਬਖਸ਼ ਕੰਬੋਜ ਵੱਲੋਂ ਮੁਫਤ ਹੈਲਮਟ ਵੰਡਣ ਦੀ ਸ਼ੁਰੂ ਕੀਤੀ, ਜੋ ਲਗਾਤਾਰ ਜਾਰੀ ਹੈ। ਇਸ ਸਬੰਧੀ ਗਲਬਾਤ ਕਰਦਿਆ ਰਾਜ ਬਖ਼ਸ਼ ਕੰਬੋਜ ਨੇ ਦੱਸਿਆ ਕਿ ਮੁਫਤ ਹੈਲਮੇਟ ਵੰਡਣ ਦੀ ਮੁਹਿੰਮ ਦਸੰਬਰ 2025 ’ਚ ਸ਼ੁਰੂ ਕੀਤੀ ਗਈ ਸੀ ਜੋ ਕੇ ਅੱਜ ਤੱਕ ਜਾਰੀ ਹੈ ਅਤੇ ਹੁਣ ਤੱਕ ਉਹ 3600 ਦੇ ਕਰੀਬ ਹਲਕੇ ਵਿੱਚ ਹੈਲਮੇਟ ਵੰਡ ਚੁੱਕੇ ਹਨ,ਪਰ ਲੋਕ ਅਜੇ ਵੀ ਹੈਲਮੇਟ ਲਗਾਉਣ ਤੋਂ ਗ਼ੁਰੇਜ਼ ਕਰਦੇ ਹਨ।

ਇਹ ਵੀ ਪੜ੍ਹੋ: Punjab News: ਮੁੱਖ ਮੰਤਰੀ ਮਾਨ ਨੇ ਜ਼ਿਲ੍ਹਾ ਮਾਲੇਰਕੋਟਲਾ ਨੂੰ ਦਿੱਤਾ ਵੱਡਾ ਤੋਹਫਾ, ਜਾਣੋ

ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪਾਰਟੀ ਓਬੀਸੀ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਯਾਕਤ ਅਲੀ, ਕਾਂਗਰਸ ਪਾਰਟੀ ਸੇਵਾ ਦਲ ਦੇ ਚੇਅਰਮੈਨ ਜਗਦੀਸ਼ ਚੰਦਰ ਅਰੋੜਾ, ਵਿਨੋਦ ਸੈਨ, ਰਾਮਪਾਲ, ਸੁਮਿਤ ਛਾਬੜਾ, ਪ੍ਭਪਰੀਤ ਸਿੰਘ ਬੱਬਲੂ ਅਤੇ ਅਸ਼ੋਕ ਕਾਠਪਾਲ ਆਦਿ ਮੌਜ਼ੂਦ ਸਨ।