ਹੁਣ ਫੁੱਲਾਂ ਨਾਲ ਚਮਕਣਗੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਹਾਈਵੇ
- ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ਮੌਕੇ 23 ਜੁਲਾਈ ਤੋਂ ਬਟਾਲਾ ਵਿਖੇ ਹੋਣਗੇ ਮਹੀਨਾ ਭਰ ਚੱਲਣ ਵਾਲੇ ਕਵਿਤਾ ਤੇ ਭਾਸ਼ਣ ਮੁਕਾਬਲੇ
- ਸੂਬਾ ਪੱਧਰੀ ਕਮੇਟੀ ਕਰੇਗੀ ਪ੍ਰਾਜੈਕਟ ਦੀ ਨਿਗਰਾਨੀ
- ਰੁੱਖਾਂ ਅਤੇ ਵਾਤਾਵਰਨ ਦੀ ਸੁਰੱਖਿਆ ਹੈ ਮੁੱਖ ਵਿਸ਼ਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab Highway News: ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਕਈ ਅਹਿਮ ਪਹਿਲਕਦਮੀਆਂ ਦਾ ਐਲਾਨ ਕਰਦੇ ਹੋਏ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਹਾਈਵੇਅ ਦੇ ਦੋਵੇਂ ਪਾਸੇ ਫੁੱਲਾਂ ਵਾਲੇ ਬੂਟੇ ਲਾਉਣ ਵਾਲੇ ਇੱਕ ਪਾਇਲਟ ਪ੍ਰਾਜੈਕਟ ਦਾ ਐਲਾਨ ਕੀਤਾ। ਇੱਕ ਸੂਬਾ ਪੱਧਰੀ ਵਿਸ਼ੇਸ਼ ਕਮੇਟੀ ਇਸ ਪ੍ਰਾਜੈਕਟ ਦੀ ਨਿਗਰਾਨੀ ਕਰੇਗੀ ਅਤੇ ਸਮੇਂ-ਸਮੇਂ ਇਸਦੀ ਸਮੀਖਿਆ ਵੀ ਕਰੇਗੀ। ਇਹ ਪ੍ਰਾਜੈਕਟ 5 ਜ਼ਿਲ੍ਹਿਆਂ ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸੰਗਰੂਰ, ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਲਾਗੂ ਕੀਤਾ ਜਾਵੇਗਾ। Punjab Highway News
ਇਹ ਖਬਰ ਵੀ ਪੜ੍ਹੋ : Swachh Survekshan 2024-25: ਇਹ ਸ਼ਹਿਰ ਛੱਡ ਗਿਆ ਸਭ ਨੂੰ ਪਿੱਛੇ! ਰਚਿਆ ਇਹਿਤਾਸ, ਜਾਣੋ
ਪ੍ਰਾਜੈਕਟ ਤਹਿਤ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਾਈਵੇਅ ਦੇ ਸੱਜੇ -ਖੱਬੇ ਦੋਵੇਂ ਪਾਸੇ 500 ਮੀਟਰ ਦੀ ਦੂਰੀ ’ਤੇ 5, 6 ਅਤੇ 7 ਫੁੱਟ ਤੱਕ ਦੀ ਉਚਾਈ ਵਾਲੇ ਬੂਟੇ ਲਾਏ ਜਾਣਗੇ। ਮੰਤਰੀ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੂਟਿਆਂ ਦੇ ਵਧਣ-ਫੁੱਲਣ ਤੇ ਸਾਂਭ-ਸੰਭਾਲ ਨੂੂੰ ਯਕੀਨੀ ਬਣਾਉਣ ਲਈ ਢੁਕਵੀਂ ਨਜ਼ਰਸਾਨੀ ਕੀਤੀ ਜਾਵੇਗੀ। ਮੰਤਰੀ ਨੇ ਦੱਸਿਆ ਕਿ ਅੱਜ ਦੀ ਪੀੜ੍ਹੀ ਨੂੰ ਰੁੱਖਾਂ ਅਤੇ ਵਾਤਾਵਰਨ ਦੀ ਸੁਰੱਖਿਆ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ ਇਸ ਵਿਸ਼ੇ ’ਤੇ ਆਧਾਰਿਤ ਭਾਸ਼ਣ ਅਤੇ ਕਵਿਤਾ। ਮੁਕਾਬਲੇ 23 ਜੁਲਾਈ ਤੋਂ ਬਟਾਲਾ ਵਿਖੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਵਾਲੇ ਦਿਨ ਤੋਂ ਸ਼ੁਰੂ ਕਰਵਾਏ ਜਾਣਗੇ।
ਇਹ ਮੁਕਾਬਲੇ ਇੱਕ ਮਹੀਨੇ ਤੱਕ ਚੱਲਣਗੇ ਅਤੇ ਚਾਰ ਸ਼੍ਰੇਣੀਆਂ : ਪ੍ਰਾਇਮਰੀ (ਪਹਿਲੀ ਤੋਂ ਪੰਜਵੀਂ ਜਮਾਤ), ਸੈਕੰਡਰੀ (ਛੇਵੀਂ ਤੋਂ ਦਸਵੀਂ ਜਮਾਤ), ਸੀਨੀਅਰ ਸੈਕੰਡਰੀ (ਗਿਆਰਵੀਂ ਤੇ ਬਾਰਵੀਂ) ਅਤੇ ਕਾਲਜ ਪੱਧਰ ਉੱਤੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਦੇ ਪਹਿਲੇ ਗੇੜ ਦੇ ਜੇਤੂ ਅੱਗੇ ਸੂਬਾ ਪੱਧਰ ’ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਸੂਬਾ ਪੱਧਰ ’ਤੇ ਚਾਰਾਂ ਸ਼੍ਰੇਣੀਆਂ ਵਿੱਚੋਂ ਹਰੇਕ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਕ੍ਰਮਵਾਰ 51,000 ਰੁਪਏ, 31,000 ਰੁਪਏ ਅਤੇ 21,000 ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। Punjab Highway News
ਸਿੱਖਿਆ ਵਿਭਾਗ ਦੀ ਦੇਖ-ਰੇਖ ਹੇਠ ਕਰਵਾਏ ਜਾਣ ਵਾਲੇ ਇਹਨਾਂ ਮੁਕਾਬਲਿਆਂ ਵਿੱਚ ਪੰਜਾਬੀ ਸਾਹਿਤ ਦੀਆਂ ਉੱਘੀਆਂ ਸ਼ਖਸੀਅਤਾਂ ਬਤੌਰ ਜੱਜ ਸ਼ਾਮਲ ਹੋਣਗੀਆਂ। ਇੱਕ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੌਜ਼ੂਦਾ ਸਰਕਾਰ ਕੇ ਕਾਰਜਕਾਲ ਦੌਰਾਨ ਜੰਗਲਾਤ ਅਧੀਨ ਰਕਬੇ ਵਿੱਚ ਵਾਧਾ ਹੋਇਆ ਹੈ। ਤੱਥਾਂ ਦਾ ਹਵਾਲਾ ਦਿੰਦਿਆਂ ਕਟਾਰੂਚੱਕ ਨੇ ਕਿਹਾ ਕਿ 2021 ਵਿੱਚ ਜੰਗਲਾਤ ਅਧੀਨ ਖੇਤਰ 3144.47 ਵਰਗ ਕਿਲੋਮੀਟਰ ਸੀ, ਜਦੋਂ ਕਿ 2023 ਵਿੱਚ ਇਹ ਵਧ ਕੇ 3321.24 ਵਰਗ ਕਿਲੋਮੀਟਰ ਹੋ ਗਿਆ ਹੈ।
ਰੁੱਖਾਂ ਸਬੰਧੀ ਵਿਦਿਆਰਥੀਆਂ ਨੂੰ ਭਾਸ਼ਣ ਤੇ ਕਵਿਤਾ ਮੁਕਾਬਲਿਆਂ ’ਚ ਮਿਲੇਗਾ ਇਨਾਮ
- ਪਹਿਲਾ ਇਨਾਮ : 51000 ਰੁਪਏ
- ਦੂਜਾ ਇਨਾਮ : 31000 ਰੁਪਏ
- ਤੀਜਾ ਇਨਾਮ : 21000 ਰੁਪਏ
ਮੁਕਾਬਲੇ ਚਾਰ ਸ਼੍ਰੇਣੀਆਂ ’ਚ ਕਰਵਾਏ ਜਾਣਗੇ ਅਤੇ ਹਰ ਸ਼੍ਰੇਣੀ ’ਚ ਉਪਰੋਕਤ ਤਿੰਨ ਇਨਾਮ ਰੱਖੇ ਜਾਣਗੇ ਮੁਕਾਬਲੇ ਦੀਆਂ ਸ਼੍ਰੇਣੀਆਂ ਇਸ ਤਰ੍ਹਾਂ ਹਨ:- | Punjab Highway News
- ਪ੍ਰਾਇਮਰੀ : ਪਹਿਲੀ ਤੋਂ ਪੰਜਵੀਂ ਜਮਾਤ
- ਸੈਕੰਡਰੀ : ਛੇਵੀਂ ਤੋਂ ਦਸਵੀਂ ਜਮਾਤ
- ਸੀਨੀਅਰ ਸੈਕੰਡਰੀ :
- 11ਵੀਂ ਤੋਂ 12ਵੀਂ ਜਮਾਤ
- ਚੌਥੀ ਸ਼੍ਰੇਣੀ : ਕਾਲਜ ਪੱਧਰ ’ਤੇ