Iraq Shopping Mall Fire: ਸ਼ਾਪਿੰਗ ਮਾਲ ’ਚ ਭਿਆਨਕ ਅੱਗ, 50 ਲੋਕ ਸੜੇ, ਕਈ ਜ਼ਖਮੀ

Iraq Shopping Mall Fire
Iraq Shopping Mall Fire: ਸ਼ਾਪਿੰਗ ਮਾਲ ’ਚ ਭਿਆਨਕ ਅੱਗ, 50 ਲੋਕ ਸੜੇ, ਕਈ ਜ਼ਖਮੀ

ਬਗਦਾਦ (ਏਜੰਸੀ)। Iraq Shopping Mall Fire: ਪੂਰਬੀ ਇਰਾਕ ਦੇ ਅਲ-ਕੁਤ ਸ਼ਹਿਰ ’ਚ ਇੱਕ ਹਾਈਪਰਮਾਰਕੀਟ ’ਚ ਲੱਗੀ ਭਿਆਨਕ ਅੱਗ ’ਚ 50 ਲੋਕਾਂ ਦੀ ਮੌਤ ਹੋ ਗਈ। ਇਰਾਕ ਦੀ ਨਿਊਜ਼ ਏਜੰਸੀ (ਆਈਐਨਏ) ਨੇ ਸੂਬਾਈ ਗਵਰਨਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ। ਜਿਸ ’ਚ ਵੇਖਿਆ ਜਾ ਸਕਦਾ ਹੈ ਕਿ ਪੰਜ ਮੰਜ਼ਿਲਾ ਇਮਾਰਤ ’ਚ ਰਾਤ ਭਰ ਅੱਗ ਦੀਆਂ ਲਪਟਾਂ ਉੱਠਦੀਆਂ ਰਹੀਆਂ।

ਇਹ ਖਬਰ ਵੀ ਪੜ੍ਹੋ : Nashik Road Accident: ਨਾਸਿਕ ’ਚ ਭਿਆਨਕ ਸੜਕ ਹਾਦਸਾ, 7 ਲੋਕਾਂ ਦੀ ਮੌਤ

ਆਈਐਨਏ ਦੀ ਰਿਪੋਰਟ ਅਨੁਸਾਰ, ਫਾਇਰਫਾਈਟਰ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ। ਮੌਕੇ ’ਤੇ ਰਾਹਤ ਤੇ ਬਚਾਅ ਕਾਰਜ ਜਾਰੀ  ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਸੂਬਾਈ ਗਵਰਨਰ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਸ਼ੁਰੂਆਤੀ ਨਤੀਜੇ 48 ਘੰਟਿਆਂ ਦੇ ਅੰਦਰ ਐਲਾਨੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਘਟਨਾ ਨੂੰ ਵੇਖਦੇ ਹੋਏ, ਅਸੀਂ ਇਮਾਰਤ ਤੇ ਮਾਲ ਦੇ ਮਾਲਕ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। Iraq Shopping Mall Fire