AAP Ministers FIR Punjab: ਪੰਜਾਬ ’ਚ ਆਪ ਦੇ ਇਨ੍ਹਾਂ ਦੋ ਮੰਤਰੀਆਂ ਖ਼ਿਲਾਫ਼ ਐਫ਼ਆਈਆਰ ਹੋਈ ਦਰਜ਼

AAP Ministers FIR Punjab
AAP Ministers FIR Punjab: ਪੰਜਾਬ ’ਚ ਆਪ ਦੇ ਇਨ੍ਹਾਂ ਦੋ ਮੰਤਰੀਆਂ ਖ਼ਿਲਾਫ਼ ਐਫ਼ਆਈਆਰ ਹੋਈ ਦਰਜ਼

ਪ੍ਰਤਾਪ ਬਾਜਵਾ ਦੀ ਸ਼ਿਕਾਇਤ ’ਤੇ ਐਫ਼ਆਈਆਰ ਦਰਜ਼

  • ਹਰਪਾਲ ਚੀਮਾ ਅਤੇ ਅਮਨ ਅਰੋੜਾ ਖ਼ਿਲਾਫ਼ ਸਿਕਾਇਤ
  • ਬਿਕਰਮ ਮਜੀਠੀਆ ਦੇ ਮਾਮਲੇ ਵਿੱਚ ਵੀਡੀਓ ਨੂੰ ਲੈ ਕੇ ਕੀਤੀ ਸੀ ਸ਼ਿਕਾਇਤ

AAP Ministers FIR Punjab: (ਅਸ਼ਵਨੀ ਚਾਵਲਾ) ਚੰਡੀਗੜ੍ਹ। ਕਾਂਗਰਸ ਵਿਧਾਇਕ ਦਲ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਸਿਕਾਇਤ ‘ਤੇ ਚੰਡੀਗੜ੍ਹ ਪੁਲਿਸ ਵੱਲੋਂ ਐਫਆਈਆਰ ਦਰਜ਼ ਕਰ ਲਈ ਗਈ ਹੈ ਅਤੇ ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਐਫਆਈਆਰ ਵਿੱਚ ਕਿਸੇ ਨੂੰ ਵੀ ਦੋਸ਼ੀ ਨਹੀਂ ਬਣਾਇਆ ਗਿਆ ਹੈ ਪਰ ਐਫਆਈਆਰ ਵਿੱਚ ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਅਮਨ ਅਰੋੜਾ ਦਾ ਨਾਂਅ ਲਿਖਿਆ ਹੋਇਆ ਹੈ। ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਜਾਂਚ ਪੜਤਾਲ ਤੋਂ ਬਾਅਦ ਹੀ ਦੋਸ਼ੀ ਦੇ ਨਾਂਅ ਬਾਰੇ ਤੈਅ ਕੀਤਾ ਜਾਏਗਾ।

ਐਫਆਈਆਰ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀ ਮੁਹਾਲੀ ’ਚ ਛਾਪੇਮਾਰੀ, ਸਰਕਾਰ ’ਚ ਹੜਕੰਪ

ਇਸ ਐਫਆਈਆਰ ਦੇ ਦਰਜ਼ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਸਰਕਾਰ ਵਿੱਚ ਵੀ ਹੜਕੰਪ ਦਾ ਮਾਹੌਲ ਹੈ, ਕਿਉਂਕਿ ਕਿਸੇ ਨੂੰ ਵੀ ਆਸ ਨਹੀਂ ਸੀ ਕਿ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਪੁਲਿਸ ਵੱਲੋਂ ਅਚਾਨਕ ਐਫਆਈਆਰ ਦਰਜ਼ ਕਰ ਲਈ ਜਾਏਗੀ। ਇਸ ਐਫਆਈਆਰ ਨੂੰ ਦਰਜ਼ ਕਰਨ ਤੋਂ ਬਾਅਦ ਮੁਹਾਲੀ ਸਥਿਤ 2 ਪ੍ਰਾਈਵੇਟ ਦਫ਼ਤਰਾਂ ’ਤੇ ਵੀ ਚੰਡੀਗੜ੍ਹ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ, ਇਹ ਦੋਵੇਂ ਦਫ਼ਤਰਾਂ ਵਿੱਚ ਪੰਜਾਬ ਸਰਕਾਰ ਦੀ ਸੋਸ਼ਲ ਮੀਡੀਆ ਨਾਲ ਸਬੰਧਿਤ ਏਜੰਸੀਆਂ ਵੱਲੋਂ ਆਪਣਾ ਦਫਤਰ ਚਲਾਇਆ ਜਾ ਰਿਹਾ ਸੀ। ਚੰਡੀਗੜ੍ਹ ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਦੋਵੇਂ ਦਫ਼ਤਰਾਂ ਵਿੱਚੋਂ ਇੱਕ ਦਫ਼ਤਰ ਵਿੱਚ ਹੀ ਉਹ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਵਲੋਂ ਸਿਕਾਇਤ ਦਰਜ ਕਰਵਾਈ ਗਈ ਹੈ।

ਇਹ ਵੀ ਪੜ੍ਹੋ: Copper Water Benefits: ਬਰਸਾਤ ਦੇ ਮੌਸਮ ’ਚ ਵਰਦਾਨ ਹੈ ‘ਤਾਂਬੇ’ ਦੇ ਭਾਂਡੇ ’ਚ ਰੱਖਿਆ ਪਾਣੀ ਪੀਣਾ

ਜਾਣਕਾਰੀ ਅਨੁਸਾਰ ਪ੍ਰਤਾਪ ਸਿੰਘ ਬਾਜਵਾ ਵਲੋਂ ਸਿਕਾਇਤ ਦਿੱਤੀ ਗਈ ਕਿ ਉਨ੍ਹਾਂ ਵੱਲੋਂ 25 ਜੂਨ ਨੂੰ ਇੱਕ ਵੀਡੀਓ ਤਿਆਰ ਕਰਦੇ ਹੋਏ ਆਪਣੇ ਟਵਿੱਟਰ ਹੈਂਡਲ ‘ਤੇ ਪਾਈ ਗਈ ਸੀ, ਜਿਸ ਵਿੱਚ ਉਨ੍ਹਾਂ ਨੇ ਵਿਜੀਲੈਂਸ ਬਿਊਰੋ ਦੀ ਉਸ ਕਾਰਵਾਈ ’ਤੇ ਸੁਆਲ ਖੜ੍ਹੇ ਕੀਤੇ ਸਨ, ਜਿਸ ਕਾਰਵਾਈ ਵਿੱਚ ਵਿਧਾਇਕ ਗੁਨੀਵ ਕੌਰ ਦੇ ਘਰ ’ਚ ਬੈਡਰੂਮ ਤੱਕ ਵਿਜੀਲੈਂਸ ਚਲੀ ਗਈ ਸੀ। ਪ੍ਰਤਾਪ ਬਾਜਵਾ ਦਾ ਦੋਸ਼ ਹੈ ਕਿ ਇਸ ਕਾਰਵਾਈ ਨੂੰ ਉਨ੍ਹਾਂ ਵੱਲੋਂ ਗਲਤ ਕਰਾਰ ਦਿੱਤਾ ਗਿਆ ਸੀ ਪਰ ਆਮ ਆਦਮੀ ਪਾਰਟੀ ਦੇ ਸੋਸਲ ਮੀਡੀਆ ਅਕਾਉਂਟ ’ਤੇ ਉਨ੍ਹਾਂ ਦੀ ਵੀਡੀਓ ਨੂੰ ਐਡਿਟ ਕਰਕੇ ਪਾਇਆ ਗਿਆ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਨੇ ਬਿਕਰਮ ਮਜੀਠੀਆ ਦੇ ਹੱਕ ਵਿੱਚ ਬਿਆਨਬਾਜ਼ੀ ਕੀਤੀ ਹੈ। ਇਸ ਮਾਮਲੇ ਵਿੱਚ ਉਨ੍ਹਾਂ ਨੇ ਹਰਪਾਲ ਚੀਮਾ ਅਤੇ ਅਮਨ ਅਰੋੜਾ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ।