Bikram Majithia: ਮਜੀਠੀਆ ਮਾਮਲੇ ’ਚ ਵੱਡਾ ਅਪਡੇਟ, ਪੜ੍ਹੋ ਪੂਰੀ ਖਬਰ

Bikram Majithia
Bikram Majithia: ਮਜੀਠੀਆ ਮਾਮਲੇ ’ਚ ਵੱਡਾ ਅਪਡੇਟ, ਪੜ੍ਹੋ ਪੂਰੀ ਖਬਰ

ਮੋਹਾਲੀ (ਸੱਚ ਕਹੂੰ ਨਿਊਜ਼)। Bikram Majithia: ਆਮਦਨ ਤੋਂ ਜਿਆਦਾ ਜਾਇਦਾਦ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗ੍ਰਿਫਤਾਰੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਪਰ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ। ਅਦਾਲਤ ਨੇ ਕਿਹਾ ਕੇ ਫਿਲਹਾਲ ਤਾਜ਼ਾ ਰਿਮਾਂਡ ਹਾਸਲ ਨਹੀਂ ਹੋਇਆ ਹੈ, ਇਸ ਲਈ ਚੁਣੌਤੀ ਦਿੱਤੀ ਨਹੀਂ ਜਾ ਸਕਦੀ। ਸਰਕਾਰ ਨੇ ਇਹ ਵੀ ਕਿਹਾ ਕੇ ਅਦਾਲਤ ਦਾ ਫੈਸਲਾ ਅੱਜ ਦੁਪਹਿਰ ਤੋਂ ਬਾਅਦ 2 ਵਜੇ ਤੱਕ ਆ ਜਾਵੇਗਾ ਤੇ ਇਸ ਮਾਮਲੇ ਦੀ ਸੁਣਵਾਈ ਭਲਕੇ ਫਿਰ ਹੋਵੇਗੀ। ਇਸ ਤੋਂ ਪਹਿਲਾਂ ਮੋਹਾਲੀ ਕੋਰਟ ਨੇ ਕੱਲ੍ਹ ਬਿਕਰਮ ਮਜੀਠੀਆ ਦੇ ਰਿਮਾਂਡ ’ਚ 4 ਦਿਨਾਂ ਦਾ ਵਾਧਾ ਕੀਤਾ ਸੀ। ਮਜੀਠੀਆ ਦੀ ਪੇਸ਼ੀ ਦੌਰਾਨ ਮੋਹਾਲੀ ਕੋਰਟ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।

ਇਹ ਖਬਰ ਵੀ ਪੜ੍ਹੋ : Earthquake Today: ਸਵੇਰੇ-ਸਵੇਰੇ ਫਿਰ ਹਿੱਲੀ ਧਰਤੀ, ਤੀਬਰਤਾ 4.1 ਦੀ, ਦਹਿਸ਼ਤ ’ਚ ਲੋਕ