Sunam News: ਜਨਮਦਿਨ ਦੀ ਖੁਸ਼ੀ ’ਚ ਕੀਤਾ ਖੂਨਦਾਨ

Sunam News
Sunam News: ਜਨਮਦਿਨ ਦੀ ਖੁਸ਼ੀ ’ਚ ਕੀਤਾ ਖੂਨਦਾਨ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ ਆਪਣੇ ਜਨਮਦਿਨ ਤੇ ਹੋਰ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਡੇਰਾ ਸ਼ਰਧਾਲੂ ਖੂਨਦਾਨ ਆਦਿ ਕਰਕੇ ਇਨਸਾਨੀਅਤ ਦਾ ਸੱਚਾ ਫਰਜ ਨਿਭਾ ਰਹੇ ਹਨ। ਇਸੇ ਤਹਿਤ ਬਲਾਕ ਸਨਾਮ ਦੇ ਪਿੰਡ ਨਮੋਲ ਦੇ ਡੇਰਾ ਸ਼ਰਧਾਲੂ ਸੁਖਵੀਰ ਇੰਸਾਂ ਸਪੁੱਤਰ ਦੇਸ਼ ਰਾਜ ਇੰਸਾਂ ਨੇ ਆਪਣੇ ਜਨਮਦਿਨ ਦੀ ਖੁਸ਼ੀ ’ਚ ਇੱਕ ਯੂਨਿਟ ਖੂਨਦਾਨ ਕੀਤਾ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ ਸੁਖਵੀਰ ਇੰਸਾਂ ਨੇ ਇਸ ਵਾਰ 21ਵੀਂ ਵਾਰ ਖੂਨਦਾਨ ਕੀਤਾ ਹੈ, ਉੱਥੇ ਹੀ ਖੂਨਦਾਨ ਕਰਨ ’ਤੇ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਨੇ ਸੁਖਵੀਰ ਇੰਸਾਂ ਦਾ ਧੰਨਵਾਦ ਕੀਤਾ ਹੈ। Sunam News

ਇਹ ਖਬਰ ਵੀ ਪੜ੍ਹੋ : Sukhbir Badal: ਬਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਸੁਖਬੀਰ ਬਾਦਲ ਨਾਲ ਜੁੜੀ ਵੱਡੀ ਖਬਰ