ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home Breaking News Punjab Govern...

    Punjab Government: ਪੰਜਾਬ ਦੇ ਪਿੰਡਾਂ ਦੀ ਬੱਲੇ! ਬੱਲੇ!, ਸਰਕਾਰ ਨੇ ਕੀਤੇ ਵੱਡੇ ਐਲਾਨ, ਇੰਝ ਮਿਲਣਗੇ ਲਾਭ

    Punjab Government
    Punjab Government: ਪੰਜਾਬ ਦੇ ਪਿੰਡਾਂ ਦੀ ਬੱਲੇ! ਬੱਲੇ!, ਸਰਕਾਰ ਨੇ ਕੀਤੇ ਵੱਡੇ ਐਲਾਨ, ਇੰਝ ਮਿਲਣਗੇ ਲਾਭ

    Punjab Government: ਬਠਿੰਡਾ। ਪੰਜਾਬ ਸਰਕਾਰ ਸੂਬਾ ਵਾਸੀਆਂ ਦੀ ਬਿਹਤਰੀ ਲਈ ਵੱਡੇ ਉਪਰਾਲੇ ਕਰ ਰਹੀ ਹੈ। ਖਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਛੋਟੀਆਂ ਤੇ ਜ਼ਰੂਰੀ ਲੋੜਾਂ ਲਈ ਸ਼ਹਿਰਾਂ ਵੱਲ ਭੱਜਣਾ ਪੈਂਦਾ ਸੀ। ਇਨ੍ਹਾਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਸਰਕਾਰ ਨੇ ਬਠਿੰਡਾ ਜਿਲ੍ਹਾ ਸਭ ਤੋਂ ਪਹਿਲਾਂ ਚੁਣਿਆ। ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ’ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਪ੍ਰਾਇਮਰੀ ਸਿਹਤ ਕੇਂਦਰ, ਸਿਹਤ ਅਤੇ ਤੰਦਰੁਸਤੀ ਕੇਂਦਰ, ਬਲੱਡ ਸਟੋਰੇਜ਼ ਰੂਮ, ਨਸ਼ਾ ਛੁਡਾਊ ਕੇਂਦਰ ਅਤੇ ਸਿਵਲ ਹਸਪਤਾਲ ਵਿਚ ਨਵੀਆਂ ਸਹੂਲਤਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ।

    Read Also : Gangster Jaggu Bhagwanpuria: ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਇੱਕ ਨੌਜਵਾਨ ਦਾ ਬੇਰਿਹਮੀ ਨਾਲ ਕਤਲ

    ਸਰਕਾਰੀ ਅੰਕੜਿਆਂ ਅਨੁਸਾਰ, ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਘਾਟ ਕਾਰਨ, ਲੋਕਾਂ ਨੂੰ ਇਲਾਜ ਲਈ ਲੰਬੀ ਦੂਰੀ ਤੈਅ ਕਰਨੀ ਪੈਂਦੀ ਹੈ। ਸਥਿਤੀ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ, ਜਦੋਂ ਗੰਭੀਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਦਾ। ਜ਼ਿਲਾ ਹਸਪਤਾਲਾਂ ਅਤੇ ਸਬ-ਡਿਵੀਜ਼ਨਲ ਹਸਪਤਾਲਾਂ ’ਤੇ ਜ਼ਿਆਦਾ ਹੋਣ ਕਾਰਨ, ਮਰੀਜ਼ਾਂ ਨੂੰ ਉੱਥੇ ਵੀ ਘੰਟਿਆਂਬੱਧੀ ਉਡੀਕ ਕਰਨੀ ਪੈਂਦੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਪੰਜਾਬ ਸਰਕਾਰ ਨੇ ਪੇਂਡੂ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਕਈ ਨਵੇਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। Punjab Government

    ਪਹਿਲ ਦੇ ਆਧਾਰ ’ਤੇ ਹੋਣਗੇ ਇਹ ਕੰਮ | Punjab Government

    • ਜੀਦਾ ਪਿੰਡ ਵਿਚ 2.76 ਕਰੋੜ ਰੁਪਏ ਦੀ ਲਾਗਤ ਨਾਲ ਇਕ ਪ੍ਰਾਇਮਰੀ ਸਿਹਤ ਕੇਂਦਰ ਬਣਾਇਆ ਜਾਵੇਗਾ।
    • ਭਗਤਾ ਭਾਈਕਾ ਵਿਖੇ 46 ਲੱਖ ਦੀ ਲਾਗਤ ਨਾਲ ਇਕ ਬਲੱਡ ਸਟੋਰਜ਼ ਸੈਂਟਰ ਬਣਾਇਆ ਜਾਵੇਗਾ।
    • ਰਾਮਪੁਰਾ ਫੂਲ ਦੇ ਸਬ-ਡਵੀਜ਼ਨਲ ਹਸਪਤਾਲ ਵਿਚ 5.90 ਕਰੋੜ ਦੀ ਲਾਗਤ ਨਾਲ ਇਕ ਨਵਾਂ ਬਲਾਕ ਬਣਾਇਆ ਜਾਵੇਗਾ।
    • ਮਾਈਸਰਖਾਨਾ ’ਚ 3.39 ਕਰੋੜ ਰੁਪਏ ਦੀ ਲਾਗਤ ਨਾਲ ਇਕ ਪ੍ਰਾਇਮਰੀ ਸਿਹਤ ਕੇਂਦਰ ਬਣਾਇਆ ਜਾਵੇਗਾ।
    • ਕੇਂਦਰੀ ਜੇਲ ਬਠਿੰਡਾ ’ਚ 63 ਲੱਖ ਰੁਪਏ ਦੀ ਲਾਗਤ ਨਾਲ ਇਕ ਨਸ਼ਾ ਛੁਡਾਊ ਕੇਂਦਰ ਸਥਾਪਤ ਕੀਤਾ ਜਾਵੇਗਾ।

    ਸਿਹਤ ਤੇ ਤੰਦਰੁਸਤੀ ਸਭ ਤੋਂ ਪਹਿਲਾਂ

    ਜ਼ਿਲੇ ਦੇ ਵੱਖ-ਵੱਖ ਪਿੰਡਾਂ ਵਿਚ ਪੀ. ਡਬਲਯੂ. ਡੀ. ਡਵੀਜ਼ਨ-1 ਅਤੇ ਡਵੀਜ਼ਨ-2 ਵੱਲੋਂ ਸਾਂਝੇ ਤੌਰ ’ਤੇ ਲਗਭਗ 7.68 ਕਰੋੜ ਰੁਪਏ ਦੀ ਲਾਗਤ ਨਾਲ ਸਿਹਤ ਅਤੇ ਤੰਦਰੁਸਤੀ ਕੇਂਦਰ ਬਣਾਏ ਜਾਣਗੇ। 2.21 ਕਰੋੜ ਰੁਪਏ ਦੀ ਲਾਗਤ ਨਾਲ ਜਯੁੰਦ, ਦਿਆਲਪੁਰਾ, ਰਈਆ, ਜਲਾਲ, ਸਲਾਬਤਪੁਰਾ, ਬੁਰਜ, ਕਮਾਲੂ ਵਿਚ ਨਿਰਮਾਣ ਕੀਤਾ ਜਾਵੇਗਾ। ਪਿੰਡ ਗੰਗਾ, ਜੋਧਪੁਰ ਪਾਖਰ, ਗਿਆਨਾ, ਸਿੰਗੋ, ਭਾਗੀਵਾਂਦਰ, ਕਲਾਲਵਾਲਾ, ਪਥਰਾਲਾ, ਦਿਉਣ, ਹਰਰਾਏਪੁਰ, ਅਬਲੂ, ਮਹਿਮਾ ਸਰਜਾ, ਬੱਲੂਆਣਾ, ਨੰਦਗੜ੍ਹ, ਜੱਗਾਰਾਮ ਤੀਰਥ, ਨੰਗਲਾ ਵਿੱਚ 5.47 ਕਰੋੜ ਰੁਪਏ ਦੀ ਲਾਗਤ ਨਾਲ ਸੈਂਟਰ ਸਥਾਪਿਤ ਕੀਤੇ ਜਾਣਗੇ।

    ਹਸਪਤਾਲਾਂ ਦੀ ਇਸ ਤਰ੍ਹਾਂ ਬਦਲੇਗੀ ਨੁਹਾਰ

    ਬਠਿੰਡਾ ਦੇ ਸਭ ਤੋਂ ਵੱਡੇ ਸਿਵਲ ਹਸਪਤਾਲ ਵਿਚ 3.11 ਕਰੋੜ ਰੁਪਏ ਦੀ ਲਾਗਤ ਨਾਲ ਇਕ ਫਾਰਮੇਸੀ, ਕੰਟਰੋਲ ਰੂਮ, ਕੰਟੀਨ ਅਤੇ ਸਟੋਰ ਰੂਮ ਬਣਾਇਆ ਜਾਵੇਗਾ। ਸਟੋਰ ਰੂਮ ਵਿਚ ਜਗ੍ਹਾ ਦੀ ਘਾਟ ਕਾਰਨ ਦਵਾਈਆਂ ਬਾਹਰ ਰੱਖਣੀਆਂ ਪੈਂਦੀਆਂ ਸਨ, ਜਿਸ ਕਾਰਨ ਉਨ੍ਹਾਂ ਦੇ ਖਰਾਬ ਹੋਣ ਦਾ ਖਤਰਾ ਸੀ। ਇਸ ਨਿਰਮਾਣ ਨਾਲ ਦਵਾਈਆਂ ਦੀ ਸਹੀ ਸਟੋਰੇਜ਼ ਸੰਭਵ ਹੋ ਸਕੇਗੀ। ਇਸ ਦੇ ਨਾਲ ਹੀ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਲਈ ਇਕ ਵੱਡੀ ਅਤੇ ਚੰਗੀ ਤਰ੍ਹਾਂ ਲੈਸ ਕੰਟੀਨ ਵੀ ਉਪਲਬਧ ਕਰਵਾਈ ਜਾਵੇਗੀ। ਸਿਹਤ ਵਿਭਾਗ 2 ਕਰੋੜ ਰੁਪਏ ਦੀ ਲਾਗਤ ਨਾਲ ਪੇਂਡੂ ਖੇਤਰਾਂ ਵਿਚ ਟੈਲੀਮੈਡੀਸਨ ਫੈਕਲਟੀ ਦਾ ਵਿਸਥਾਰ ਵੀ ਕਰ ਰਿਹਾ ਹੈ। ਇਸਦਾ ਉਦੇਸ਼ ਦੂਰ-ਦੁਰਾਡੇ ਪਿੰਡਾਂ ਵਿਚ ਮਾਹਰ ਡਾਕਟਰਾਂ ਦੀ ਸਲਾਹ ਨੂੰ ਪਹੁੰਚਯੋਗ ਬਣਾਉਣਾ ਹੈ।

    ਆਯੁਸ਼ਮਾਨ ਅਰੋਗਿਆ ਕੇਂਦਰਾਂ ਦੀ ਵੀ ਤਕਦੀਰ ਚਮਕੀ | Punjab Government

    ਇਸ ਵੇਲੇ ਜ਼ਿਲੇ ਵਿਚ 46 ਆਮ ਆਦਮੀ ਮੁਹੱਲਾ ਕਲੀਨਿਕ ਕੰਮ ਕਰ ਰਹੇ ਹਨ, ਜਿਨ੍ਹਾਂ ’ਚੋਂ 11 ਨੂੰ ਆਯੁਸ਼ਮਾਨ ਅਰੋਗਿਆ ਕੇਂਦਰ ’ਚ ਬਦਲ ਦਿੱਤਾ ਗਿਆ ਹੈ। ਜ਼ਿਲੇ ਵਿਚ ਕੁੱਲ 126 ਸਿਹਤ ਅਤੇ ਤੰਦਰੁਸਤੀ ਕੇਂਦਰ ਅਤੇ 17 ਪ੍ਰਾਇਮਰੀ ਸਿਹਤ ਕੇਂਦਰ ਪਹਿਲਾਂ ਹੀ ਕੰਮ ਕਰ ਰਹੇ ਹਨ।

    ਇਹ ਸਾਰੇ ਕੇਂਦਰ ਆਮ ਬੀਮਾਰੀਆਂ ਦਾ ਇਲਾਜ, ਜੱਚਾ ਅਤੇ ਬੱਚਾ ਸਿਹਤ ਸੇਵਾਵਾਂ, ਕਿਸ਼ੋਰਾਂ ਦੀ ਦੇਖਭਾਲ, ਟੀ. ਬੀ. ਅਤੇ ਕੋੜ੍ਹ ਵਰਗੀਆਂ ਛੂਤ ਦੀਆਂ ਬਿਮਾਰੀਆਂ ਦਾ ਇਲਾਜ, 80 ਜ਼ਰੂਰੀ ਦਵਾਈਆਂ ਅਤੇ ਮੁੱਢਲੀਆਂ ਜਾਂਚ ਸਹੂਲਤਾਂ ਪ੍ਰਦਾਨ ਕਰਦੇ ਹਨ। ਹੁਣ ਇਹ ਸੇਵਾਵਾਂ ਨਵੇਂ ਕੇਂਦਰਾਂ ਅਤੇ ਮੁਹੱਲਾ ਕਲੀਨਿਕਾਂ ਵਿਚ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਰਾਹੀਂ, ਪਿੰਡਾਂ ਵਿਚ ਸਿਹਤ ਸੇਵਾਵਾਂ ਤਕ ਪਹੁੰਚ ਵਿਚ ਸੁਧਾਰ ਕਰ ਕੇ, ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਇਲਾਜ ਉਪਲਬਧ ਕਰਵਾਇਆ ਜਾ ਸਕਦਾ ਹੈ। ਨਾਲ ਹੀ, ਸ਼ਹਿਰ ਦੇ ਵੱਡੇ ਹਸਪਤਾਲਾਂ ’ਤੇ ਦਬਾਅ ਵੀ ਘਟੇਗਾ।