ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News Welfare Work:...

    Welfare Work: ਡੇਰਾ ਸ਼ਰਧਾਲੂਆਂ ਨੇ ਗਰਮੀ ’ਚ ਰੇਲ ਪਟੜੀ ’ਤੇ ਕੰਮ ਕਰਦੇ ਮਜ਼ਦੂਰ ਵਰਕਰਾਂ ਨੂੰ ਪਾਣੀ ਤੇ ਫ਼ਲ ਵੰਡੇ

    Welfare Work
    ਸੁਨਾਮ: ਕੰਮ ਕਰਦੇ ਮਜ਼ਦੂਰਾਂ ਨੂੰ ਪਾਣੀ ਅਤੇ ਫਲ ਆਦੀ ਦਿੰਦੀਆਂ ਸੇਵਾਦਾਰ ਭੈਣਾਂ। ਤਸਵੀਰ: ਕਰਮ ਥਿੰਦ

    ਇਨ੍ਹਾਂ ਬਜ਼ੁਰਗਾਂ ਤੋਂ ਭਰਪੂਰ ਪਿਆਰ ਅਤੇ ਅਸ਼ੀਰਵਾਦ ਪ੍ਰਾਪਤ ਹੋਇਆ : ਸੇਵਾਦਾਰ ਭੈਣਾਂ

    Welfare Work: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਮਾਨਵਤਾ ਦੀ ਸੇਵਾ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਬੀਤੇ ਦਿਨੀਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀਆਂ ਸੇਵਾਦਾਰ ਭੈਣਾਂ ਵੱਲੋਂ ਰੇਲਵੇ ਸਟੇਸ਼ਨ ਵਿਖੇ ਰੇਲ ਪਾਟੜੀ ’ਤੇ ਕੰਮ ਮਜ਼ਦੂਰ ਮਰਦ ਅਤੇ ਔਰਤਾਂ ਨੂੰ ਪੈ ਰਹੀ ਗਰਮੀ ਤੋਂ ਬਚਾਅ ਦੇ ਲਈ ਪਾਣੀ, ਫ਼ਲ, ਚੁੰਨੀਆਂ ਅਤੇ ਮਫ਼ਲਰ ਆਦੀ ਦੇ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਹੈ। Welfare Work

    ਇਹ ਵੀ ਪੜ੍ਹੋ: Heavy Rain Tree Fall: ਮੀਂਹ ਤੇ ਝੱਖੜ ਕਾਰਨ ਸੜਕ ਵਿਚਕਾਰ ਡਿੱਗਿਆ ਦਰੱਖਤ ਬਣ ਰਿਹਾ ਸੀ ਹਾਦਸੇ ਦਾ ਕਾਰਨ, ਡੇਰਾ ਸ਼ਰਧਾ…

    ਇਸ ਸਬੰਧੀ ਭੈਣ ਮਨਜੀਤ ਇੰਸਾਂ ਅਤੇ ਭੈਣ ਸੰਜਨਾ ਇੰਸਾਂ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ’ਤੇ ਜਾ ਰਹੀਆਂ ਸਨ ਤਾਂ ਉਹਨਾਂ ਦੇਖਿਆ ਕਿ ਮਜ਼ਦੂਰ ਔਰਤਾਂ ਅਤੇ ਭਾਈ ਤਪਦੀ ਗਰਮੀ ਦੇ ਵਿੱਚ ਰੇਲ ਪਟੜੀ ’ਤੇ ਕੰਮ ਕਰ ਰਹੇ ਸਨ ਜੋ ਪਸੀਨੋ-ਪਸੀਨੀ ਹੋ ਰਹੇ ਸਨ। ਇਹਨਾਂ ਵਿੱਚ ਕਈ ਬਜ਼ੁਰਗ ਦਿਖਾਈ ਦੇ ਰਹੇ ਸਨ ਅਤੇ ਉਨ੍ਹਾਂ ਵੱਲੋਂ ਕੁਝ ਹੋਰ ਸੇਵਾਦਾਰ ਭੈਣਾਂ ਨੂੰ ਨਾਲ ਲਿਆ ਅਤੇ ਉਨ੍ਹਾਂ ਲਈ ਪਾਣੀ, ਫ਼ਲ ਅਤੇ ਸਿਰ ਢੱਕਣ ਲਈ ਨਵੀਆਂ ਚੁੰਨੀਆਂ, ਮਫ਼ਲਰ ਆਦਿ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਦਿੱਤਾ ਗਿਆ ਹੈ। ਜਿਸ ਨਾਲ ਪੈ ਰਹੀ ਗਰਮੀ ਤੋਂ ਉਹਨਾਂ ਨੂੰ ਕੁਝ ਨਾ ਕੁਝ ਰਾਹਤ ਦਿਵਾਈ ਜਾ ਸਕੇ। ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪਾਵਨ ਸਿੱਖਿਆ ’ਤੇ ਚੱਲਦਿਆਂ ਉਹਨਾਂ ਨੇ ਇਹ ਕਾਰਜ ਕੀਤਾ ਹੈ।

    Welfare Work
    Welfare Work: ਡੇਰਾ ਸ਼ਰਧਾਲੂਆਂ ਨੇ ਗਰਮੀ ’ਚ ਰੇਲ ਪਟੜੀ ’ਤੇ ਕੰਮ ਕਰਦੇ ਮਜ਼ਦੂਰ ਵਰਕਰਾਂ ਨੂੰ ਪਾਣੀ ਤੇ ਫ਼ਲ ਵੰਡੇ

    Welfare Work Welfare Work Welfare Work

    ਬਜ਼ੁਰਗਾਂ ਨੇ ਪੂਜਨੀਕ ਗੁਰੂ ਜੀ ਦਾ ਕੀਤਾ ਧੰਨਵਾਦ | Welfare Work

    ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਉਹਨਾਂ ਬਜ਼ੁਰਗਾਂ ਦੀ ਉਨ੍ਹਾਂ ਵੱਲੋਂ ਇਹ ਸੇਵਾ ਕੀਤੀ ਗਈ ਤਾਂ ਉਹਨਾਂ ਵੱਲੋਂ ਭਰਪੂਰ ਪਿਆਰ ਅਤੇ ਅਸੀਰਵਾਦ ਪ੍ਰਾਪਤ ਹੋਇਆ ਹੈ ਅਤੇ ਉਨ੍ਹਾਂ ਬਜ਼ੁਰਗਾਂ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ ਤੇ ਕਿਹਾ ਕੇ ਧੰਨ ਹਨ ਤੁਹਾਡੇ ਗੁਰੂ ਜੀ ਜੋ ਤੁਹਾਨੂੰ ਇਸ ਤਰ੍ਹਾਂ ਦੀ ਸਿੱਖਿਆ ਦਿੰਦੇ ਹਨ। ਇਸ ਕਾਰਜ ਨੂੰ ਦੇਖ ਕੇ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਵੀ ਇਹਨਾਂ ਸੇਵਾਦਾਰ ਭੈਣਾਂ ਦੀ ਸ਼ਲਾਘਾ ਕੀਤੀ। ਇਸ ਮੌਕੇ 85 ਮੈਂਬਰ ਭੈਣ ਕਮਲੇਸ਼ ਇੰਸਾਂ, 85 ਮੈਂਬਰ ਭੈਣ ਨਿਰਮਲਾ ਇੰਸਾਂ, ਭੈਣ ਮਨਜੀਤ ਇੰਸਾਂ, ਭੈਣ ਸੰਜਨਾ ਇੰਸਾਂ, ਭੈਣ ਮੁਖਜਿੰਦਰ ਇੰਸਾਂ, ਭੈਣ ਸੰਗੀਤਾ ਇੰਸਾਂ, ਭੈਣ ਰੇਖਾ ਇੰਸਾਂ, ਭੈਣ ਮਨਜੀਤ ਇੰਸਾਂ, ਭੈਣ ਕਿਰਨਪਾਲ ਇੰਸਾਂ, ਭੈਣ ਹਰਜਿੰਦਰ ਇੰਸਾਂ, ਭੈਣ ਅਰਸ ਇੰਸਾਂ ਕਮਲੇਸ਼ 85 ਮੈਂਬਰ ਆਦੀ ਹਾਜ਼ਰ ਸਨ।