ਸਾਡੇ ਨਾਲ ਸ਼ਾਮਲ

Follow us

10.5 C
Chandigarh
Wednesday, January 21, 2026
More
    Home Breaking News Iran-Israel R...

    Iran-Israel Row: ਅਮਰੀਕਾ ਦੇ ਹਮਲਿਆਂ ਤੋਂ ਭੜਕਿਆ ਈਰਾਨ, ਇਜ਼ਰਾਈਲ ’ਤੇ ਸੁੱਟੀਆਂ ਮਿਜ਼ਾਈਲਾਂ

    Iran-Israel Row
    Iran-Israel Row: ਅਮਰੀਕਾ ਦੇ ਹਮਲਿਆਂ ਤੋਂ ਭੜਕਿਆ ਈਰਾਨ, ਇਜ਼ਰਾਈਲ ’ਤੇ ਸੁੱਟੀਆਂ ਮਿਜ਼ਾਈਲਾਂ

    ਕਿਹਾ, ਸਾਨੂੰ ਆਤਮਰੱਖਿਆ ਦਾ ਅਧਿਕਾਰ | Iran-Israel Row

    ਤਹਿਰਾਨ (ਏਜੰਸੀ)। Iran-Israel Row: ਅਮਰੀਕਾ ਨੇ ਈਰਾਨ ਦੇ 3 ਪ੍ਰਮਾਣੂ ਸਥਾਨਾਂ ’ਤੇ ਹਮਲਾ ਕੀਤਾ ਹੈ। ਇਹ ਸਥਾਨ ਫੋਰਡੋ, ਨਤਾਨਜ਼ ਤੇ ਇਸਫਾਹਨ ਹਨ। ਇਹ ਹਮਲਾ ਐਤਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ 4:30 ਵਜੇ ਹੋਇਆ। ਟਰੰਪ ਨੇ ਈਰਾਨ ’ਤੇ ਹਮਲੇ ਤੋਂ 3 ਘੰਟੇ ਬਾਅਦ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਈਰਾਨ ਦੇ ਮਹੱਤਵਪੂਰਨ ਪ੍ਰਮਾਣੂ ਸਥਾਨਾਂ ਨੂੰ ‘ਮਿਟਾ’ ਦਿੱਤਾ ਗਿਆ ਹੈ ਭਾਵ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਫੋਰਡੋ ’ਤੇ ਬੰਬਾਂ ਦੀ ਇੱਕ ਪੂਰੀ ਖੇਪ ਸੁੱਟ ਦਿੱਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਹੁਣ ਉਸਨੂੰ ਸ਼ਾਂਤੀ ਸਥਾਪਿਤ ਕਰਨੀ ਚਾਹੀਦੀ ਹੈ।

    ਇਹ ਖਬਰ ਵੀ ਪੜ੍ਹੋ : Gurugram Bus Accident: ਰਾਜਸਥਾਨ ਜਾ ਰਹੀ ਬਸ ਗੁਰੂਗ੍ਰਾਮ ’ਚ ਪਲਟੀ, ਪੁਲਿਸ ਮੁਲਾਜ਼ਮ ਦੀ ਮੌਤ, 20 ਜ਼ਖਮੀ

    ਜੇਕਰ ਉਹ ਅਜਿਹਾ ਨਹੀਂ ਕਰਦਾ ਹੈ, ਤਾਂ ਉਸ ’ਤੇ ਹੋਰ ਵੱਡੇ ਹਮਲੇ ਕੀਤੇ ਜਾਣਗੇ। ਅਮਰੀਕੀ ਹਮਲੇ ਦੇ ਜਵਾਬ ’ਚ, ਈਰਾਨ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗੀਆਂ ਹਨ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲ ’ਤੇ ਸਭ ਤੋਂ ਵੱਡਾ ਹਮਲਾ ਕੀਤਾ ਹੈ ਤੇ 14 ਮਹੱਤਵਪੂਰਨ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ ਹੀ, ਟਾਈਮਜ਼ ਆਫ਼ ਇਜ਼ਰਾਈਲ ਅਨੁਸਾਰ, ਈਰਾਨੀ ਮਿਜ਼ਾਈਲਾਂ ਹਾਈਫਾ ਤੇ ਤੇਲ ਅਵੀਵ ’ਚ ਫੌਜੀ ਤੇ ਰਿਹਾਇਸ਼ੀ ਸਥਾਨਾਂ ’ਤੇ ਡਿੱਗੀਆਂ ਹਨ। ਹੁਣ ਤੱਕ, ਇਜ਼ਰਾਈਲ ’ਚ 86 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। Iran-Israel Row