
ਭਾਰਤ ਬਨਾਮ ਇੰਗਲੈਂਡ ਪਹਿਲਾ ਟੈਸਟ ਅੱਜ
- ਕੀ ਇੰਗਲੈਂਡ ’ਚ ਜਿੱਤ ਦੇ ਸੋਕੇ ਨੂੰ ਖਤਮ ਕਰ ਸਕੇਗੀ ਟੀਮ ਇੰਡੀਆ | India vs England 1st Test 2025
ਸਪੋਰਟਸ ਡੈਸਕ। India vs England 1st Test 2025: ਨਵਾਂ ਕਪਤਾਨ, ਇੱਕ ਦ੍ਰਿੜ੍ਹ ਕੋਚ, ਕੁੱਝ ਪੁਰਾਣੇ ਤੇ ਕੁੱਝ ਨਵੇਂ ਚਿਹਰੇ ਅਗਲੇ 45 ਦਿਨਾਂ ’ਚ ਇੱਕ ਵੱਖਰੀ ਕਹਾਣੀ ਲਿਖਣ ਲਈ ਦਿੜ੍ਹ ਹੋਣਗੇ ਜਦੋਂ ਭਾਰਤ ਅੱਜ ਤੋਂ ਐਂਡਰਸਨ-ਤੇਂਦੁਲਕਰ ਟਰਾਫੀ ਲਈ ਖੇਡੀ ਜਾਣ ਵਾਲੀ 5 ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ ਇੰਗਲੈਂਡ ਦਾ ਸਾਹਮਣਾ ਕਰੇਗਾ। ਭਾਰਤ ਅਜੇ ਤੱਕ ਇੰਗਲੈਂਡ ’ਚ ਸਿਰਫ 3 ਵਾਰ ਟੈਸਟ ਸੀਰੀਜ਼ ਜਿੱਤ ਸਕਿਆ ਹੈ। ਸਭ ਤੋਂ ਪਹਿਲਾਂ ਭਾਰਤੀ ਟੀਮ ਨੇ 1971 ’ਚ ਅਜੀਤ ਅਗਰਕਰ ਦੀ ਕਪਤਾਨੀ ’ਚ, ਫਿਰ 1986 ’ਚ ਕਪਿਲ ਦੇਵ ਤੇ 2007 ’ਚ ਰਾਹੁਲ ਦ੍ਰਾਵਿੜ ਦੀ ਕਪਤਾਨੀ ’ਚ ਇਹ ਲੜੀਆਂ ਜਿੱਤੀਆਂ ਸਨ। ਹੁਣ ਸ਼ੁਭਮਨ ਗਿੱਲ ਇਸ ਸੂਚੀ ’ਚ ਆਪਣਾ ਨਾਂਅ ਲਿਖਵਾਉਣ ਲਈ ਯਤਨ ਕਰਨਗੇ। ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ।
ਇਹ ਖਬਰ ਵੀ ਪੜ੍ਹੋ : Canada News: ਕੈਨੇਡੀਅਨ ਖੁਫੀਆ ਏਜੰਸੀ ਦਾ ਕਬੂਲਨਾਮਾ, ਭਾਰਤ ਵਿਰੋਧੀ ਖਾਲਿਸਤਾਨੀਆਂ ਲਈ ਸੁਰੱਖਿਅਤ ਪਨਾਹਗਾਹ ਬਣਿਆ ਕੈਨੇ…
ਮੈਚ ਸਬੰਧੀ ਜਾਣਕਾਰੀ | India vs England 1st Test 2025
- ਟੂਰਨਾਮੈਂਟ : ਐਂਡਰਸਨ-ਤੇਂਦੁਲਕਰ ਟਰਾਫੀ
- ਮੈਚ : ਪਹਿਲਾ ਟੈਸਟ ਮੁਕਾਬਲਾ
- ਟੀਮਾਂ : ਇੰਗਲੈਂਡ ਬਨਾਮ ਭਾਰਤ
- ਮਿਤੀ : 20 ਤੋਂ 24 ਜੂਨ
- ਸਟੇਡੀਅਮ : ਹੈਡਿੰਗਲੇ, ਲੀਡਜ਼
- ਸਮਾਂ : ਟਾਸ, ਦੁਪਹਿਰ 3:00 ਵਜੇ, ਮੈਚ ਸ਼ੁਰੂ, 3:30 ਵਜੇ
ਅਗਨੀਪ੍ਰੀਖਿਆ ਤੋਂ ਘੱਟ ਨਹੀਂ ਹੋਵੇਗੀ ਇਹ ਸੀਰੀਜ਼
ਇਹ ਇਨ੍ਹਾਂ ਸੌਖਾ ਨਹੀਂ ਹੋਣ ਵਾਲਾ ਹੈ ਕਿਉਂਕਿ ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਰਵਿਚੰਦਰਨ ਅਸ਼ਵਿਨ ਦੇ ਸੰਨਿਆਸ ਲੈਣ ਕਾਰਨ ਭਾਰਤੀ ਟੀਮ ਬਦਲਾਅ ਦੇ ਦੌਰ ’ਚੋਂ ਲੰਘ ਰਹੀ ਹੈ। ਇਸ ਨਾਲ ਉਹ ਤਜੁਰਬੇ ਦੇ ਮਾਮਲੇ ’ਚ ਕਮਜੋਰ ਨਜ਼ਰ ਆਉਂਦੀ ਹੈ। 25 ਸਾਲਾਂ ਗਿੱਲ ਲਈ ਇਹ ਸੀਰੀਜ਼ ਅਗਨੀਪ੍ਰੀਖਿਆ ਤੋਂ ਘੱਟ ਨਹੀਂ ਹੋਵੇਗੀ, ਕਿਉਂਕਿ ਇੰਗਲੈਂਡ ਦੀ ਟੀਮ ਨੇ ਬ੍ਰੈਂਡਨ ਮੈਕੁਲਮ ਦੀ ਕੋਚਿੰਗ ਤੇ ਬੈਨ ਸਟੋਕਸ ਦੀ ਕਪਤਾਨੀ ’ਚ ਟੈਸਟ ਮੈਚ ਦੀ ਬੱਲੇਬਾਜ਼ਾਂ ਦੀ ਪਰੰਪਰਾਵਾਂ ਨੂੰ ਬਦਲ ਦਿੱਤਾ ਹੈ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਭਾਰਤੀ ਟੀਮ ਉਨ੍ਹਾਂ ਦੇ ਇਸ ਹਮਲਾਵਰ ਰਵੱਈਏ ਦਾ ਕਿਸ ਤਰ੍ਹਾਂ ਜਵਾਬ ਦਿੰਦੀ ਹੈ।
ਗਿੱਲ ਨੂੰ ਰਹਿਣਾ ਹੋਵੇਗਾ ਸਾਵਧਾਨ | India vs England 1st Test 2025
ਭਾਰਤ ਦੇ 37ਵੇਂ ਟੈਸਟ ਕਪਤਾਨ ਦੇ ਰੂਪ ’ਚ ਗਿੱਲ ਦੀ ਚੋਣ ਇਸ ਗੱਲ ’ਤੇ ਜ਼ਿਆਦਾ ਆਧਾਰਿਤ ਸੀ ਕਿ ਉਨ੍ਹਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਨੂੰ ਇੰਗਲੈਂਡ ’ਚ ਕਾਫੀ ਕੁੱਝ ਸਾਬਤ ਕਰਨਾ ਹੈ। ਅਸਾਧਾਰਨ ਤੌਰ ’ਤੇ ਗਰਮ ਲੀਡਜ਼ (ਸ਼ੁੱਕਰਵਾਰ ਨੂੰ ਜ਼ਿਆਦਾਤਰ ਤਾਪਮਾਨ 29 ਡਿਗਰੀ ਸੈਲਸੀਅਸ ਹੋ ਸਕਦਾ ਹੈ) ਤੇ ਹੈਡਿੰਗਲੇ ਵਿਖੇ ਅੱਠ ਮਿਲੀਮੀਟਰ ਘਾਹ ਵਾਲੀ 22 ਗਜ ਦੀ ਪਿੱਚ ਇੰਗਲੈਂਡ ਲਈ ਜਿਆਦਾ ਖੁਸ਼ਕਿਸਮਤ ਨਹੀਂ ਰਹੀ ਹੈ। ਅਜਿਹੇ ’ਚ ਜਿਹੜੀ ਵੀ ਟੀਮ ਚੰਗੀ ਬੱਲੇਬਾਜ਼ੀ ਕਰੇਗੀ ਉਨ੍ਹਾਂ ਦੀ ਜਿੱਤ ਦੀ ਸੰਭਾਵਨਾ ਵੱਧ ਜਾਵੇਗੀ।
ਟੈਸਟ ਮੈਚਾਂ ’ਚ ਇੰਗਲੈਂਡ ਭਾਰਤ ’ਤੇ ਹਾਵੀ | India vs England 1st Test 2025
ਭਾਰਤ ਨੇ ਆਪਣਾ ਕ੍ਰਿਕੇਟ ਦਾ ਸਫ਼ਰ 1932 ’ਚ ਇੰਗਲੈਂਡ ਵਿਰੁੱਧ ਟੈਸਟ ਮੈਚ ਖੇਡ ਕੇ ਸ਼ੁਰੂ ਕੀਤਾ ਸੀ। ਉਦੋਂ ਤੋਂ ਹੁਣ ਤੱਕ ਦੋਵਾਂ ਟੀਮਾਂ ਵਿਚਕਾਰ ਕੁੱਲ 136 ਟੈਸਟ ਮੈਚ ਖੇਡੇ ਗਏ ਹਨ। ਇੰਗਲੈਂਡ ਨੇ ਇਨ੍ਹਾਂ ’ਚੋਂ 51 ਜਿੱਤੇ ਹਨ, ਜਦੋਂ ਕਿ ਟੀਮ ਇੰਡੀਆ ਨੇ 35 ਮੈਚ ਜਿੱਤੇ ਹਨ। ਇਸ ਦੇ ਨਾਲ ਹੀ 50 ਟੈਸਟ ਡਰਾਅ ਹੋਏ ਹਨ। ਭਾਰਤ ਨੇ ਇੰਗਲੈਂਡ ਦੀ ਧਰਤੀ ’ਤੇ 67 ਟੈਸਟ ਖੇਡੇ ਹਨ। ਸਿਰਫ਼ 9 ਮੈਚ ਜਿੱਤੇ ਹਨ, ਪਰ ਟੀਮ ਨੇ ਇੱਥੇ 22 ਟੈਸਟ ਵੀ ਡਰਾਅ ਕੀਤੇ ਹਨ। ਇੰਗਲੈਂਡ ਨੇ 36 ਮੈਚ ਜਿੱਤੇ ਹਨ।
ਹੁਣ ਤੱਕ ਦੋਵਾਂ ਟੀਮਾਂ ਵਿਚਕਾਰ 36 ਟੈਸਟ ਸੀਰੀਜ਼ ਖੇਡੀਆਂ ਗਈਆਂ ਹਨ। ਇੰਗਲੈਂਡ ਨੇ 19 ਜਿੱਤੀਆਂ ਤੇ ਟੀਮ ਇੰਡੀਆ ਨੇ 12 ਜਿੱਤੀਆਂ। ਜਦੋਂ ਕਿ 5 ਡਰਾਅ ਹੋਈਆਂ। 1932 ਤੋਂ 2025 ਤੱਕ 94 ਸਾਲਾਂ ’ਚ, ਟੀਮ ਇੰਡੀਆ ਨੇ ਇੰਗਲੈਂਡ ’ਚ 19 ਟੈਸਟ ਸੀਰੀਜ਼ ਖੇਡੀਆਂ। ਭਾਰਤ ਨੇ 3 ਜਿੱਤੀਆਂ, ਜਦੋਂ ਕਿ 2 ਡਰਾਅ ਹੋਈਆਂ। ਇਸ ਦੇ ਨਾਲ ਹੀ, ਟੀਮ ਨੂੰ 14 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੇ ਆਖਰੀ ਵਾਰ ਸਾਲ 2007 ’ਚ ਇੰਗਲੈਂਡ ’ਚ ਇੱਕ ਟੈਸਟ ਸੀਰੀਜ਼ ਜਿੱਤੀ ਸੀ। ਇਹ ਸੀਰੀਜ਼ ਰਾਹੁਲ ਦ੍ਰਾਵਿੜ ਦੀ ਕਪਤਾਨੀ ਹੇਠ ਜਿੱਤੀ ਗਈ ਸੀ। India vs England 1st Test 2025
ਗੰਭੀਰ ਦੇ ਰਣਨੀਤਕ ਹੁਨਰ ਦੀ ਪ੍ਰੀਖਿਆ
ਕੋਹਲੀ ਤੇ ਰੋਹਿਤ ਦੇ ਜਾਣ ਤੋਂ ਬਾਅਦ, ਭਾਰਤੀ ਟੀਮ ਦੇ ਡਰੈਸਿੰਗ ਰੂਮ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ, ਮੁੱਖ ਕੋਚ ਗੌਤਮ ਗੰਭੀਰ ਦਾ ਹੁਣ ਤੱਕ ਕੋਚ ਵਜੋਂ ਰਿਕਾਰਡ ਚੰਗਾ ਨਹੀਂ ਰਿਹਾ ਹੈ ਤੇ ਉਹ ਇਸ ਨੂੰ ਹੋਰ ਵਿਗਾੜਨਾ ਨਹੀਂ ਚਾਹੇਗਾ। ਇਹ ਲੜੀ ਗੰਭੀਰ ਦੇ ਰਣਨੀਤਕ ਹੁਨਰ ਦੀ ਅਸਲ ਪ੍ਰੀਖਿਆ ਵੀ ਹੋਵੇਗੀ। ਅਭਿਆਸ ਦੌਰਾਨ ਸਲਿੱਪ ਕੋਰਡਨ ਦੀ ਬਣਤਰ ਨੂੰ ਵੇਖਦੇ ਹੋਏ, ਕਰੁਣ ਨਾਇਰ ਦੀ ਵਾਪਸੀ ਯਕੀਨੀ ਜਾਪਦੀ ਹੈ, ਜਿੱਥੇ ਉਸਨੂੰ ਪਹਿਲੀ ਸਲਿੱਪ ’ਤੇ ਤਾਇਨਾਤ ਕੀਤਾ ਗਿਆ ਸੀ, ਪਰ ਇੱਕ ਹੋਰ ਬੱਲੇਬਾਜ਼ੀ ਸਥਿਤੀ ਹੈ ਜਿਸ ਬਾਰੇ ਟੀਮ ਪ੍ਰਬੰਧਨ ਨੂੰ ਬਹੁਤ ਸੋਚ-ਵਿਚਾਰ ਕਰਨਾ ਪਵੇਗਾ।
ਪਿਚ ਸਬੰਧੀ ਰਿਪੋਰਟ
ਇਸ ਵਾਰ ਟੈਸਟ ਸੀਰੀਜ਼ ਲੀਡਜ਼ ਦੇ ਹੈਡਿੰਗਲੇ ਮੈਦਾਨ ’ਤੇ ਸ਼ੁਰੂ ਹੋ ਰਹੀ ਹੈ, ਜੋ ਕਿ ਆਮ ਤੌਰ ’ਤੇ ਇੰਗਲੈਂਡ ਦੌਰੇ ਦਾ ਤੀਜਾ ਟੈਸਟ ਹੁੰਦਾ ਹੈ। ਇਸ ਵਾਰ ਇੱਥੇ ਮੌਸਮ ਵੀ ਵੱਖਰਾ ਹੈ। ਫਰਵਰੀ ਤੋਂ ਬਾਅਦ ਇੱਥੇ ਕੋਈ ਮੀਂਹ ਨਹੀਂ ਪਿਆ ਹੈ ਤੇ ਮੈਦਾਨ ਪੂਰੀ ਤਰ੍ਹਾਂ ਸੁੱਕਾ ਹੈ। ਇਸ ਕਾਰਨ, ਪਿੱਚ ਨੂੰ ਵੀ ਵੱਖਰੇ ਢੰਗ ਨਾਲ ਤਿਆਰ ਕੀਤਾ ਗਿਆ ਹੈ। ਲੀਡਜ਼ ਦੇ ਪਿੱਚ ਕਿਊਰੇਟਰ ਰਿਚਰਡ ਰੌਬਿਨਸਨ ਨੇ ਕ੍ਰਿਕਇਨਫੋ ਨੂੰ ਦੱਸਿਆ ਕਿ ਪਹਿਲੇ ਦਿਨ ਕੁਝ ਸਵਿੰਗ ਜਾਂ ਸੀਮ ਮੂਵਮੈਂਟ ਜ਼ਰੂਰ ਮਿਲ ਸਕਦੀ ਹੈ, ਪਰ ਉਸ ਤੋਂ ਬਾਅਦ ਇਹ ਪਿੱਚ ਸਮਤਲ ਹੋ ਜਾਵੇਗੀ। ਇਹ ਬੱਲੇਬਾਜ਼ਾਂ ਨੂੰ ਵੀ ਮਦਦ ਕਰੇਗਾ। ਹੁਣ ਤੱਕ ਹੈਡਿੰਗਲੇ ਵਿਖੇ 81 ਟੈਸਟ ਖੇਡੇ ਜਾ ਚੁੱਕੇ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 29 ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ 34 ਮੈਚ ਜਿੱਤੇ ਹਨ। 18 ਮੈਚ ਡਰਾਅ ’ਤੇ ਖਤਮ ਹੋਏ ਹਨ।
ਮੌਸਮ ਸਬੰਧੀ ਰਿਪੋਰਟ
ਪਹਿਲੇ ਦਿਨ ਭਾਵ 20 ਜੂਨ ਨੂੰ ਲੀਡਜ਼ ’ਚ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਪਰ ਦੂਜੇ ਦਿਨ ਭਾਵ 21 ਜੂਨ ਨੂੰ ਮੀਂਹ ਪੈਣ ਦੀ 66 ਫੀਸਦੀ ਸੰਭਾਵਨਾ ਹੈ। 22 ਜੂਨ ਨੂੰ ਵੀ ਮੀਂਹ ਪੈਣ ਦੀ 61 ਫੀਸਦੀ ਸੰਭਾਵਨਾ ਹੈ। ਇਸ ਤੋਂ ਬਾਅਦ ਚੌਥੇ ਦਿਨ ਧੁੱਪ ਨਿਕਲਣ ਦੀ ਸੰਭਾਵਨਾ ਹੈ। ਪੰਜਵੇਂ ਦਿਨ ਫਿਰ ਮੀਂਹ ਪੈ ਸਕਦਾ ਹੈ। ਪਹਿਲੇ ਦਿਨ ਤਾਪਮਾਨ 30 ਡਿਗਰੀ ਤੱਕ ਪਹੁੰਚ ਸਕਦਾ ਹੈ।
ਭਾਰਤ ਦੀ ਸੰਭਾਵਿਤ ਪਲੇਇੰਗ-11
ਸ਼ੁਭਮਨ ਗਿੱਲ (ਕਪਤਾਨ) : ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਰਿਸ਼ਭ ਪੰਤ (ਉਪ ਕਪਤਾਨ ਤੇ ਵਿਕਟਕੀਪਰ), ਕਰੁਣ ਨਾਇਰ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ।
ਇੰਗਲੈਂਡ ਦੀ ਪਲੇਇੰਗ-11
ਬੇਨ ਸਟੋਕਸ (ਕਪਤਾਨ) : ਜੈਕ ਕਰੌਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਈਡਨ ਕਾਰਸੇ, ਜੋਸ਼ ਟੰਗ ਤੇ ਸ਼ੋਏਬ ਬਸ਼ੀਰ।
ਮੈਚ ਕਦੋਂ ਤੇ ਕਿੱਥੇ ਵੇਖ ਸਕਦੇ ਹਾਂ?
ਭਾਰਤ-ਇੰਗਲੈਂਡ ਟੈਸਟ ਸੀਰੀਜ਼ ਦਾ ਪਹਿਲਾ ਮੈਚ ਭਾਰਤ ’ਚ ਸੋਨੀ ਸਪੋਰਟਸ ਨੈੱਟਵਰਕ 1, ਸੋਨੀ ਸਪੋਰਟਸ 5, ਸੋਨੀ ਸਪੋਰਟਸ 3 (ਹਿੰਦੀ) ਤੇ ਸੋਨੀ ਸਪੋਰਟਸ 4 (ਤਾਮਿਲ ਤੇ ਤੇਲਗੂ) ’ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ ਤੇ ਜੀਓਹੌਟਸਟਾਰ ਐਪ ’ਤੇ ਲਾਈਵ ਸਟ੍ਰੀਮਿੰਗ ਕੀਤੀ ਜਾਵੇਗੀ।