ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Weather Updat...

    Weather Update: ਚੜ੍ਹਦੇ ਹਾੜ ਬਦਲਿਆ ਮੌਸਮ, ਕਈ ਥਾਈਂ ਮੀਂਹ ਤੇ ਗੜੇ ਵਰ੍ਹੇ

    Weather Update
    Weather Update: ਚੜ੍ਹਦੇ ਹਾੜ ਬਦਲਿਆ ਮੌਸਮ, ਕਈ ਥਾਈਂ ਮੀਂਹ ਤੇ ਗੜੇ ਵਰ੍ਹੇ

    ਗਰਮੀ ਦੇ ਝੰਬੇ ਲੋਕਾਂ ਨੂੰ ਮਿਲੀ ਰਾਹਤ | Weather Update

    Weather Update: ਬਠਿੰਡਾ (ਸੁਖਜੀਤ ਮਾਨ)। ਜੇਠ ਮਹੀਨੇ ਦੇ ਗਰਮ ਦੁਪਹਿਰਿਆਂ ਤੋਂ ਬਾਅਦ ਚੜ੍ਹਦੇ ਹਾੜ ਦਾ ਪਹਿਲਾ ਦਿਨ ਹੀ ਪਿਛਲੇ ਆਮ ਦਿਨਾਂ ਦੇ ਮੁਕਾਬਲੇ ਠੰਢਾ ਰਿਹਾ। ਬੀਤੇ ਦਿਨ ਐਤਵਾਰ ਸਵੇਰ ਵੇਲੇ ਅੱਧੀ ਦਰਜ਼ਨ ਤੋਂ ਵੱਧ ਜ਼ਿਲ੍ਹਿਆਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਬਰਨਾਲਾ ਜ਼ਿਲ੍ਹੇ ’ਚ ਗੜੇ ਵੀ ਪਏ ਹਨ, ਜਿਸ ਕਾਰਨ ਤਾਪਮਾਨ ’ਚ ਗਿਰਾਵਟ ਦਰਜ਼ ਹੋਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ।

    ਵੇਰਵਿਆਂ ਮੁਤਾਬਿਕ ਪਿਛਲੇ ਕੁੱਝ ਦਿਨਾਂ ਤੋਂ ਤਾਪਮਾਨ ਲਗਾਤਾਰ ਵਧ ਰਿਹਾ ਸੀ ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ। ਲੋਕਾਂ ਵੱਲੋਂ ਅੱਡੀਆਂ ਚੁੱਕ-ਚੁੱਕ ਕੇ ਮੀਂਹ ਉਡੀਕਿਆ ਜਾ ਰਿਹਾ ਸੀ। ਅੱਜ ਸਵੇਰ ਵੇਲੇ ਜ਼ਿਲ੍ਹਾ ਪਟਿਆਲਾ, ਸੰਗਰੂਰ, ਬਰਨਾਲਾ, ਲੁਧਿਆਣਾ ਅਤੇ ਫਿਰੋਜ਼ਪੁਰ ਆਦਿ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਬਰਨਾਲਾ ਜ਼ਿਲ੍ਹੇ ਦੇ ਪਿੰਡ ਅਮਲਾ ਸਿੰਘ ਵਾਲਾ ’ਚ ਗੜੇ ਵੀ ਪਏ ਇਸ ਮਗਰੋਂ ਤਾਪਮਾਨ ’ਚ ਗਿਰਾਵਟ ਆਉਣ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ।

    Read Also : Punjabi University Patiala: ਚੰਗੀ ਖਬਰ, ਪੰਜਾਬੀ ਯੂਨੀਵਰਸਿਟੀ ਨੇ ਕੈਂਸਰ ਇਲਾਜ਼ ਦੇ ਹੋਰ ਹੱਲ ਲੱਭੇ

    ਸਾਉਣੀ ਦੀਆਂ ਫਸਲਾਂ ਦੇ ਫੁਟਾਰੇ ਤੋਂ ਇਲਾਵਾ ਮੀਂਹ ਆਮ ਜਨ ਜੀਵਨ ਲਈ ਕਾਫੀ ਲੋੜੀਦਾ ਸੀ ਕਿਉਂਕਿ ਗਰਮੀ ਕਾਰਨ ਲੋਕ ਬਿਮਾਰ ਹੋਣ ਲੱਗੇ ਸਨ ਮੌਸਮ ਮਾਹਿਰਾਂ ਨੇ ਆਉਣ ਵਾਲੇ ਕੁੱਝ ਦਿਨਾਂ ਤੱਕ ਅਜਿਹਾ ਹੀ ਮੌਸਮ ਬਣੇ ਰਹਿਣ ਦਾ ਅਨੁਮਾਨ ਲਗਾਇਆ ਹੈ।