ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Kedarnath Hel...

    Kedarnath Helicopter Crash 2025: ਕੇਦਾਰਨਾਥ ਨੇੜੇ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਤੇ ਬੱਚੇ ਸਮੇਤ 5 ਦੀ ਮੌਤ

    Kedarnath Helicopter Crash 2025
    Kedarnath Helicopter Crash 2025: ਕੇਦਾਰਨਾਥ ਨੇੜੇ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਤੇ ਬੱਚੇ ਸਮੇਤ 5 ਦੀ ਮੌਤ

    ਖਰਾਬ ਮੌਸਮ ਕਾਰਨ ਵਾਪਰਿਆ ਹਾਦਸਾ | Kedarnath Helicopter Crash 2025

    • 8 ਦਿਨ ਪਹਿਲਾਂ ਰੁਦਰਪ੍ਰਯਾਗ ’ਚ ਸੜਕ ’ਤੇ ਉਤਾਰਿਆ ਸੀ ਹੈਲੀਕਾਪਟਰ

    ਗੌਰੀਕੁੰਡ (ਏਜੰਸੀ)। Kedarnath Helicopter Crash 2025: ਐਤਵਾਰ ਸਵੇਰੇ ਲਗਭਗ 5:20 ਵਜੇ ਕੇਦਾਰਨਾਥ ਨੇੜੇ ਗੌਰੀਕੁੰਡ ਵਿਖੇ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਪਾਇਲਟ ਸਮੇਤ ਸਾਰੇ 7 ਯਾਤਰੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ’ਚ 2 ਸਾਲ ਦਾ ਬੱਚਾ ਵੀ ਸ਼ਾਮਲ ਹੈ। ਹੈਲੀਕਾਪਟਰ ਕੇਦਾਰਨਾਥ ਮੰਦਰ ਤੋਂ ਸ਼ਰਧਾਲੂਆਂ ਨੂੰ ਲੈ ਕੇ ਗੌਰੀਕੁੰਡ ਲਈ ਉਡਾਣ ਭਰੀ ਸੀ। ਸ਼ੁਰੂਆਤੀ ਜਾਣਕਾਰੀ ’ਚ, ਖਰਾਬ ਮੌਸਮ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਹੈਲੀਕਾਪਟਰ ਆਰੀਅਨ ਏਵੀਏਸ਼ਨ ਕੰਪਨੀ ਦਾ ਹੈ। ਉਤਰਾਖੰਡ ਸਿਵਲ ਏਵੀਏਸ਼ਨ ਵਿਕਾਸ ਅਥਾਰਟੀ ਅਨੁਸਾਰ, ਹੈਲੀਕਾਪਟਰ ’ਚ ਸਵਾਰ ਯਾਤਰੀ ਉਤਰਾਖੰਡ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਦੇ ਹਨ। ਗੌਰੀਕੁੰਡ ਤੋਂ ਐੱਨਡੀਆਰਐੱਫ ਤੇ ਐੱਸਡੀਆਰਐੱਫ ਬਚਾਅ ਟੀਮਾਂ ਭੇਜੀਆਂ ਗਈਆਂ ਹਨ।

    ਇਹ ਖਬਰ ਵੀ ਪੜ੍ਹੋ : Action Against Drugs: ਨਸ਼ਾ ਤਸਕਰਾਂ ਦਾ ਘਰ ਪੀਲਾ ਪੰਜਾ ਚਲਾ ਕੇ ਕੀਤਾ ਢਹਿ ਢੇਰੀ

    ਮੁੱਖ ਮੰਤਰੀ ਧਾਮੀ ਨੇ ਕਿਹਾ, ਰਾਹਤ ਤੇ ਬਚਾਅ ਕਾਰਜ ਜਾਰੀ

    ਹਾਦਸੇ ਬਾਰੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ- ‘ਰੁਦਰਪ੍ਰਯਾਗ ’ਚ ਹੈਲੀਕਾਪਟਰ ਹਾਦਸੇ ਬਾਰੇ ਦੁਖਦਾਈ ਖ਼ਬਰ ਮਿਲੀ ਹੈ। ਐੱਸਡੀਆਰਐੱਫ ਸਥਾਨਕ ਪ੍ਰਸ਼ਾਸਨ ਤੇ ਹੋਰ ਬਚਾਅ ਟੀਮਾਂ ਰਾਹਤ ਤੇ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ। ਮੈਂ ਕਾਮਨਾ ਕਰਦਾ ਹਾਂ ਕਿ ਸਾਰੇ ਯਾਤਰੀ ਸੁਰੱਖਿਅਤ ਰਹਿਣ।’ Kedarnath Helicopter Crash 2025