ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਦਿੱਤੇ ਆਪਣੇ ਸੰਖੇਪ ਭਾਸ਼ਣ ‘ਚ ਸਰਕਾਰ ਦੇ ਸੁਫ਼ਨਿਆਂ ਤੇ ਨਿਸ਼ਾਨਿਆਂ ਦੇ ਨਾਲ-ਨਾਲ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ ਹੈ ਕਾਲਾ ਧਨ, ਜਾਤੀਵਾਦੀ ਤੇ ਹਿੰਸਾ ਵੱਡੀਆਂ ਸਮੱਸਿਆਵਾਂ ਉੱਭਰ ਕੇ ਆਈਆਂ ਹਨ ਭਾਵੇਂ ਸਰਕਾਰ ਨੇ ਨੋਟਬੰਦੀ ਦੇ ਪ੍ਰਭਾਵ ਨਾਲ ਕਾਲੇਧਨ ਵਾਲੇ ਲੋਕਾਂ ‘ਤੇ ਸ਼ਿਕੰਜਾ ਕਸਣ ਦਾ ਦਾਅਵਾ ਕੀਤਾ ਹੈ ਪਰ ਫਿਰ ਵੀ ਇਹ ਸਮੱਸਿਆ ਅਜੇ ਸਿਰਫ਼ ਕਮਜੋਰ ਹੀ ਹੋਈ ਹੈ ਤੇ ਇਸ ਦੇ ਮੁਕੰਮਲ ਹੱਲ ਲਈ ਸਦਾ ਕਾਰਜਸ਼ੀਲ ਰਹਿਣਾ ਪਵੇਗਾ
ਪ੍ਰਧਾਨ ਮੰਤਰੀ ਨੇ ਭੀੜ ਵੱਲੋਂ ਕੀਤੀ ਜਾ ਰਹੀ ਹਿੰਸਾ ਦੇ ਮੁੱਦੇ ਤੋਂ ਵੀ ਬਚਣ ਦਾ ਯਤਨ ਨਹੀਂ ਕੀਤਾ ਸਗੋਂ ਇਸ ਦੀ ਕਰੜੀ ਨਿੰਦਿਆ ਕੀਤੀ ਹੈ ਫਿਰਕੂ ਹਿੰਸਾ ਦੇਸ਼ ਦੇ ਮੱਥੇ ‘ਤੇ ਕਲੰਕ ਹੈ ਕੇਂਦਰ ਵੱਲੋਂ ਸਖ਼ਤੀ ਦੇ ਆਦੇਸ਼ ਦਿੱਤੇ ਗਏ ਹਨ ਪਰ ਹੁਣ ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਰਾਜ ਸਰਕਾਰਾਂ ਇਸ ਨਿਰਦੇਸ਼ ਨੂੰ ਅਮਲ ਅੰਦਰ ਵੀ ਲਿਆਉਣ ਕੁਝ ਥਾਵਾਂ ‘ਤੇ ਸਿਆਸੀ ਪਹੁੰਚ ਵਾਲੇ ਮੁਲਜ਼ਮਾਂ ਖਿਲਾਫ਼ ਵੀ ਸਖ਼ਤ ਕਾਰਵਾਈ ਹੋਈ ਹੈ ਪਰ ਉਦੋਂ ਤੱਕ ਕਾਰਵਾਈ ਨੂੰ ਸੰਤੁਸ਼ਟੀਜਨਕ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਅਜਿਹੀ ਘਟਨਾਵਾਂ ਦਾ ਦੁਹਰਾਅ ਨਾ ਰੁਕੇ
ਪ੍ਰਧਾਨ ਮੰਤਰੀ ਦੇ ਭਾਸ਼ਣ ‘ਚ ਇਸ ਗੱਲ ਦਾ ਵੀ ਸੰਕੇਤ ਹੈ ਕਿ ਸਰਕਾਰ ਤਿੰਨ ਤਲਾਕ ਵਰਗੀ ਪ੍ਰਥਾ ਨੂੰ ਰੋਕਣ ਲਈ ਦ੍ਰਿੜ ਹੈ ਸਰਕਾਰ ਦੇ ਨਜ਼ਰੀਏ ਕਾਰਨ ਹੀ ਮੁਸਲਿਮ ਔਰਤਾਂ ਨੇ ਤਿੰਨ ਤਲਾਕ ਖਿਲਾਫ਼ ਸਮਾਜਿਕ ਅੰਦੋਲਨ ਵਿੱਢ ਦਿੱਤਾ ਹੈ ਜਿਸ ਨਾਲ ਪੂਰੇ ਦੇਸ਼ ਅੰਦਰ ਉਕਤ ਪ੍ਰਥਾ ਖਿਲਾਫ਼ ਲਹਿਰ ਵਧ ਰਹੀ ਹੈ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਦੇ ਸੱਦੇ ਨਾਲ ਇਸ ਲਹਿਰ ਨੂੰ ਹੋਰ ਰਫ਼ਤਾਰ ਮਿਲਣ ਦੇ ਆਸਾਰ ਹਨ ਪ੍ਰਧਾਨ ਮੰਤਰੀ ਬੜੇ ਸੰਜਮ ਨਾਲ ਸੁਚੇਤ ਤੌਰ ‘ਤੇ ਤਿੰਨ ਤਲਾਕ ਨੂੰ ਨਕਾਰਨ ‘ਚ ਕਾਮਯਾਬ ਹੋਏ ਹਨ
ਕਸ਼ਮੀਰ ਮਾਮਲੇ ‘ਚ ਪ੍ਰਧਾਨ ਮੰਤਰੀ ਨੇ ਮਸਲੇ ਦੇ ਹੱਲ ਲਈ ਗੱਲਬਾਤ ਤੇ ਸਦਭਾਵਨਾ ਦੇ ਤਰੀਕੇ ਨੂੰ ਸਭ ਤੋਂ ਕਾਰਗਰ ਦੱਸਿਆ ਹੈ ਉਹਨਾਂ ਨੇ ਗਾਲ੍ਹ ਤੇ ਗੋਲੀ ਨੂੰ ਨਕਾਰਿਆ ਹੈ ਪਰ ਪਾਕਿਸਤਾਨੀ ਮੀਡੀਆ ਇਸ ਨੂੰ ਗੱਲ ਦੂਜੇ ਅਰਥਾਂ ‘ਚ ਲੈ ਰਿਹਾ ਹੈ ਪਾਕਿ ਮੀਡੀਆ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਜਵਾਬੀ ਕਾਰਵਾਈ ਦਾ ਰਾਹ ਛੱਡ ਕੇ ਗੱਲਬਾਤ ਨੂੰ ਤਰਜ਼ੀਹ ਦੇਵੇਗਾ
ਦਰਅਸਲ ਗਲਵੱਕੜੀ ਕਸ਼ਮੀਰੀਆਂ ਵਾਸਤੇ ਹੈ ਨਾ ਕਿ ਅੱਤਵਾਦੀਆਂ ਲਈ ਪਿਆਰ ਮੁਹੱਬਤ ਕਸ਼ਮੀਰੀਆਂ ਨਾਲ ਅੱਤਵਾਦੀਆਂ ਨਾਲ ਨਹੀਂ ਪ੍ਰਧਾਨ ਮੰਤਰੀ ਨੇ ਸਾਫ਼ ਤੇ ਸਿਹਤਮੰਦ ਭਾਰਤ ਦੇ ਨਿਰਮਾਣ ਨੂੰ ਆਪਣਾ ਉਦੇਸ਼ ਦੱਸਿਆ ਹੈ ਉਨ੍ਹਾਂ ਨੇ ਸਭ ਨੂੰ ਸੰਨ 2022 ਤੱਕ ਨਵੇਂ ਭਾਰਤ ਦੇ ਨਿਰਮਾਣ ਦਾ ਸੰਕਲਪ ਲੈਣ ਲਈ ਕਿਹਾ ਹੈ ਪ੍ਰਧਾਨ ਮੰਤਰੀ ਦਾ ਭਾਸ਼ਣ ਹਕੀਕਤ ਤੇ ਸੁਫ਼ਨਿਆਂ ਦਰਮਿਆਨ ਪਏ ਫਾਸਲੇ ਨੂੰ ਮੇਟਣ ਲਈ ਪ੍ਰੇਰਨਾਮਈ ਹੈ ਜਿਸ ਵਿੱਚ ਮੁਸ਼ਕਲਾਂ ਦਾ ਵੀ ਜ਼ਿਕਰ ਹੈ ਇਹ ਭਾਸ਼ਣ ਨਾ ਤਾਂ ਨਿਰੀ ਵਾਹਵਾਹੀ ਦਾ ਨਹੀਂ ਹੈ ਤੇ ਨਾ ਹੀ ਨਿਰਾਸ਼ਾ ਦਾ ਰਾਗ ਹੈ ਦੇਸ਼ ਨੂੰ ਰੱਖਿਆ ਕਰਨ ਦੇ ਸਮਰੱਥ ਦੱਸ ਕੇ ਪ੍ਰਧਾਨ ਮੰਤਰੀ ਨੇ ਗੁਆਂਢੀਆਂ ਨੂੰ ਬਣਦਾ ਸੰਦੇਸ਼ ਦੇ ਦਿੱਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।