ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News …ਜਿੱਥੇ ...

    …ਜਿੱਥੇ ਸੈਂਕੜੇ ਸੇਵਾਦਾਰ ਖੂਨਦਾਨ ਕਰਨ ਲਈ ਰਹਿੰਦੇ ਹਨ ਤਿਆਰ-ਬਰ-ਤਿਆਰ

    Blood Donation Volunteers

    ਸਾਲ 2025 ’ਚ ਹੁਣ ਤੱਕ ਖੂਨਦਾਨ ਕਰਕੇ 80 ਜ਼ਿੰਦਗੀਆਂ ਬਚਾ ਚੁੱਕੇ ਹਨ ਮਲੋਟ ਦੇ ਸੇਵਾਦਾਰ | Blood Donation Volunteers

    ਮਲੋਟ (ਮਨੋਜ)। Blood Donation Volunteers: ਜਦੋਂ ਵੀ ਕਿਸੇ ਮਰੀਜ਼ ਨੂੰ ਐਮਰਜੈਂਸੀ ਦੌਰਾਨ ਖੂਨ ਦੀ ਲੋੜ ਪੈਂਦੀ ਹੈ ਤਾਂ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਬਲਾਕ ਮਲੋਟ ਦੇ ਸੈਂਕੜਿਆਂ ਦੀ ਗਿਣਤੀ ’ਚ ਸੇਵਾਦਾਰ ਖੂਨਦਾਨ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਨ ਅਤੇ ਇਹ ਸੇਵਾਦਾਰ ਆਪਣੇ ਕੰਮਾਂਕਾਰਾਂ ਦੀ ਪ੍ਰਵਾਹ ਕੀਤੇ ਬਿਨਾਂ ਦੂਜਿਆਂ ਦੀ ਜ਼ਿੰਦਗੀ ਬਚਾਉਣ ਨੂੰ ਪਹਿਲ ਦਿੰਦੇ ਹਨ। ਜੇਕਰ ਇਸ ਸਾਲ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸਾਲ 2025 ’ਚ ਹੁਣ ਤੱਕ ਬਲਾਕ ਮਲੋਟ ਦੇ ਖੂਨਦਾਨੀ ਸੇਵਾਦਾਰਾਂ ਵੱਲੋਂ ਖੂਨਦਾਨ ਕਰਕੇ 80 ਜ਼ਿੰਦਗੀਆਂ ਬਚਾਈਆਂ ਜਾ ਚੁੱਕੀਆਂ ਹਨ।

    Blood Donation Volunteers

    ਇਹ ਖਬਰ ਵੀ ਪੜ੍ਹੋ : World Blood Donor Day 2025: ਜਦੋਂ ਖੂਨਦਾਨ ਲਈ ਆਪਣੇ ਹਟਣ ਪਿੱਛੇ, ਉਦੋਂ ‘ਇੰਸਾਂ’ ਖੜ੍ਹਦੇ ਨੇ ਅੱਗੇ

    ਸੇਵਾਦਾਰ ਸੁਰਿੰਦਰ ਕੁਮਾਰ ਬੱਗੂ ਇੰਸਾਂ ਨੇ ਦੱਸਿਆ ਕਿ ਉਹ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਨਾਲ ਹੁਣ ਤੱਕ 108 ਵਾਰ ਖੂਨਦਾਨ ਕਰ ਚੁੱਕਿਆ ਹੈ, ਰਜਿੰਦਰ ਕੁਮਾਰ ਇੰਸਾਂ ਨੇ ਹੁਣ ਤੱਕ 85 ਵਾਰ, ਰਿੰਕੂ ਛਾਬੜਾ ਇੰਸਾਂ ਨੇ ਹੁਣ ਤੱਕ 79 ਵਾਰ, ਭਾਰਤ ਭੂਸ਼ਣ ਸੱਚਦੇਵਾ ਇੰਸਾਂ (ਟੀਟਾ) ਨੇ ਹੁਣ ਤੱਕ 73 ਵਾਰ, ਰਾਜ ਕੁਮਾਰ ਇੰਸਾਂ ਨੇ ਹੁਣ ਤੱਕ 65 ਵਾਰ, ਮੁਕੇਸ਼ ਕਾਲੜਾ ਇੰਸਾਂ ਨੇ ਹੁਣ ਤੱਕ 63 ਵਾਰ, ਸੰਜੂ ਸੇਠੀ ਇੰਸਾਂ ਨੇ ਹੁਣ ਤੱਕ 61 ਵਾਰ, ਟਿੰਕੂ ਇੰਸਾਂ ਨੇ ਹੁਣ ਤੱਕ 64 ਵਾਰ, ਚੰਦਰ ਮੋਹਣ ਸੇਠੀ ਇੰਸਾਂ ਨੇ ਹੁਣ ਤੱਕ 60 ਵਾਰ, ਰੋਬਿਨ ਗਾਬਾ ਇੰਸਾਂ ਨੇ ਹੁਣ ਤੱਕ 58 ਵਾਰ, ਵਿਕਾਸ ਕੁਮਾਰ ਇੰਸਾਂ ਨੇ ਹੁਣ ਤੱਕ 57 ਵਾਰ। Blood Donation Volunteers

    ਦੀਪਕ ਮੱਕੜ ਇੰਸਾਂ ਨੇ ਹੁਣ ਤੱਕ 55 ਵਾਰ, ਮੋਨੂੰ ਇੰਸਾਂ ਨੇ 48 ਵਾਰ, ਪ੍ਰਦੀਪ ਇੰਸਾਂ ਨੇ 46 ਵਾਰ, ਅਸੀਮ ਚਰਾਇਆ ਇੰਸਾਂ ਨੇ 43 ਵਾਰ ਅਤੇ ਦੀਪਕ ਛਾਬੜਾ ਇੰਸਾਂ ਨੇ 40 ਵਾਰ ਖੂਨਦਾਨ ਕੀਤਾ ਹੈ। ਖੂਨਦਾਨ ਸੰਮਤੀ ਦੇ ਸੇਵਾਦਾਰ ਟਿੰਕੂ ਇੰਸਾਂ ਤੇ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਬਲਾਕ ਮਲੋਟ ਦੇ ਸੈਂਕੜਿਆਂ ਦੀ ਗਿਣਤੀ ’ਚ ਸੇਵਾਦਾਰ ਹਨ ਜੋ ਐਮਰਜੈਂਸੀ ਦੌਰਾਨ ਮਰੀਜ਼ ਨੂੰ ਖੂਨ ਦੀ ਲੋੜ ਪੈਣ ’ਤੇ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਜਨਵਰੀ 2025 ’ਚ 11 ਯੂਨਿਟ, ਫਰਵਰੀ ’ਚ 16 ਯੂਨਿਟ, ਮਾਰਚ ’ਚ 4 ਯੂਨਿਟ, ਅਪਰੈਲ ’ਚ 9 ਯੂਨਿਟ, ਮਈ ’ਚ 30 ਯੂਨਿਟ ਅਤੇ ਜੂਨ ਅੱਜ ਤੱਕ 10 ਯੂਨਿਟ ਖੂਨਦਾਨ ਸਮੇਤ 80 ਯੂਨਿਟ ਐਮਰਜੈਂਸੀ ਦੌਰਾਨ ਖੂਨਦਾਨ ਕੀਤਾ ਗਿਆ। Blood Donation Volunteers

    ਪੂਜਨੀਕ ਗੁਰੂ ਜੀ ਪ੍ਰੇਰਣਾ ਦਾ ਕਮਾਲ : 85 ਮੈਂਬਰ

    85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਸਤੀਸ਼ ਹਾਂਡਾ ਇੰਸਾਂ, ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ, ਮਮਤਾ ਇੰਸਾਂ ਅਤੇ ਬਲਾਕ ਮਲੋਟ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਹੀ ਪ੍ਰੇਰਣਾ ਦਾ ਕਮਾਲ ਹੈ ਕਿ ਬਲਾਕ ਮਲੋਟ ’ਚ ਸੈਂਕੜਿਆਂ ਦੀ ਗਿਣਤੀ ’ਚ ਸੇਵਾਦਾਰ ਮਾਨਵਤਾ ਦੀ ਸੇਵਾ ’ਚ ਲੱਗੇ ਹੋਏ ਖ਼ਾਸਕਰ ਖੂਨਦਾਨ ਦੀ ਸੇਵਾ ’ਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ।