ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Finn Allen T2...

    Finn Allen T20 Records: ਟੀ20 ’ਚ ਫਿਨ ਐਲਨ ਦਾ ਤੂਫਾਨ, ਤੋੜ ਦਿੱਤੇ ਕਈ ਰਿਕਾਰਡ

    Finn Allen T20 Records
    Finn Allen T20 Records: ਟੀ20 ’ਚ ਫਿਨ ਐਲਨ ਦਾ ਤੂਫਾਨ, ਤੋੜ ਦਿੱਤੇ ਕਈ ਰਿਕਾਰਡ

    ਜੜੇ 19 ਛੱਕੇ, 151 ਦੌੜਾਂ ਦੀ ਖੇਡੀ ਪਾਰੀ | Finn Allen T20 Records

    ਸਪੋਰਟਸ ਡੈਸਕ। Finn Allen T20 Records: ਮੇਜਰ ਲੀਗ ਕ੍ਰਿਕਟ-2025 13 ਜੂਨ (ਭਾਰਤੀ ਸਮੇਂ) ਤੋਂ ਸ਼ੁਰੂ ਹੋ ਗਿਆ ਹੈ। ਫਿਨ ਐਲਨ ਨੇ ਸੀਜ਼ਨ ਦੇ ਪਹਿਲੇ ਹੀ ਮੈਚ ’ਚ ਸੈਨ ਫਰਾਂਸਿਸਕੋ ਲਈ ਖੇਡਦੇ ਹੋਏ ਇਤਿਹਾਸ ਰਚ ਦਿੱਤਾ ਹੈ। ਨਿਊਜ਼ੀਲੈਂਡ ਦੇ ਇਸ ਸਟਾਰ ਓਪਨਰ ਨੇ ਐੱਮਐੱਲਸੀ-2025 ਦੇ ਸ਼ੁਰੂਆਤੀ ਮੈਚ ’ਚ 51 ਗੇਂਦਾਂ ’ਚ 151 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਫਿਨ ਐਲਨ ਨੇ 19 ਛੱਕੇ ਤੇ ਪੰਜ ਚੌਕੇ ਲਗਾਏ। ਵਾਸ਼ਿੰਗਟਨ ਫ੍ਰੀਡਮ ਵਿਰੁੱਧ ਇਸ ਤੂਫਾਨੀ ਪਾਰੀ ਨਾਲ, ਫਿਨ ਐਲਨ ਨੇ ਐੱਮਐੱਲਸੀ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਵੀ ਦਰਜ ਕੀਤਾ ਹੈ। ਉਸਨੇ ਸਿਰਫ਼ 34 ਗੇਂਦਾਂ ’ਚ ਆਪਣਾ ਸੈਂਕੜਾ ਪੂਰਾ ਕੀਤਾ।

    ਇਹ ਖਬਰ ਵੀ ਪੜ੍ਹੋ : Ahmedabad Plane Crash: ਵੇਖੋ ਇੱਕ ਵਿਅਕਤੀ ਕਿਵੇਂ ਬਣਾ ਰਿਹੈ ਜਹਾਜ਼ ਦੇ ਅੰਦਰ ਦੀ ਲਾਈਵ ਵੀਡੀਓ…

    ਇਸ ਦੇ ਨਾਲ ਹੀ ਐਲਨ ਨੇ ਨਿਕੋਲਸ ਪੂਰਨ ਨੂੰ ਪਿੱਛੇ ਛੱਡ ਦਿੱਤਾ, ਜਿਸਨੇ 40 ਗੇਂਦਾਂ ’ਚ ਐੱਮਐੱਲਸੀ ’ਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਪਾਰੀ ਨਾਲ, ਫਿਨ ਐਲਨ ਟੀ20 ਇਤਿਹਾਸ ’ਚ ਇੱਕ ਪਾਰੀ ਦੌਰਾਨ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਬੱਲੇਬਾਜ਼ ਬਣ ਗਏ ਹਨ। ਐਲਨ ਨੇ ਇਸ ਮਾਮਲੇ ’ਚ ਕ੍ਰਿਸ ਗੇਲ ਤੇ ਸਾਹਿਲ ਚੌਹਾਨ ਨੂੰ ਪਿੱਛੇ ਛੱਡ ਦਿੱਤਾ ਹੈ, ਜਿਨ੍ਹਾਂ ਨੇ ਟੀ20 ਪਾਰੀ ਦੌਰਾਨ 18-18 ਛੱਕੇ ਜੜੇ ਸਨ। ਕ੍ਰਿਸ ਗੇਲ ਨੇ 2017 ’ਚ ਰੰਗਪੁਰ ਰਾਈਡਰਜ਼ ਲਈ ਖੇਡਦੇ ਹੋਏ ਢਾਕਾ ਡਾਇਨਾਮਾਈਟਸ ਵਿਰੁੱਧ ਅਜੇਤੂ 146 ਦੌੜਾਂ ਦੀ ਪਾਰੀ ਖੇਡੀ ਸੀ, ਜਦੋਂ ਕਿ 2024 ’ਚ, ਐਸਟੋਨੀਆ ਦੇ ਸਾਹਿਲ ਚੌਹਾਨ ਨੇ ਸਾਈਪ੍ਰਸ ਵਿਰੁੱਧ ਆਪਣੀ ਅਜੇਤੂ 144 ਦੌੜਾਂ ਦੀ ਪਾਰੀ ਦੌਰਾਨ 18 ਛੱਕੇ ਮਾਰੇ ਸਨ। ਮੈਚ ਦੀ ਗੱਲ ਕਰੀਏ ਤਾਂ ਆਕਲੈਂਡ ਕੋਲੀਜ਼ੀਅਮ ’ਚ ਖੇਡੇ ਜਾ ਰਹੇ। Finn Allen T20 Records

    ਇਸ ਮੈਚ ’ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਸੈਨ ਫਰਾਂਸਿਸਕੋ ਨੇ ਨਿਰਧਾਰਤ 20 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 269 ਦੌੜਾਂ ਬਣਾਈਆਂ। ਇਹ ਐਮਐਲਸੀ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। 65 ਦੌੜਾਂ ਦੇ ਸਕੋਰ ਤੱਕ ਦੋ ਵਿਕਟਾਂ ਗੁਆਉਣ ਤੋਂ ਬਾਅਦ, ਫਿਨ ਐਲਨ ਤੇ ਸੰਜੇ ਕ੍ਰਿਸ਼ਨਾਮੂਰਤੀ ਨੇ ਸੈਨ ਫਰਾਂਸਿਸਕੋ ਦੀ ਕਮਾਨ ਸੰਭਾਲੀ। ਤੀਜੀ ਵਿਕਟ ਲਈ ਦੋਵਾਂ ਵਿਚਕਾਰ 88 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੇ ਟੀਮ ਨੂੰ ਮਜ਼ਬੂਤ ​​ਸਥਿਤੀ ’ਚ ਪਹੁੰਚਾਇਆ। ਫਿਨ ਐਲਨ ਨੇ 151 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਕ੍ਰਿਸ਼ਨਾਮੂਰਤੀ ਨੇ ਟੀਮ ਦੇ ਖਾਤੇ ’ਚ 36 ਦੌੜਾਂ ਦਾ ਯੋਗਦਾਨ ਪਾਇਆ। ਇਨ੍ਹਾਂ ਤੋਂ ਇਲਾਵਾ, ਹਸਨ ਖਾਨ ਨੇ 18 ਗੇਂਦਾਂ ’ਚ 38 ਦੌੜਾਂ ਦੀ ਅਜੇਤੂ ਪਾਰੀ ਖੇਡੀ। ਵਿਰੋਧੀ ਟੀਮ ਲਈ, ਜੈਕ ਐਡਵਰਡਸ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ। Finn Allen T20 Records