ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Israel Iran C...

    Israel Iran Conflict: ਇਜ਼ਰਾਈਲ ਦਾ ਈਰਾਨ ’ਤੇ ਹਮਲਾ, ਫੌਜ ਮੁਖੀ ਦੀ ਮੌਤ, IRGC ਮੁਖੀ-2 ਪ੍ਰਮਾਣੂ ਵਿਗਿਆਨੀ ਦੀ ਵੀ ਮੌਤ

    Israel Iran Conflict
    Israel Iran Conflict: ਇਜ਼ਰਾਈਲ ਦਾ ਈਰਾਨ ’ਤੇ ਹਮਲਾ, ਫੌਜ ਮੁਖੀ ਦੀ ਮੌਤ, IRGC ਮੁਖੀ-2 ਪ੍ਰਮਾਣੂ ਵਿਗਿਆਨੀ ਦੀ ਵੀ ਮੌਤ

    ਤਹਿਰਾਨ (ਏਜੰਸੀ)। Israel Iran Conflict: ਇਜ਼ਰਾਈਲ ਨੇ ਈਰਾਨ ’ਤੇ ਹਮਲਾ ਕਰ ਦਿੱਤਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲੜਾਕੂ ਜਹਾਜ਼ਾਂ ਨੇ ਸ਼ੁੱਕਰਵਾਰ ਸਵੇਰੇ ਦੁਸ਼ਮਣ ਦੇਸ਼ ’ਤੇ ਹਮਲਾ ਕੀਤਾ। ਨਿਊਯਾਰਕ ਟਾਈਮਜ਼ ਅਨੁਸਾਰ, ਇਜ਼ਰਾਈਲ ਦੀ ਫੌਜ ਨੇ ਤਹਿਰਾਨ ਦੇ ਆਲੇ-ਦੁਆਲੇ ਘੱਟੋ-ਘੱਟ 6 ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ 6 ਥਾਵਾਂ ’ਚੋਂ 4 ’ਤੇ ਪ੍ਰਮਾਣੂ ਅੱਡੇ ਵੀ ਮੌਜ਼ੂਦ ਹਨ। ਈਰਾਨ ਦੇ ਸਰਕਾਰੀ ਮੀਡੀਆ ਨੇ ਪੁਸ਼ਟੀ ਕੀਤੀ ਹੈ।

    ਇਹ ਖਬਰ ਵੀ ਪੜ੍ਹੋ : Lost Punjabi Heritage: ਗੁਆਚਦੀ ਪੰਜਾਬੀ ਵਿਰਾਸਤ

    ਕਿ ਇਜ਼ਰਾਈਲ ਦੇ ਹਮਲੇ ’ਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਕਮਾਂਡਰ ਹੁਸੈਨ ਸਲਾਮੀ ਦੀ ਮੌਤ ਹੋ ਗਈ ਹੈ। ਅਲ-ਜਜ਼ੀਰਾ ਅਨੁਸਾਰ, ਈਰਾਨ ਦੇ ਦੋ ਮੁੱਖ ਪ੍ਰਮਾਣੂ ਵਿਗਿਆਨੀ ਮੁਹੰਮਦ ਮੇਹਦੀ ਤੇਹਰਾਨਚੀ ਤੇ ਫਰਦੂਨ ਅੱਬਾਸੀ ਵੀ ਹਮਲੇ ’ਚ ਮਾਰੇ ਗਏ ਹਨ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਫੌਜ ਮੁਖੀ ਮੁਹੰਮਦ ਬਘੇਰੀ, ਹੋਰ ਸੀਨੀਅਰ ਫੌਜੀ ਅਧਿਕਾਰੀ ਤੇ ਕੁਝ ਸੀਨੀਅਰ ਪ੍ਰਮਾਣੂ ਵਿਗਿਆਨੀ ਵੀ ਹਮਲੇ ’ਚ ਮਾਰੇ ਗਏ ਹਨ। ਇਸ ਦੌਰਾਨ, ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਖਮੇਨੀ ਨੇ ਕਿਹਾ ਕਿ ਸਾਡੀ ਫੌਜ ਇਜ਼ਰਾਈਲ ਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਜਾਣ ਦੇਵੇਗੀ। Israel Iran Conflict