ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News ਫੈਡਰਰ ਸਿਨਸਿਨਾ...

    ਫੈਡਰਰ ਸਿਨਸਿਨਾਟੀ ਤੋਂ ਹਟੇ, ਨਡਾਲ ਬਣਨਗੇ ਨੰਬਰ ਇੱਕ

    Roger Federer,Rafael Nadal, Cincinnati Open Tennis, Sports

    ਫੈਡਰਰ ਨੇ  ਜਿੱਤੇ ਹਨ  ਦੋ ਗ੍ਰੈਂਡ ਸਲੇਮ ਖਿਤਾਬ

    ਸਿਨਸਿਨਾਟੀ: ਸਵਿੱਟਜਰਲੈਂਡ ਦੇ ਰੋਜ਼ਰ ਫੈਡਰਰ ਨੇ ਬੈਕ ਦੀ ਪਰੇਸ਼ਾਨੀ ਕਾਰਨ ਸਿਨਸਿਨਾਟੀ ਓਪਨ ਟੈਨਿਸ (Cincinnati Open Tennis)  ਟੂਰਨਾਮੈਂਟ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ ਅਤੇ ਉਨ੍ਹਾਂ ਦੇ ਹਟਣ ਨਾਲ ਹੀ ਸਪੇਨ ਦੇ ਰਾਫੇਲ ਨਡਾਲ 2014 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਬਣ ਜਾਣਗੇ

    ਫੈਡਰਰ ਨੇ ਇਸ ਸਾਲ ਅਸਟਰੇਲੀਅਨ ਅਤੇ ਵਿੰਬਲਡਨ ਦੇ ਰੂਪ ‘ਚ ਦੋ ਗ੍ਰੈਂਡ ਸਲੇਮ ਖਿਤਾਬ ਜਿੱਤੇ ਹਨ ਪਰ ਉਨ੍ਹਾਂ ਨੂੰ ਮਾਂਟ੍ਰੀਅਲ ਮਾਸਟਰਸ ਟੈਨਿਸ ਟੂਰਨਾਮੈਂਟ  ਦੇ ਖਿਤਾਬੀ ਮੁਕਾਬਲੇ ‘ਚ ਜਰਮਨੀ ਦੇ ਨੌਜਵਾਨ ਖਿਡਾਰੀ ਅਲੈਕਸਾਂਦਰ ਜਵੇਰੇਵ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਫੈਡਰਰ ਨੇ ਬੈਕ ‘ਚ ਤਕਲੀਫ ਦੀ ਵਜ੍ਹਾ ਨਾਲ ਸਿਨਸਿਨਾਟੀ ਓਪਨ ਤੋਂ ਆਪਣਾ ਨਾਂਅ ਵਾਪਸ ਲਿਆ ਹੈ ਉਨ੍ਹਾਂ ਦੇ ਨਾਂਅ ਵਾਪਸ ਲੈਣ ਨਾਲ ਹੁਣ ਅਗਲੇ ਹਫਤੇ ਸੋਮਵਾਰ ਨੂੰ ਜਾਰੀ ਹੋਣ ਵਾਲੀ ਵਿਸ਼ਵ ਰੈਂਕਿੰਗ ‘ਚ ਨੰਬਰ ਦੋ ਨਡਾਲ 2014 ਤੋਂ ਬਾਅਦ ਪਹਿਲੀ ਵਾਰ ਨੰਬਰ ਇੱਕ ਖਿਡਾਰੀ ਬਣ ਜਾਣਗੇ

    ਇਸ ਸਾਲ ਅਸਟਰੇਲੀਅਨ ਅਤੇ ਵਿੰਬਲਡਨ ਓਪਨ ਗ੍ਰੈਂਡ ਸਲੇਮ ਜਿੱਤਣ ਵਾਲੇ ਫੈਡਰਰ ਨੇ ਕਿਹਾ ਕਿ ਟੋਰੰਟੋ ਮਾਸਟਰਸ ‘ਚ ਖੇਡਦਿਆਂ ਮੇਰੀ ਪਿੱਠ ‘ਚ ਤਕਲੀਫ ਹੋ ਗਈ ਸੀ ਜਿਸ ਦੀ ਵਜ੍ਹਾ ਨਾਲ ਮੈਂ ਨਾਂਅ ਵਾਪਸ ਲੈ ਰਿਹਾ ਹਾਂ

    ਮੈਂ ਹਮੇਸ਼ਾ ਤੋਂ ਸਿਨਸਿਨਾਟੀ ‘ਚ ਖੇਡਣ ਨੂੰ ਉਤਸ਼ਾਹਿਰ ਰਹਿੰਦਾ ਹਾਂ ਪਰ ਇਸ ਵਾਰ ਨਹੀਂ ਖੇਡ ਸਕਾਂਗਾ ਸਿਨਸਿਨਾਟੀ ‘ਚ ਬਿਹਤਰੀਨ ਟੈਨਿਸ ਪ੍ਰਸੰਸਕ ਹਨ ਅਤੇ ਮੈਂ ਨਾ ਉੱਤਰਨ ਕਾਰਨ ਮਾਫੀ ਮੰਗਦਾ ਹਾਂ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here