ਸਪੇਨ ਦੀ ਜੋੜੀ ਨੇ 2-6, 7-6, 10-6 ਨਾਲ ਹਰਾਇਆ
ਸਿਨਸਿਨਾਟੀ: ਭਾਰਤ ਦੇ ਤਜ਼ਰਬੇਕਾਰ ਟੈਨਿਸ ਖਿਡਾਰੀ ਲਿਏਂਡਰ ਪੇਸ ਅਤੇ ਉੱਭਰਦੇ ਸਟਾਰ ਖਿਡਾਰੀ ਅਤੇ ਉਨ੍ਹਾਂ ਦੇ ਜੋੜੀਦਾਰ ਜਰਮਨੀ ਦੇ ਅਲੈਕਸਾਂਦਰ ਜਵੇਰੇਵ ਨੂੰ ਸਿਨਸਿਨਾਟੀ ਓਪਨ ਟੈਨਿਸ (Cincinnati Open Tennis) ਟੂਰਨਾਮੈਂਟ ‘ਚ ਪੁਰਸ਼ ਡਬਲ ਦੇ ਪਹਿਲੇ ਹੀ ਰਾਊਂਡ ‘ਚ ਹਾਰ ਕੇ ਬਾਹਰ ਹੋਣਾ ਪਿਆ ਹੈ
ਪੇਸ ਅਤੇ ਜਵੇਰੇਵ ਦੀ ਜੋੜੀ ਨੂੰ ਪੁਰਸ਼ ਡਬਲ ਦੇ ਪਹਿਲੇ ਗੇੜ ‘ਚ ਸਪੇਨ ਦੇ ਫੇਲਿਸੀਆਨੋ ਲੋਪੇਜ ਤੇ ਮਾਰਕ ਲੋਪੇਜ਼ ਦੀ ਜੋੜੀ ਨੇ 2-6, 7-6, 10-6 ਨਾਲ ਹਰਾ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਦੋਵਾਂ ਜੋੜੀਆਂ ਦਰਮਿਆਨ ਮੈਚ ‘ਚ ਕਾਫੀ ਸੰਘਰਸ਼ ਵੇਖਣ ਨੂੰ ਮਿਲਿਆ ਪਰ ਇੱਕ ਘੰਟੇ 21 ਮਿੰਟਾਂ ਬਾਅਦ ਸਪੈਨਿਸ਼ ਖਿਡਾਰੀਆਂ ਨੇ ਜਿੱਤ ਆਪਣੇ ਨਾਂਅ ਕਰ ਲਈ
ਆਖਰੀ-16 ਰਾਊਂਡ ‘ਚ ਹੁਣ ਉਨ੍ਹਾਂ ਸਾਹਮਣੇ ਸਾਬਕਾ ਨੰਬਰ ਇੱਕ ਅਮਰੀਕਾ ਦੇ ਬਾਬ ਅਤੇ ਮਾਈਕ ਬ੍ਰਾਇਨ ਦੀ ਜੋੜੀ ਹੋਵੇਗੀ ਅਮਰੀਕੀ ਜੋੜੀ ਨੂੰ ਪਹਿਲੇ ਰਾਊਂਡ ‘ਚ ਬਾਈ ਮਿਲੀ ਸੀ 44 ਸਾਲਾ ਪੇਸ ਨਾਲ ਪਹਿਲੀ ਵਾਰ ਜੋੜੀ ਬਣਾ ਕੇ ਖੇਡ ਰਹੇ ਨੌਜਵਾਨ ਸਟਾਰ ਜਵੇਰੇਵ ਨੇ ਕਿਹਾ ਕਿ ਉਨ੍ਹਾਂ ਲਈ ਇਹ ਸਾਂਝੇਦਾਰੀ ਮਜ਼ੇਦਾਰ ਰਹੀ ਉਨ੍ਹਾਂ ਕਿਹਾ ਕਿ ਮੈਂਪੇਸ ਨੂੰ ਪਹਿਲਾਂ ਤੋਂ ਜਾਣਦਾ ਹਾਂ ਉਹ ਚੰਗੇ ਇਨਸਾਨ ਹਨ ਪਰ ਬਦਕਿਸਮਤੀ ਨਾਲ ਅਸੀਂ ਮੈਚ ਨਹੀ ਜਿੱਤ ਸਕੇ ਜਵੇਰੇਵ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਡਬਲ ਖੇਡਣ ਨਾਲ ਉਨ੍ਹਾਂ ਦੇ ਸਿੰਗਲ ਖੇਡ ‘ਚ ਵੀ ਸੁਧਾਰ ਹੋਵੇਗਾ ਸਰਵ ਅਤੇ ਰਿਟਰਨ ‘ਚ ਸੁਧਾਰ ਆਵੇਗਾ
ਜਵੇਰੇਵ ਰੈਂਕਿੰਗ ‘ਚ ਸੱਤਵੇਂ ਸਥਾਨ ‘ਤੇ ਪਹੁੰਚੇ
ਤੁਸੀਂ ਇਨ੍ਹਾਂ ਹਾਲਾਤਾਂ ਦੇ ਅਨੁਸਾਰ ਖੁਦ ਨੂੰ ਢਾਲ ਸਕਦੇ ਹੋ ਇਹ ਬਹੁਤ ਚੰਗਾ ਹੈ ਇੱਥੇ ਯਕੀਨੀ ਹੀ ਮੇਰੀ ਵਾਲੀ ‘ਚ ਸੁਧਾਰ ਆਇਆ ਹੈ ਹਾਲ ‘ਚ ਫੈਡਰਰ ਨੂੰ ਹਰਾਉਣ ਵਾਲੇ ਜਵੇਰੇਵ ਏਟੀਪੀ ਰੈਂਕਿੰਗ ‘ਚ ਸੱਤਵੇਂ ਸਥਾਨ ‘ਤੇ ਪਹੁੰਚੇ ਹਨ ਪਰ ਉਨ੍ਹਾਂ ਦੱਸਿਆ ਕਿ ਉਹ ਡਬਲ ‘ਚ ਸਿਰਫ ਆਪਣੇ ਖੇਡ ‘ਚ ਸੁਧਾਰ ਲਈ ਖੇਡ ਰਹੇ ਹਨ ਅਤੇ ਉਨ੍ਹਾਂ ਦੀ ਭਵਿੱਖ ‘ਚ ਡਬਲ ‘ਚ ਉੱਤਰਨ ਦੀ ਕੋਈ ਯੋਜਨਾ ਨਹੀਂ ਹੈ ਭਾਰਤ ਦੇ ਹੋਰ ਖਿਡਾਰੀ ਰੋਹਨ ਬੋਪੰਨਾ ਅਤੇ ਊਨ੍ਹਾਂ ਦੇ ਜੋੜੀਦਾਰ ਕ੍ਰੋਏਸ਼ੀਆ ਦੇ ਇਵਾਨ ਡੋਡਿਗ ਨੂੰ ਪਹਿਲੇ ਗੇੜ ‘ਚ ਬਾਈ ਮਿਲੀ ਹੈ ਉੱਥੇ ਮਹਿਲਾ ਡਬਲ ‘ਚ ਭਾਰਤ ਦੀ ਸਾਨੀਆ ਮਿਰਜਾ ਤਅੇ ਚੀਨ ਦੀ ਪੇਂਗ ਸ਼ੁਆਈ ਦੀ ਚੌਥੀ ਸੀਡ ਜੋੜੀ ਨੂੰ ਪਹਿਲੇ ਗੇੜ ‘ਚ ਬਾਈ ਮਿਲੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।