ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Sports Progra...

    Sports Programs Punjab: ਅੰਮ੍ਰਿਤਸਰ ਜ਼ਿਲ੍ਹੇ ’ਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਬਣਾਏ ਜਾਣਗੇ 174 ਖੇਡ ਮੈਦਾਨ : ਡਿਪਟੀ ਕਮਿਸ਼ਨਰ

    Sports Programs Punjab
    ਪਿੰਡ ਮੋਦੇ ਅਤੇ ਭੋਰਸੀ ਰਾਜਪੂਤਾਂ ਵਿਖੇ ਤਿਆਰ ਕੀਤੇ ਗਏ ਖੇਡ ਮੈਦਾਨਾਂ ਵਿੱਚ ਖੇਡ ਦੇ ਬੱਚੇ ਅਤੇ ਨੌਜਵਾਨ ਦੀਆਂ ਤਸਵੀਰਾਂ।

    ਹੁਣ ਤੱਕ 31 ਖੇਡ ਮੈਦਾਨ ਬਣ ਕੇ ਹੋਏ ਤਿਆਰ | Sports Programs Punjab

    Sports Programs Punjab: (ਰਾਜਨ ਮਾਨ) ਅੰਮ੍ਰਿਤਸਰ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹੇ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਣਾਈ ਗਈ ਵਿਉਂਤਬੰਦੀ ਤਹਿਤ 174 ਖੇਡ ਮੈਦਾਨ ਤਿਆਰ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਸਰੀਰਕ ਤੌਰ ’ਤੇ ਰਿਸ਼ਟ-ਪੁਸ਼ਟ ਕਰਨ ਲਈ ਖੇਡਾਂ ਸਭ ਤੋਂ ਅਹਿਮ ਸਥਾਨ ਰੱਖਦੀਆਂ ਹਨ ਅਤੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੀਆਂ 860 ਪੰਚਾਇਤਾਂ ਦੀਆਂ ਜ਼ਮੀਨਾਂ ਦਾ ਵੇਰਵਾ ਲੈ ਕੇ 174 ਖੇਡ ਮੈਦਾਨ ਤਿਆਰ ਕਰਵਾਉਣ ਦੀ ਕੰਮ ਸ਼ੁਰੂ ਕੀਤਾ ਹੈ।

    ਇਹ ਵੀ ਪੜ੍ਹੋ: Medical Research: ਸਾਬਕਾ ਕੌਂਸਲਰ ਪ੍ਰੇਮੀ ਪ੍ਰੀਤਮ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵੀ ਲੱਗੀ ਮਨੁੱਖਤਾ ਦੇ ਲੇਖੇ

    ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਅਤੇ ਰੰਗਲੇ ਪੰਜਾਬ ਦੀ ਸਥਾਪਨਾ ਲਈ ਕੀਤੇ ਜਾ ਰਹੇ ਯਤਨਾਂ ਨੂੰ ਹਕੀਕਤ ਵਿੱਚ ਬਦਲਣ ਦੀ ਸਾਡੀ ਕੋਸ਼ਿਸ਼ ਜਾਰੀ ਹੈ। ਇਸ ਲਈ ਸਾਡਾ ਮੰਤਵ ਜ਼ਿਲ੍ਹੇ ਦੇ ਹਰੇਕ ਪਿੰਡ ਵਿੱਚ ਖੇਡ ਮੈਦਾਨ ਦੀ ਸੁਵਿਧਾ ਦੇਣੀ ਹੈ ਅਤੇ ਜਿਨਾਂ ਪਿੰਡਾਂ ਵਿੱਚ ਪੰਚਾਇਤੀ ਜਾਂ ਸਕੂਲ ਦੀ ਜ਼ਮੀਨ ਥੋੜ੍ਹੀ ਹੈ ਉਥੇ ਬੈਡਮਿੰਟਨ ਜਾਂ ਕ੍ਰਿਕਟ ਨੈੱਟ ਦੀ ਸਹੂਲਤ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਅਸੀਂ 495 ਖੇਡ ਮੈਦਾਨਾਂ ਦੀ ਸ਼ਨਾਖਤ ਕੀਤੀ ਹੈ ਹੈ ਅਤੇ ਫਿਲਹਾਲ 174 ਉੱਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। Sports Programs Punjab

    Sports Programs Punjab
    ਪਿੰਡ ਮੋਦੇ ਅਤੇ ਭੋਰਸੀ ਰਾਜਪੂਤਾਂ ਵਿਖੇ ਤਿਆਰ ਕੀਤੇ ਗਏ ਖੇਡ ਮੈਦਾਨਾਂ ਵਿੱਚ ਖੇਡ ਦੇ ਬੱਚੇ ਅਤੇ ਨੌਜਵਾਨ ਦੀਆਂ ਤਸਵੀਰਾਂ।

    Sports Programs Punjab

    ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਅਜਨਾਲਾ ਵਿੱਚ 12, ਹਰਸ਼ਾ ਛੀਨਾ ਬਲਾਕ ਵਿੱਚ 16, ਰਮਦਾਸ ਬਲਾਕ ਵਿੱਚ 12, ਚੁਗਾਵਾਂ ਵਿੱਚ 20, ਮਜੀਠਾ ਵਿੱਚ 20, ਤਰਸਿਕਾ ਵਿੱਚ 22, ਜੰਡਿਆਲਾ ਵਿੱਚ 17, ਰਈਆ ਵਿੱਚ 22, ਅਟਾਰੀ ਬਲਾਕ ਵਿੱਚ 16 ਅਤੇ ਵੇਰਕਾ ਵਿੱਚ 17 ਖੇਡ ਮੈਦਾਨ ਬਣਾਏ ਜਾ ਰਹੇ ਹਨ । ਉਹਨਾਂ ਦੱਸਿਆ ਕਿ ਕਿਸ ਵੇਲੇ 31 ਖੇਡ ਮੈਦਾਨ ਤਿਆਰ ਕੀਤੇ ਜਾ ਚੁੱਕੇ ਹਨ ਜਦਕਿ ਬਾਕੀਆਂ ਵਿੱਚ ਕੰਮ ਚੱਲ ਰਿਹਾ ਹੈ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਸਰ ਜਿਹੜੇ ਦੀਆਂ ਕੁੱਲ 860 ਪੰਚਾਇਤਾਂ ਹਨ ਅਤੇ ਸਾਡੀ ਕੋਸ਼ਿਸ਼ ਹੈ ਕਿ ਹਰੇਕ ਪੰਚਾਇਤ ਨਾਲ ਇੱਕ ਖੇਡ ਮੈਦਾਨ ਜਰੂਰ ਬਣਾਇਆ ਜਾਵੇ ਜਿੱਥੇ ਕਿ ਉਸ ਇਲਾਕੇ ਦੇ ਬੱਚੇ ਅਤੇ ਜਵਾਨ ਖੇਡ ਸਕਣ ਅਤੇ ਬਜ਼ੁਰਗ ਤੇ ਔਰਤਾਂ ਸਵੇਰੇ ਸ਼ਾਮ ਸੈਰ ਕਰਕੇ ਆਪਣਾ ਸਰੀਰ ਤੰਦਰੁਸਤ ਰੱਖ ਸਕਣ।