ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Jewellery The...

    Jewellery Theft News: ਈ-ਰਿਕਸ਼ੇ ‘ਚ ਸਵਾਰ ਅਣਪਛਾਤੀਆਂ ਔਰਤਾਂ ਨੇ 12 ਲੱਖ ਰੁਪਏ ਦੇ ਗਹਿਣੇ ਕੀਤੇ ਚੋਰੀ

    Jewellery Theft News
    Jewellery Theft News: ਈ-ਰਿਕਸ਼ੇ ‘ਚ ਸਵਾਰ ਅਣਪਛਾਤੀਆਂ ਔਰਤਾਂ ਨੇ 12 ਲੱਖ ਰੁਪਏ ਦੇ ਗਹਿਣੇ ਕੀਤੇ ਚੋਰੀ

    ਪੁਲਿਸ  ਸੀਸੀਟੀਵੀ ਕਮਰਿਆਂ ਦੀ ਕਰ ਰਹੀ ਹੈ ਜਾਚ | Jewellery Theft News

    Jewellery Theft News: (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਘਰੇਲੂ ਔਰਤਾਂ ਲਈ ਸੋਨੇ ਦੇ ਗਹਿਣੇ ਪਹਿਨ ਕੇ ਜਾਂ ਚੁੱਕ ਕੇ ਘਰੋਂ ਬਾਹਰ ਨਿਕਲਣਾ ਅੱਜ-ਕੱਲ੍ਹ ਖਤਰੇ ਤੋਂ ਖਾਲੀ ਨਹੀਂ ਰਿਹਾ, ਕਿਉਂਕਿ ਚੋਰ ਜਾਂ ਝੱਪਟਮਾਰ ਕਿਹੜੇ ਸਮੇਂ ਜਾਂ ਕਿਸ ਰੂਪ ‘ਚ ਤੁਹਾਡੇ ਗਹਿਣਿਆਂ ‘ਤੇ ਹੱਥ ਸਾਫ ਕਰ ਜਾਵੇ, ਇਸਦੀ ਜਦੋਂ ਤੱਕ ਤੁਹਾਨੂੰ ਭਿਣਕ ਲੱਗੇਗੀ ਉਦੋਂ ਤੱਕ ਚੋਰ ਤੁਹਾਡੀ ਪਹੁੰਚ ਤੋਂ ਬਹੁਤ ਦੂਰ ਜਾ ਚੁੱਕਾ ਹੋਵੇਗਾ।

    ਅਜਿਹੀ ਹੀ ਇੱਕ ਘਟਨਾ ਸ਼ਹਿਰ ਦੇ ਇੱਕ ਨਾਮਵਰ ਵਿਅਕਤੀ ਰਿਟਾਇਰਡ ਡੀ ਆਰ ਸ਼ਮਸਾਦ ਅਲੀ ਦੀ ਨੂੰਹ ਸ੍ਰੀਮਤੀ ਸ਼ਾਮੀਆ ਪਤਨੀ ਜ਼ੁਬੇਰ ਅਲੀ ਵਾਸੀ ਮੁਹੱਲਾ ਅਰਾਂਈਆਂ ਵਾਲਾ ਮਾਲੇਰਕੋਟਲਾ ਨਾਲ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਦੋ ਬੱਚਿਆਂ ਸਮੇਤ ਆਪਣੇ ਮਾਪਿਆਂ ਦੇ ਘਰ ਸਥਾਨਕ ਮੁਹੱਲਾ ਸ਼ੇਖਾਂ ਤੋਂ 75 ਨੰਬਰ ਈ-ਰਿਕਸ਼ਾ ‘ਚ ਸਵਾਰ ਹੋ ਕੇ ਆਪਣੇ ਸਹੁਰੇ ਘਰ ਮੁਹੱਲਾ ਅਰਾਂਈਆਂ ਨੂੰ ਆ ਰਹੀ ਸੀ। ਉਸ ਸਮੇਂ ਸ਼ਾਮੀਆ ਕੋਲ ਇੱਕ ਅਟੈਚੀ ਸਮੇਤ ਆਪਣਾ ਇੱਕ ਲੇਡੀਜ਼ ਪਰਸ ਸੀ। ਉਕਤ ਪਰਸ ਦੇ ਅੰਦਰ ਰੱਖੇ ਇੱਕ ਹੋਰ ਛੋਟੇ ਪਰਸ ‘ਚ ਉਸਨੇ ਆਪਣੇ ਕਰੀਬ 12 ਲੱਖ ਰੁਪਏ ਦੀ ਕੀਮਤ ਵਾਲੇ ਸੋਨੇ ਦੇ ਗਹਿਣੇ ਰੱਖੇ ਹੋਏ ਸਨ, ਜੋ ਈ-ਰਿਕਸ਼ੇ ‘ਚ ਸਵਾਰ ਹੋ ਕੇ ਸਹੁਰੇ ਘਰ ਪਹੁੰਚਣ ਤੱਕ ਚੋਰੀ ਹੋ ਗਏ ਹਨ।

    ਇਹ ਵੀ ਪੜ੍ਹੋ: Jasbir Singh Spy Case: ਜਾਸੂਸੀ ਮਾਮਲੇ ’ਚ ਗ੍ਰਿਫ਼ਤਾਰ ਜਸਬੀਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਨਿਆਂਇਕ ਹਿਰਾਸਤ ’ਚ …

    ਰਿਟਾਇਰ ਪੀ ਸੀ ਐੱਸ ਅਧਿਕਾਰੀ ਸ਼ਮਸਾਦ ਅਲੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਨੂੰਹ ਸ਼ਾਮੀਆ ਨੂੰ ਪੇਕੇ ਘਰ ਤੋਂ ਸਹੁਰੇ ਮੇਰੇ ਘਰ ਮੁਹੱਲਾ ਅਰਾਂਈਆਂ ਨੂੰ ਲੈ ਕੇ ਆ ਰਿਹਾ ਇੱਕ ਈ-ਰਿਕਸ਼ਾ ਜਦੋਂ ਰਸਤੇ ‘ਚ ਮੁਹੱਲਾ ਅਜੀਮਪੁਰਾ ਵਿਖੇ ਪੁੱਜਾ ਤਾਂ ਚਾਰ ਅਣਪਛਾਤੀਆਂ ਔਰਤਾਂ ਵੀ ਆਪਣੇ 2 ਬੱਚਿਆਂ ਸਮੇਤ ਉਕਤ ਈ-ਰਿਕਸ਼ਾ ‘ਚ ਸਵਾਰ ਹੋ ਗਈਆਂ। ਥੋੜੀ ਦੂਰ ਆਪਣੇ ਸਹੁਰੇ ਘਰ ਪੁੱਜ ਕੇ ਸਾਮੀਆਂ ਨੇ ਜਦੋਂ ਦੇਖਿਆ ਕਿ ਉਸਦੇ ਲੇਡੀਜ਼ ਪਰਸ ਦੀ ਜਿੱਪ ਖੁੱਲ੍ਹੀ ਸੀ ਅਤੇ ਪਰਸ ਅੰਦਰ ਰੱਖਿਆ ਕਰੀਬ 12 ਲੱਖ ਰੁਪਏ ਦੀ ਕੀਮਤ ਵਾਲੇ ਸੋਨੇ ਦੇ ਗਹਿਣਿਆਂ ਵਾਲਾ ਛੋਟਾ ਪਰਸ ਗਾਇਬ ਸੀ।

    ਇਹ ਵੀ ਪੜ੍ਹੋ: Jasbir Singh Spy Case: ਜਾਸੂਸੀ ਮਾਮਲੇ ’ਚ ਗ੍ਰਿਫ਼ਤਾਰ ਜਸਬੀਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਨਿਆਂਇਕ ਹਿਰਾਸਤ ’ਚ …

    ਗਹਿਣੇ ਚੋਰੀ ਹੋਣ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਕਤ ਅਣਪਛਾਤੀਆਂ ਔਰਤਾਂ ਦੀ ਭਾਲ ਸ਼ੁਰੂ ਕੀਤੀ ਪਰੰਤੂ ਉਨ੍ਹਾਂ ਦਾ ਕੋਈ ਥਹੂ-ਪਤਾ ਨਹੀਂ ਲੱਗ ਸਕਿਆ। ਉਕਤ ਔਰਤਾਂ ਜਿਸ ਜਗ੍ਹਾ ਤੋਂ ਈ-ਰਿਕਸ਼ਾ ‘ਚ ਸਵਾਰ ਹੋਈਆਂ ਸਨ, ਉਥੋਂ ਈ-ਰਿਕਸ਼ਾ ਰਾਹੀਂ ਮੁਹੱਲਾ ਅਰਾਈਆਂ ਤੱਕ ਦਾ ਇਹ ਭੀੜ ਵਾਲਾ ਰਸਤਾ ਮਸਾਂ 2 ਤੋਂ ਚਾਰ ਕੁ ਮਿੰਟ ਦਾ ਹੋਵੇਗਾ। ਇੰਨੇ ਥੋੜੇ ਸਮੇਂ ‘ਚ ਇੰਨੀ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਵਾਲੀਆਂ ਕਥਿਤ ਉਕਤ ਔਰਤਾਂ ਕਿੰਨੀਆਂ ਸ਼ਾਤਿਰ ਦਿਮਾਗ ਹੋਣਗੀਆਂ ਇਸ ਦਾ ਅੰਦਾਜ਼ਾ ਤਾਂ ਉਨ੍ਹਾਂ ਦੀ ਇਸ ਥੋੜੇ ਸਮੇਂ ਦੀ ਚਤੁਰਾਈ ਤੋਂ ਹੀ ਲਗਾਇਆ ਜਾ ਸਕਦਾ ਹੈ।

    ਦਰਖਾਸਤੀ ਸ਼ਮਸਾਦ ਅਲੀ ਨੇ ਦੱਸਿਆ ਕਿ ਜਦੋਂ ਅਸੀਂ ਮੁਹੱਲੇ ਸਮੇਤ ਉਕਤ ਬਾਜ਼ਾਰ ‘ਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੂਟੇਜ਼ ਖੰਗਾਲੀ ਤਾਂ ਇਸ ਦੌਰਾਨ ਈ-ਰਿਕਸ਼ਾ ਬਾਰੇ ਪੂਰੀ ਜਾਣਕਾਰੀ ਮਿਲਣ ਤੋਂ ਇਲਾਵਾ ਭਾਵੇਂ ਉਕਤ ਅਣਪਛਾਤੀਆਂ ਔਰਤਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ ਪਰੰਤੂ ਹਾਲੇ ਤੱਕ ਉਨ੍ਹਾਂ ਦੀ ਕੋਈ ਸ਼ਨਾਖਤ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਘਟਨਾਂ ਸਬੰਧੀ ਪੂਰੀ ਜਾਣਕਾਰੀ ਸਥਾਨਕ ਉਚ ਪੁਲਿਸ ਅਧਿਕਾਰੀਆਂ ਦੇ ਧਿਆਨ ‘ਚ ਲਿਆਉਣ ਤੋਂ ਬਾਅਦ ਪੁਲਿਸ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਕਰਦੇ ਹੋਏ ਉਕਤ ਅਣਪਛਾਤੀਆਂ ਔਰਤਾਂ ਦੀ ਭਾਲ ਕਰ ਰਹੀ ਹੈ। Jewellery Theft News

    Jewellery Theft News: ਪੁਲਿਸ ਜੰਗੀ ਪੱਧਰ `ਤੇ ਮਾਮਲੇ ਦੀ ਜਾਂਚ ਕਰ ਰਹੀ ਹੈ : ਐੱਸ ਐੱਸ ਪੀ

    ਐੱਸ ਐੱਸ ਪੀ ਗਗਨ ਅਜੀਤ ਸਿੰਘ ਨੇ ਗੱਲਬਾਤ ਦੌਰਾਨ ਉਕਤ ਮਾਮਲੇ ਨੂੰ ਜਲਦੀ ਹੀ ਸੁਲਝਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਲੈਣ ਦਾ ਦਾਅਵਾ ਕਰਦਿਆਂ ਕਿਹਾ ਕਿ ਸਬੰਧਤ ਪਰਿਵਾਰ ਵੱਲੋਂ ਮਾਮਲਾ ਸਾਡੇ ਧਿਆਨ ‘ਚ ਲਿਆਉਣ ਦੇ ਤੁਰੰਤ ਬਾਅਦ ਹੀ ਪੁਲਿਸ ਵੱਲੋਂ ਜੰਗੀ ਪੱਧਰ ‘ਤੇ ਸ਼ੁਰੂ ਕੀਤੀ ਗਈ ਜਾਂਚ ਦੌਰਾਨ ਜਿਥੇ ਈ-ਰਿਕਸ਼ਾ ਚਾਲਕ ਤੋਂ ਵੀ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਗਈ ਹੈ

    ਉਥੇ ਦਰਖਾਸਤੀ ਸ਼ਾਮੀਆ ਦੇ ਪੇਕੇ ਘਰ ਤੋਂ ਈ-ਰਿਕਸ਼ਾ ‘ਚ ਸਵਾਰ ਹੋਣ ਤੋਂ ਲੈ ਕੇ ਸਹੁੱਰੇ ਘਰ ਪਹੁੰਚਣ ਤੱਕ ਦੇ ਰਸਤੇ ‘ਚ ਲੱਗੇ ਸਾਰੇ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਗਾਲਣ ਤੋਂ ਇਲਾਵਾ ਕੈਮਰੇ ‘ਚ ਸਾਹਮਣੇ ਆਈਆਂ ਉਕਤ ਈ-ਰਿਕਸ਼ੇ ‘ਚ ਸਵਾਰ ਅਣਪਛਾਤੀਆਂ ਔਰਤਾਂ ਦੀਆਂ ਤਸਵੀਰਾਂ ਦੀ ਵੀ ਸ਼ਨਾਖਤ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਇਸ ਮਾਮਲੇ ਦੀ ਜਾਂਚ ਕਰਨ ‘ਚ ਜੁਟੀਆਂ ਹੋਈਆਂ ਹਨ, ਜਲਦੀ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ। Jewellery Theft News