ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Jyoti Malhotr...

    Jyoti Malhotra: ਯੂਟਿਊਬਰ ਜੋਤੀ ਮਲਹੋਤਰਾ ਨੂੰ ਨਹੀਂ ਮਿਲੀ ਰਾਹਤ, ਵਧੀ ਨਿਆਂਇਕ ਹਿਰਾਸਤ

    Jyoti Malhotra
    Jyoti Malhotra: ਯੂਟਿਊਬਰ ਜੋਤੀ ਮਲਹੋਤਰਾ ਨੂੰ ਨਹੀਂ ਮਿਲੀ ਰਾਹਤ, ਵਧੀ ਨਿਆਂਇਕ ਹਿਰਾਸਤ

    ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Jyoti Malhotra: ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਹਰਿਆਣਾ ਦੇ ਹਿਸਾਰ ਦੀ ਯੂਟਿਊਬਰ ਜੋਤੀ ਮਲਹੋਤਰਾ ਦੀ ਨਿਆਂਇਕ ਹਿਰਾਸਤ 23 ਜੂਨ ਤੱਕ ਵਧਾ ਦਿੱਤੀ ਗਈ ਹੈ। ਜੋਤੀ ਮਲਹੋਤਰਾ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹਿਸਾਰ ਅਦਾਲਤ ’ਚ ਪੇਸ਼ ਹੋਈ, ਜਿੱਥੋਂ ਅਦਾਲਤ ਨੇ ਉਸ ਨੂੰ 23 ਜੂਨ ਤੱਕ ਨਿਆਂਇਕ ਹਿਰਾਸਤ ’ਚ ਰੱਖਣ ਦੇ ਹੁਕਮ ਦਿੱਤੇ ਹਨ। ਯੂਟਿਊਬਰ ਜੋਤੀ ਨੂੰ ਪੁਲਿਸ ਨੇ 16 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। Jyoti Malhotra

    ਇਹ ਖਬਰ ਵੀ ਪੜ੍ਹੋ : PRTC News: PRTC ਬਾਰੇ ਵੱਡੀ ਖਬਰ, ਆਖਰਕਾਰ ਲਿਆ ਗਿਆ ਇਹ ਫੈਸਲਾ

    ਇਸ ਤੋਂ ਬਾਅਦ, ਉਸਨੂੰ ਕਈ ਦਿਨਾਂ ਲਈ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਗਈ। 26 ਮਈ ਨੂੰ, ਹਿਸਾਰ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਜਾਂਚ ਅਧਿਕਾਰੀ ਇੰਸਪੈਕਟਰ ਨਿਰਮਲਾ ਨੇ ਜੋਤੀ ਤੋਂ ਯੂਟਿਊਬ ’ਤੇ ਵੀਡੀਓ ਬਣਾਉਣ ਤੇ ਪਾਕਿਸਤਾਨ ਦੀਆਂ ਤਿੰਨ ਯਾਤਰਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਜੋਤੀ ਤੋਂ ਪਹਿਲਗਾਮ ਘਟਨਾ ਤੋਂ ਬਾਅਦ ਬਣਾਈ ਗਈ ਵੀਡੀਓ ਬਾਰੇ ਵੀ ਪੁੱਛਗਿੱਛ ਕੀਤੀ ਗਈ। ਪੁਲਿਸ ਨੇ ਵੀਰਵਾਰ ਨੂੰ ਜੋਤੀ ਮਲਹੋਤਰਾ ਨੂੰ ਅਦਾਲਤ ’ਚ ਪੇਸ਼ ਕੀਤਾ।

    ਜੋਤੀ ਨੇ ਹਾਸਲ ਕੀਤਾ ਸੀ ਵਿਸ਼ੇਸ਼ ਵੀਜ਼ਾ | Jyoti Malhotra

    ਜਾਂਚ ਤੋਂ ਪਤਾ ਲੱਗਿਆ ਕਿ ਜੋਤੀ ਮਲਹੋਤਰਾ ਨੇ ਪਾਕਿਸਤਾਨ ਦੀ ਆਪਣੀ ਪਹਿਲੀ ਯਾਤਰਾ ਤੋਂ ਬਾਅਦ ਇੱਕ ਵਿਸ਼ੇਸ਼ ਵੀਜ਼ਾ ਹਾਸਲ ਕੀਤਾ ਸੀ, ਜਿਸ ਨੂੰ ਆਈਐਸਆਈ ਤੇ ਪਾਕਿਸਤਾਨ ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਪੁਲਿਸ ਦਾ ਮੰਨਣਾ ਹੈ ਕਿ ਜੋਤੀ ਨੇ ਜਾਣਬੁੱਝ ਕੇ ਆਈਐੱਸਆਈ ਦਾ ਸਮਰਥਨ ਕੀਤਾ ਤਾਂ ਜੋ ਉਸ ਨੂੰ ਵਿਸ਼ੇਸ਼ ਸਹੂਲਤਾਂ ਤੇ ਵੀਆਈਪੀ ਟਰੀਟਮੈਂਟ ਮਿਲ ਸਕੇ। ਪੁਲਿਸ ਸੂਤਰਾਂ ਅਨੁਸਾਰ, ਜੋਤੀ ਮਲਹੋਤਰਾ ਜਾਣਦੀ ਸੀ ਕਿ ਉਹ ਆਈਐੱਸਆਈ ਦੇ ਹੱਥਾਂ ’ਚ ਖੇਡ ਰਹੀ ਹੈ, ਇਸ ਦੇ ਬਾਵਜੂਦ, ਉਹ ਪਾਕਿਸਤਾਨ ਦੀ ਸਕਾਰਾਤਮਕ ਛਵੀ ਬਣਾਉਣ ਤੇ ਭਾਰਤ ’ਚ ਪਾਕਿਸਤਾਨ ਵਿਰੋਧੀ ਬਿਰਤਾਂਤ ਨੂੰ ਬਦਲਣ ਲਈ ਫਾਲੋਅਰਜ਼ ਤੇ ਵਿਊਜ਼ ਵਧਾਉਣ ਲਈ ਵੀਡੀਓ ਬਣਾਉਂਦੀ ਰਹੀ। Jyoti Malhotra

    4 ਪਾਕਿਸਤਾਨੀ ਖੁਫੀਆ ਅਧਿਕਾਰੀਆਂ ਦੇ ਸੰਪਰਕ ’ਚ ਸੀ ਜੋਤੀ | Jyoti Malhotra

    ਜੋਤੀ ਦੇ ਗੈਜੇਟਸ ਦੀ ਫੋਰੈਂਸਿਕ ਰਿਪੋਰਟ ਅਨੁਸਾਰ, ਜੋਤੀ ਚਾਰ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਦੇ ਸੰਪਰਕ ’ਚ ਸੀ। ਜੋਤੀ ਨੂੰ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਸੀ। ਡਿਜੀਟਲ ਸਬੂਤਾਂ ਨੇ ਸਪੱਸ਼ਟ ਕਰ ਦਿੱਤਾ ਕਿ ਜੋਤੀ ਕਿਸੇ ਵੀ ਗਰੁੱਪ ਚੈਟ ’ਚ ਸ਼ਾਮਲ ਨਹੀਂ ਸੀ, ਪਰ ਸਿਰਫ਼ ਇੱਕ-ਨਾਲ-ਇੱਕ ਗੱਲਬਾਤ ’ਚ ਸੀ। Jyoti Malhotra