ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News Thane Local T...

    Thane Local Train Accident: ਟ੍ਰੇਨ ’ਚੋਂ ਡਿੱਗੇ 10 ਯਾਤਰੀ, 4 ਦੀ ਮੌਤ

    Thane Local Train Accident
    Thane Local Train Accident: ਟ੍ਰੇਨ ’ਚੋਂ ਡਿੱਗੇ 10 ਯਾਤਰੀ, 4 ਦੀ ਮੌਤ

    2 ਟ੍ਰੇਨਾਂ ਨੇੜਿਓਂ ਲੰਘੀਆਂ

    • ਗੇਟ ’ਤੇ ਲਟਕਦੇ ਯਾਤਰੀ ਆਪਣੇ ਬੈਗ ਟਕਰਾਉਣ ਕਾਰਨ ਡਿੱਗੇ

    ਠਾਣੇ (ਏਜੰਸੀ)। Thane Local Train Accident:  ਸੋਮਵਾਰ ਸਵੇਰੇ ਮੁੰਬਈ ਦੇ ਮੁੰਬਰਾ ਰੇਲਵੇ ਸਟੇਸ਼ਨ ਨੇੜੇ ਚੱਲਦੀਆਂ ਲੋਕਲ ਟ੍ਰੇਨਾਂ ਤੋਂ 10 ਯਾਤਰੀ ਹੇਠਾਂ ਡਿੱਗ ਗਏ। ਇਨ੍ਹਾਂ ’ਚੋਂ 4 ਦੀ ਮੌਤ ਹੋ ਗਈ, ਜਦੋਂ ਕਿ 13 ਜ਼ਖਮੀ ਹੋ ਗਏ। ਮ੍ਰਿਤਕਾਂ ’ਚ ਇੱਕ ਜੀਆਰਪੀ ਕਾਂਸਟੇਬਲ ਵੀ ਸ਼ਾਮਲ ਹੈ। ਇਹ ਸਾਰੇ ਟ੍ਰੇਨ ਦੇ ਗੇਟ ’ਤੇ ਖੜ੍ਹੇ ਸਨ। ਇਹ ਘਟਨਾ ਸਵੇਰੇ 9:30 ਵਜੇ ਮੁੰਬਰਾ ਤੋਂ ਅੱਗੇ ਦੀਵਾ ਤੇ ਕੋਪਰ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰੀ। ਦਫਤਰੀ ਸਮਾਂ ਹੋਣ ਕਾਰਨ, ਟ੍ਰੇਨ ’ਚ ਭੀੜ ਜ਼ਿਆਦਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। Thane Local Train Accident

    ਇਹ ਖਬਰ ਵੀ ਪੜ੍ਹੋ : Social Work: ਡੇਰਾ ਸ਼ਰਧਾਲੂਆਂ ਨੇ ਬਿਰਧ ਆਸ਼ਰਮ ਦੇ ਬਜ਼ੁਰਗਾਂ ਨਾਲ ਬਿਤਾਇਆ ਸਮਾਂ

    ਰੇਲਵੇ ਅਨੁਸਾਰ, ਇਹ ਯਾਤਰੀ ਸ਼ਾਇਦ ਟ੍ਰੇਨਾਂ ਦੇ ਫੁੱਟਬੋਰਡਾਂ ਨਾਲ ਲਟਕ ਰਹੇ ਸਨ। ਜਦੋਂ ਟ੍ਰੇਨਾਂ ਉਲਟ ਦਿਸ਼ਾ ਤੋਂ ਲੰਘੀਆਂ ਤਾਂ ਉਨ੍ਹਾਂ ਦੇ ਬੈਗ ਇੱਕ-ਦੂਜੇ ਨਾਲ ਟਕਰਾ ਗਏ। ਪਹਿਲਾਂ, ਇਹ ਦੱਸਿਆ ਗਿਆ ਸੀ ਕਿ ਇਹ ਹਾਦਸਾ ਪੁਸ਼ਪਕ ਐਕਸਪ੍ਰੈਸ ਦੇ ਯਾਤਰੀਆਂ ਨਾਲ ਹੋਇਆ ਹੈ। ਇਹ ਟ੍ਰੇਨ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐੱਸਐੱਮਟੀ) ਤੋਂ ਸਵੇਰੇ 8.30 ਵਜੇ ਰਵਾਨਾ ਹੋਈ ਤੇ ਹਾਦਸੇ ਤੋਂ ਕੁਝ ਸਮੇਂ ਬਾਅਦ ਮੌਕੇ ਤੋਂ ਲੰਘ ਗਈ। Thane Local Train Accident

    ਰੇਲਵੇ ਨੇ ਕਿਹਾ, ਯਾਤਰੀਆਂ ਦੇ ਬੈਗ ਉਲਝੇ ਹੋਏ ਸਨ

    ਮੁੰਬਰਾ ਰੇਲਵੇ ਹਾਦਸੇ ’ਤੇ, ਕੇਂਦਰੀ ਰੇਲਵੇ ਦੇ ਸੀਪੀਆਰਓ ਸਵਪਨਿਲ ਧਨਰਾਜ ਨੀਲਾ ਨੇ ਕਿਹਾ, ‘ਇਹ ਹਾਦਸਾ ਮੁੰਬਰਾ ਤੇ ਦੀਵਾ ਸਟੇਸ਼ਨਾਂ ਵਿਚਕਾਰ ਡਾਊਨ/ਫਾਸਟ ਲਾਈਨ ’ਤੇ ਵਾਪਰਿਆ। ਕਸਾਰਾ ਤੋਂ ਆ ਰਹੀ ਇੱਕ ਲੋਕਲ ਟ੍ਰੇਨ ਤੇ ਸੀਐਸਐਮਟੀ ਵੱਲ ਜਾ ਰਹੀ ਇੱਕ ਹੋਰ ਟ੍ਰੇਨ ਦੇ ਗੇਟ ’ਤੇ ਖੜ੍ਹੇ ਯਾਤਰੀਆਂ ਦੇ ਬੈਗ ਟਕਰਾ ਗਏ। ਮ੍ਰਿਤਕਾਂ ਦੀ ਪਛਾਣ ਕੇਤਨ ਸਰੋਜ, ਰਾਹੁਲ ਗੁਪਤਾ, ਮਯੂਰ ਸ਼ਾਹ ਤੇ ਠਾਣੇ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਕਾਂਸਟੇਬਲ ਵਿੱਕੀ ਮੁਖਿਦ ਵਜੋਂ ਹੋਈ ਹੈ। ਕਸਾਰਾ ਵੱਲ ਜਾ ਰਹੀ ਟ੍ਰੇਨ ਦੇ ਗਾਰਡ ਨੇ ਰੇਲਵੇ ਅਧਿਕਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ ਸੀ। Thane Local Train Accident