ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ATM Fraud Pun...

    ATM Fraud Punjab: ਲੋਕਾਂ ਦੇ ਏਟੀਐੱਮ ਬਦਲ ਕੇ ਠੱਗੀਆਂ ਮਾਰਨ ਵਾਲੇ ਦੋ ਠੱਗ ਕਾਬੂ

    ATM Fraud Punjab
    ATM Fraud Punjab: ਲੋਕਾਂ ਦੇ ਏਟੀਐੱਮ ਬਦਲ ਕੇ ਠੱਗੀਆਂ ਮਾਰਨ ਵਾਲੇ ਦੋ ਠੱਗ ਕਾਬੂ

    ATM Fraud Punjab: (ਵਿੱਕੀ ਕੁਮਾਰ) ਮੋਗਾ। ਬੈਕਾਂ ਦੇ ਏਟੀਐੱਮ ’ਚ ਪੈਸੇ ਕੱਢਵਾਉਣ ਆਏ ਲੋਕਾਂ ਨਾਲ ਏਟੀਐੱਮ ਬਦਲ ਕੇ ਉਨ੍ਹਾਂ ਨਾਲ ਠੱਗੀ ਮਾਰਨ ਵਾਲੇ ਹਰਿਆਣਾ ਵਾਸੀ ਦੋ ਠੱਗ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਕਾਬੂ ਕੀਤੇ ਦੋਵਾਂ ਠੱਗਾਂ ਕੋਲੋਂ ਵੱਖ-ਵੱਖ ਬੈਂਕਾਂ ਦੇ 63 ਏਟੀਐੱਮ, ਇਕ ਸਵਾਈਪ ਮਸ਼ੀਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।

    ਪੁਲਿਸ ਨੇ ਕਾਬੂ ਕੀਤੇ ਦੋਵੇਂ ਠੱਗਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕੋਟ ਈਸੇ ਖਾਂ ਪੁਲਿਸ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਨਛੱਤਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ’ਚ ਕੋਟ ਈਸੇ ਖਾਂ ਮੇਨ ਚੌਕ ’ਚ ਮੌਜੂਦ ਸੀ ਤਾਂ ਇਸ ਦੌਰਾਨ ਗੁਰਦੀਪ ਸਿੰਘ ਪੁੱਤਰ ਸੁਰੈਣ ਸਿੰਘ ਵਾਸੀ ਬਾਬਾ ਤੋਤਲ ਵਾਲੀ ਗਲੀ ਕੋਟ ਈਸੇ ਖਾਂ ਨੇ ਉਸ ਪਾਸ ਹਾਜ਼ਰ ਹੋ ਕੇ ਆਪਣਾ ਬਿਆਨ ਲਿਖਾਇਆ ਕਿ ਉਸ ਦਾ ਪੋਤਰਾ ਹੈਪੀ ਸਿੰਘ 6 ਜੂਨ ਦੀ ਦੇਰ ਸ਼ਾਮ 6 ਵਜੇ ਜੋ ਕਿ ਪੰਜਾਬ ਨੈਸ਼ਨਲ ਬੈਂਕ ਦੇ ਮੋਗਾ ਰੋਡ ’ਤੇ ਬਣੇ ਏਟੀਐੱਮ ਵਿਚੋਂ ਪੈਸੇ ਕੱਢਵਾਉਣ ਲਈ ਆਇਆ ਸੀ

    ਇਸ ਦੌਰਾਨ ਦੋ ਵਿਅਕਤੀ ਏਟੀਐੱਮ ਦੇ ਅੰਦਰ ਦਾਖਲ ਹੋਏ ਅਤੇ ਉਸ ਦੇ ਪੋਤਰੇ ਹੈਪੀ ਸਿੰਘ ਕੋਲੋ ਝਪਟ ਮਾਰਕੇ ਏਟੀਐੱਮ ਖੋਹ ਲਿਆ ਅਤੇ ਧੋਖੇ ਨਾਲ ਕੋਈ ਹੋਰ ਏਟੀਐੱਮ ਕਾਰਡ ਦੇ ਦਿੱਤਾ ਅਤੇ ਉਸ ਦੇ ਪੋਤਰੇ ਹੈਪੀ ਸਿੰਘ ਨੂੰ ਧੱਕਾ ਮਾਰਕੇ ਮੌਕੇ ਤੋਂ ਖਿਸਕਣ ਲੱਗੇ ਤਾਂ ਉਹ ਦੋਨੋ ਵਿਅਕਤੀਆਂ ਨਾਲ ਹੱਥੋਪਾਈ ਹੋ ਗਿਆ ਤੇ ਇੰਨੇ ਨੂੰ ਉੱਥੇ ਹੋਰ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਦੋਵੇਂ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।

    ਇਹ ਵੀ ਪੜ੍ਹੋ: IND vs ENG: ਗਿੱਲ ਸਾਹਮਣੇ 18 ਸਾਲਾਂ ਦੇ ਖਿਤਾਬੀ ਸੋਕੇ ਨੂੰ ਖਤਮ ਕਰਨ ਦੀ ਚੁਣੌਤੀ, ਇੰਗਲੈਂਡ ’ਚ ਧੋਨੀ-ਕੋਹਲੀ ਵੀ ਰਹੇ …

    ਥਾਣਾ ਇੰਚਾਰਜ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਦੋਵੇਂ ਵਿਅਕਤੀਆਂ ਕੋਲੋਂ ਵੱਖ ਵੱਖ ਬੈਂਕਾਂ ਦੇ 63 ਏਟੀਐੱਮ, ਇਕ ਸਵਾਈਪ ਮਸ਼ੀਨ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਵੇਂ ਵਿਅਕਤੀਆਂ ਦੀ ਪਛਾਣ ਰਾਕੇਸ਼ ਕੁਮਾਰ, ਸੱਤਿਆਵਾਨ ਵਾਸੀਆਨ ਬਰਵਾਲਾ ਜ਼ਿਲ੍ਹਾ ਹਿਸਾਰ ਹਰਿਆਣਾ ਦੇ ਰੂਪ ਵਿਚ ਦੱਸੀ ਹੈ। ਪੁਲਿਸ ਵੱਲੋਂ ਕਾਬੂ ਕੀਤੇ ਦੋਵੇਂ ਮੁਲਜ਼ਮਾਂ ਖਿਲਾਫ਼ ਥਾਣਾ ਕੋਟ ਈਸੇ ਖਾਂ ’ਚ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਨੋ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰਨ ਲਈ ਉਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਇਨ੍ਹਾਂ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ATM Fraud Punjab