ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News CM in Samana:...

    CM in Samana: ਟਿੱਪਰ ਦੀ ਟੱਕਰ ਦਾ ਸ਼ਿਕਾਰ ਹੋਏ ਬੱਚਿਆਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਮਾਨ

    CM in Samana
    CM in Samana: ਟਿੱਪਰ ਦੀ ਟੱਕਰ ਦਾ ਸ਼ਿਕਾਰ ਹੋਏ ਬੱਚਿਆਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਮਾਨ

    CM in Samana: ਮੁੱਖ ਮਾਰਗ ’ਤੇ ਲਾਇਆ ਹੋਇਐ ਧਰਨਾ

    • ਮਾਮਲਾ ਟਿੱਪਰ ਵੱਲੋਂ 7 ਬੱਚਿਆਂ ਤੇ ਡਰਾਈਵਰ ਦੀ ਮੌਤ ਦਾ | CM in Samana

    CM in Samana: ਪਟਿਆਲਾ/ਸਮਾਣਾ (ਖੁਸ਼ਵੀਰ ਸਿੰਘ ਤੂਰ/ਸੁਨੀਲ ਚਾਵਲਾ)। ਟਿੱਪਰ ਹਾਦਸੇ ਵਿੱਚ ਸਮਾਣਾ ਦੇ ਮਾਰੇ ਗਏ ਸੱਤ ਬੱਚਿਆਂ ਦੇ ਪਰਿਵਾਰਾਂ ਸਮੇਤ ਆਮ ਲੋਕਾਂ ਵੱਲੋਂ ਅੱਜ ਪਟਿਆਲਾ-ਸਮਾਣਾ ਸੜਕ ’ਤੇ ਇਨਸਾਫ ਦੀ ਮੰਗ ਨੂੰ ਲੈ ਕੇ ਧਰਨਾ ਲਾ ਦਿੱਤਾ ਅਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮਾਣਾ ਪੁੱਜੇ ਤੇ ਉਨ੍ਹਾਂ ਵੱਲੋਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਦੁੱਖ ਸਾਂਝਾ ਕੀਤਾ। ਦੱਸ ਦਈਏ ਕਿ ਹਾਦਸਾ ਹੋਣ ਤੋਂ ਪੂਰਾ ਇੱਕ ਮਹੀਨੇ ਬਾਅਦ ਮੁੱਖ ਮੰਤਰੀ ਪਰਿਵਾਰਾਂ ਨੂੰ ਮਿਲਣ ਲਈ ਪਹੁੰਚੇ ਹਨ। ਪਰਿਵਾਰਾਂ ਦੀ ਮੰਗ ਹੈ ਕਿ ਹਾਦਸੇ ਦਾ ਕਾਰਨ ਬਣੇ ਟਿੱਪਰ ਮਾਲਕਾਂ ’ਤੇ ਕਾਰਵਾਈ ਕੀਤੀ ਜਾਵੇ।

    Samana News

    ਬੀਤੇ ਦਿਨ ਪ੍ਰਸ਼ਾਸਨ ਨਾਲ ਪ੍ਰਗਟਾਇਆ ਗਿਆ ਸੀ ਰੋਸ | CM in Samana

    ਉਂਝ ਭਾਵੇਂ ਕਿ ਬੀਤੇ ਦਿਨੀਂ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਪਟਿਆਲਾ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਮਾਪਿਆਂ ਕੋਲ ਪੁੱਜੇ ਸਨ ਤਾਂ ਜੋ ਇਹ ਧਰਨਾ ਪ੍ਰਦਰਸ਼ਨ ਨਾ ਕੀਤਾ ਜਾਵੇ ਪਰ ਉਨ੍ਹਾਂ ਨੂੰ ਵੀ ਮਾਪਿਆਂ ਵੱਲੋਂ ਖਰੀਆਂ-ਖਰੀਆਂ ਸੁਣਾਈਆਂ ਗਈਆਂ। ਸੜਕ ‘ਤੇ ਧਰਨੇ ਉੱਪਰ ਬੈਠੀਆਂ ਮ੍ਰਿਤਕ ਬੱਚਿਆਂ ਦੀਆਂ ਮਾਵਾਂ ਦੀਆਂ ਅੱਖਾਂ ਵਿੱਚ ਅੱਜ ਅੱਥਰੂਆਂ ਦੀ ਲਹਿਰ ਵਗ ਰਹੀ ਸੀ ਅਤੇ ਉਨ੍ਹਾਂ ਦੀ ਇੱਕੋ ਹੀ ਮੰਗ ਸੀ ਕਿ ਉਨ੍ਹਾਂ ਦੇ ਘਰ ਉਜਾੜਨ ਵਾਲੇ ਟਿੱਪਰ ਦੇ ਮਾਲਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

    Read Also : Weather Update: ਦੇਸ਼ ਦੇ ਇਸ ਕੋਨੇ ’ਚੋਂ ਫਿਰ ਉੱਠੀ ਆਫ਼ਤ, ਸਾਵਧਾਨ ਰਹੋ, ਐਡਵਾਇਜਰੀ ਹੋਈ ਜਾਰੀ

    ਪਰਿਵਾਰਾਂ ਨੇ ਦੋਸ਼ ਲਾਇਆ ਕਿ ਉਕਤ ਟਿੱਪਰ ਮਾਲਕ ਨੂੰ ਰਾਜਨੀਤਿਕ ਸ਼ਹਿਦ ਤਹਿਤ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਟਿੱਪਰ ਚਲਾਉਣ ਵਾਲੇ 19 ਸਾਲ ਦੇ ਇੱਕ ਚਾਲਕ ਨੂੰ ਫੜ ਕੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਸਮਾਣਾ ਵਿੱਚ ਸ਼ਰੇਆਮ ਮਾਈਨਿੰਗ ਹੋ ਰਹੀ ਹੈ ਪਰ ਪ੍ਰਸ਼ਾਸਨ ਅਣਜਾਣ ਬਣਿਆ ਬੈਠਾ ਹੈ। ਮ੍ਰਿਤਕ ਬੱਚਿਆਂ ਦੀਆਂ ਮਾਵਾਂ ਨੇ ਰੋਂਦਿਆਂ ਆਖਿਆ ਕਿ ਉਹ ਆਪਣੇ ਬੱਚਿਆਂ ਦੇ ਇਨਸਾਫ ਲਈ ਹੀ ਬੈਠੀਆਂ ਹਨ ਪਰ ਇੱਥੋਂ ਦੇ ਵਿਧਾਇਕ ਅਤੇ ਪ੍ਰਸ਼ਾਸਨ ਨੂੰ ਉਹਨਾਂ ਦਾ ਦੁੱਖ ਨਜ਼ਰ ਨਹੀਂ ਆ ਰਿਹਾ ।

    ਇਸ ਦੌਰਾਨ ਧਰਨੇ ’ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸਮੇਤ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਸੜਕ ਤੇ ਟੈਂਟ ਲਾ ਕੇ ਇਹ ਧਰਨਾ ਸ਼ੁਰੂ ਹੋ ਗਿਆ ਹੈ। ਮ੍ਰਿਤਕ ਬੱਚਿਆਂ ਦੀਆਂ ਮਾਵਾਂ ਨੇ ਕਿਹਾ ਕਿ ਜਿੰਨਾ ਸਮਾਂ ਉਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਉਹ ਇੱਥੋਂ ਨਹੀਂ ਉੱਠਣਗੀਆਂ। ਦੱਸਣਯੋਗ ਹੈ ਕਿ ਇਸ ਹਾਦਸੇ ਵਿੱਚ ਸੱਤ ਬੱਚਿਆਂ ਸਮੇਤ ਇੱਕ ਡਰਾਈਵਰ ਦੀ ਮੌਤ ਹੋ ਗਈ ਸੀ।