ਸਾਡੇ ਨਾਲ ਸ਼ਾਮਲ

Follow us

10.1 C
Chandigarh
Friday, January 23, 2026
More
    Home Breaking News Faridkot News...

    Faridkot News: ਖੁਦ ਹੀ ਬੱਚਾ ਵੇਚ ਕੇ ਜੋੜੇ ਨੇ ਘੜੀ ਝੂਠੀ ਕਹਾਣੀ, ਹੋਇਆ ਵੱਡਾ ਖੁਲਾਸਾ

    Faridkot News
    Faridkot News: ਖੁਦ ਹੀ ਬੱਚਾ ਵੇਚ ਕੇ ਜੋੜੇ ਨੇ ਘੜੀ ਝੂਠੀ ਕਹਾਣੀ, ਹੋਇਆ ਵੱਡਾ ਖੁਲਾਸਾ

    ਸਿਵਲ ਹਸਪਤਾਲ ਦੇ ਕਰਮਚਾਰੀਆਂ ਤੇ ਬੱਚਾ ਵੇਚਣ ਦੇ ਇਲਜ਼ਾਮ ਲਗਾਉਣ ਵਾਲਾ ਜੋੜਾ ਨਿਕਲਿਆ ਝੂਠਾ | Faridkot News

    Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਬੀਤੇ ਕੱਲ੍ਹ ਫ਼ਰੀਦਕੋਟ ਦੇ ਸਿਵਲ ਹਸਪਤਾਲ ਵਿਚ ਆਏ ਇਕ ਜੋੜੇ ਵੱਲੋਂ ਸਿਵਲ ਹਸਪਤਾਲ ਫ਼ਰੀਦਕੋਟ ਦੀ ਮਹਿਲਾ ਮੁਲਾਜਮ ਅਤੇ ਉਸ ਦੇ ਲੜਕੇ ਤੇ ਉਨ੍ਹਾਂ ਦੀ ਨਵ ਜਨਮੀ ਬੱਚੀ ਨੂੰ ਚੋਰੀ ਕਰ ਕੇ ਵੇਚਣ ਦੇ ਇਲਜ਼ਾਮ ਲਗਾਏ ਗਏ ਸਨ ਜਿਸ ਤੋਂ ਬਾਅਦ ਸਿਵਲ ਹਸਪਤਾਲ ਵਿਚ ਮਹੌਲ ਕਾਫੀ ਤਣਾਅ ਪੂਰਨ ਬਣ ਗਿਆ ਸੀ ਪਰ ਦੋਸ ਲਗਾਉਣ ਵਾਲੇ ਜੋੜੇ ਵੱਲੋਂ ਵਾਰ ਵਾਰ ਪੈਸੇ ਲਏ ਹੋਣ ਦੀ ਗੱਲ ਕੀਤੇ ਜਾਣ ਤੋਂ ਉਨ੍ਹਾਂ ਦੀ ਮੱਦਦ ਤੇ ਆਏ ਵਿਅਕਤੀਆਂ ਨੂੰ ਕੁਝ ਸ਼ੱਕ ਹੋਇਆ।

    ਇਹ ਵੀ ਪੜ੍ਹੋ: Congress Punjab Latest New: ‘ਸੰਮਨ’ ’ਤੇ ਵੀ ਇਕੱਠੇ ਨਾ ਹੋਏ ਵੜਿੰਗ ਤੇ ਆਸ਼ੂ, ਵੱਖ-ਵੱਖ ਕੀਤੀ ਕਾਨਫਰੰਸ

    ਜਿਸ ਤੋਂ ਬਾਅਦ ਸਾਰੀ ਪਿਕਚਰ ਸਾਫ ਹੋਈ ਅਤੇ ਪਤਾ ਚਲਿਆ ਕਿ ਆਪਣੀ ਨਵ ਜਨਮੀ ਬੱਚੀ ਨੂੰ ਜੋੜੇ ਨੇ ਆਪਣੀ ਮਰਜ਼ੀ ਨਾਲ ਹੀ ਸਿਵਲ ਹਸਪਤਾਲ ਦੀ ਮਹਿਲਾ ਮੁਲਾਜ਼ਮ ਦੇ ਰਿਸ਼ਤੇਦਾਰਾਂ ਨੂੰ ਦਿੱਤੀ ਸੀ ਜਿਸ ਦੇ  ਬਦਲੇ ਖਰਚੇ ਵਜੋਂ ਉਨ੍ਹਾਂ ਨੇ ਬੱਚਾ ਗੋਦ ਲੈਣ ਵਾਲੇ ਪਰਿਵਾਰ ਤੋਂ 1 ਲੱਖ ਰੁਪਏ ਵੀ ਲੈ ਲਏ ਸਨ ਪਰ ਬੱਚੀ ਦੀ ਮਾਂ ਤੋਂ ਆਪਣੀ ਨਵਜਨਮੀਂ ਧੀ ਦਾ ਵਿਛੋੜਾ ਨਾ ਝੱਲਿਆ ਗਿਆ ਤਾਂ ਪਤੀ-ਪਤਨੀ ਨੇ ਆਪਣੀ ਬੱਚੀ ਚੋਰੀ ਹੋਣ ਅਤੇ ਵੇਚੇ ਜਾਣ ਦੀ ਕਹਾਣੀ ਬਣਾ ਕੇ ਸਿਵਲ ਹਸਪਤਾਲ ਦੇ ਮੁਲਾਜ਼ਮਾਂ ’ਤੇ ਕਥਿਤ ਝੂਠੇ ਇਲਜ਼ਾਮ ਲਗਾ ਦਿੱਤੇ। ਪਰ ਅੱਜ ਜਦੋਂ ਪੁਰੀ ਗੱਲ ਖੁੱਲ੍ਹੀ ਤਾਂ ਭਰੀ ਪੰਚਾਇਤ ਵਿਚ ਜੋੜੇ ਨੇ ਮੁਆਫੀ ਵੀ ਮੰਗੀ ਅਤੇ ਆਪਣੀ ਬੱਚੀ ਬਦਲੇ ਲਏ ਹੋਏ ਇਕ ਲੱਖ ਰੁਪਏ ਵਿੱਚੋਂ 20 ਹਜ਼ਾਰ ਰੁਪਏ ਵਾਪਸ ਵੀ ਕੀਤੇ ਅਤੇ ਆਪਣੀ ਨਵਜੰਮੀ ਬੱਚੀ ਨੂੰ ਵਾਪਸ ਲੈ ਲਿਆ ਅਤੇ ਸਾਰੀ ਪੰਚਾਇਤ ਤੋਂ ਮਾਫੀ ਮੰਗੀ।