ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News Punjab Medica...

    Punjab Medical News: ਗਰਮੀਆਂ ਦੀਆਂ ਛੁੱਟੀਆਂ ਕਾਰਨ ਦਵਾਈਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ 

    Punjab Medical News
    ਅਮਲੋਹ :ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ, ਆਹੁਦੇਦਾਰ ਤੇ ਮੈਂਬਰ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ: ਅਨਿਲ ਲੁਟਾਵਾ

    Punjab Medical News: (ਅਨਿਲ ਲੁਟਾਵਾ) ਅਮਲੋਹ। ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਸ਼ਹਿਰ ਅਮਲੋਹ ਦੀਆਂ ਦਵਾਈਆਂ ਦੀਆਂ ਦੁਕਾਨਾਂ ਵੱਖ-ਵੱਖ ਸਮੇਂ ’ਤੇ ਬੰਦ ਰਹਿਣਗੀਆਂ। ਇਸ ਸਬੰਧੀ ਇੱਕ ਅਹਿਮ ਮੀਟਿੰਗ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਮਲੋਹ ਦੇ ਸਮੂਹ ਦਵਾਈਆਂ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੇ ਹਿੱਸਾ ਲਿਆ।

    ਇਸ ਮੌਕੇ ਜਾਣਕਾਰੀ ਦਿੰਦਿਆਂ ਅਮਲੋਹ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਗਰਮੀਆਂ ਦੀਆਂ ਛੁੱਟੀਆਂ ਕਰਨ ਲਈ ਸ਼ਹਿਰ ਅਮਲੋਹ ਦੀਆਂ ਦਵਾਈਆਂ ਦੀਆਂ ਦੁਕਾਨਾਂ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਜਿਸ ਤਹਿਤ ਇੱਕ ਜ਼ੋਨ ਬਲਦੇਵ ਮੈਡੀਕਲ ਹਾਲ ਤੋ ਸ਼ੁਰੂ ਹੋ ਕੇ ਮੇਨ ਬਾਜ਼ਾਰ ਲੁਟਾਵਾ ਮੈਡੀਕਲ ਹਾਲ ‘ਤੇ ਨਾਭਾ ਬਾਈਪਾਸ ‘ਤੇ ਦੂਸਰਾ ਜ਼ੋਨ ਸਿਮਰਨ ਮੈਡੀਕਲ ਹਾਲ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਰਕੀਟ, ਬੁੱਗਾ ਅੱਡਾ ਤੋਂ ਅਮਲੋਹ ਕੈਂਚੀਆਂ ਤੱਕ ਬਣਾਇਆ ਗਿਆ ਹੈ।

    ਇਹ ਵੀ ਪੜ੍ਹੋ: Punjab BJP: ਹਲਕਾ ਅਮਲੋਹ ਤੋਂ ਵੱਡੀ ਗਿਣਤੀ ’ਚ ਲੋਕ ਭਾਜਪਾ ’ਚ ਸ਼ਾਮਲ

    ਉਨ੍ਹਾਂ ਦੱਸਿਆ ਕਿ ਜ਼ੋਨ ਇੱਕ ਬਲਦੇਵ ਮੈਡੀਕਲ ਤੋ ਲੁਟਾਵਾ ਮੈਡੀਕਲ ਮੇਨ ਬਾਜ਼ਾਰ ‘ਤੇ ਨਾਭਾ ਬਾਈਪਾਸ ਵਾਲੀਆਂ ਦੁਕਾਨਾਂ 13,ਜੂਨ ਤੋਂ ਲੈ ਕੇ 15 ਜੂਨ ਦਿਨ ਸ਼ੁੱਕਰਵਾਰ, ਸ਼ਨੀਵਾਰ ‘ਤੇ ਐਤਵਾਰ ਨੂੰ ਬੰਦ ਰਹਿਣਗੀਆਂ ਅਤੇ ਦੂਸਰੇ ਜ਼ੋਨ ਸਿਮਰਨ ਮੈਡੀਕਲ ਹਾਲ, ਗੁਰਦੁਆਰਾ ਮਾਰਕੀਟ, ਬੁੱਗਾ ਅੱਡਾ, ਖੰਨਾ ਰੋਡ ’ਤੇ ਅਮਲੋਹ ਕੈਂਚੀਆਂ ਤੱਕ ਦੁਕਾਨਾਂ 20 ਤੋਂ 22 ਜੂਨ ਤੱਕ ਤਿੰਨ ਦਿਨ ਲਈ ਬੰਦ ਰਹਿਣਗੀਆਂ। ਇਸ ਮੌਕੇ ਅਮਲੋਹ ਕੈਮਿਸਟ ਐਸੋਸੀਏਸ਼ਨ ਦੇ ਸਮੂਹ ਮੈਂਬਰ ਮੌਜੂਦ ਸਨ ।