Nabha Central Jail News: ਨਾਭਾ ਜੇਲ੍ਹ ’ਚ ਕੈਦੀਆਂ ਹੋਈ ਖੂਨੀ ਝੜਪ, ਜ਼ਖਮੀ ਕੈਦੀ ਨੂੰ ਹਸਪਤਾਲ ’ਚ ਕਰਵਾਇਆ ਦਾਖਲ

Nabha Central Jail News
Nabha Central Jail News

ਚੈਨਲ ਬਦਲਣ ਦੇ ਮੁੱਦੇ ’ਤੇ ਭਿੜੇ ਦੋ ਗੈਂਗਸਟਰ

Nabha Central Jail News: (ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ ਉਸ ਸਮੇਂ ਮੁੜ ਸੁਰਖੀਆਂ ਵਿੱਚ ਆ ਗਈ ਜਦੋਂ ਜੇਲ੍ਹ ਅੰਦਰ ਬੰਦ ਦੋ ਗੈਂਗਸਟਰ ਚੈਨਲ ਬਦਲਣ ਦੇ ਮੁੱਦੇ ਉੱਤੇ ਆਪਸ ਵਿੱਚ ਭਿੜ ਗਏ। ਇਸ ਘਟਨਾ ਵਿੱਚ ਫੱਟੜ ਹੋਏ ਗੈਂਗਸਟਰ ਨੂੰ ਨਾਭਾ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਸਦੇ ਸੱਟ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਨਾਭਾ ਦੀ ਨਿਊ ਜ਼ਿਲ੍ਹਾ ਜੇਲ੍ਹ ਵਿਖੇ ਬੰਬੀਹਾ ਗਰੁੱਪ ਨਾਲ ਸਬੰਧ ਰੱਖਦੇ ਲਗਭਗ 11 ਗੈਂਗਸਟਰਾਂ ਨੂੰ ਜੇਲ੍ਹ ਦੇ ਸਿਕਿਊਰਿਟੀ ਜੋਨ ਵਿੱਚ ਰੱਖਿਆ ਗਿਆ ਹੈ। ਉਪਰੋਕਤ ਲਗਭਗ ਦਰਜਨ ਭਰ ਗੈਂਗਸਟਰਾਂ ’ਚੋਂ ਦੋ ਗੈਗਸਟਰਾਂ ਵਿਚਾਲੇ ਕੇਬਲ ਚੈਨਲ ਨੂੰ ਬਦਲਣ ਦੇ ਮੁੱਦੇ ਉੱਤੇ ਸ਼ੁਰੂ ਹੋਈ ਤਕਰਾਰਬਾਜ਼ੀ ਅਚਾਨਕ ਹੱਥੋਂ ਪਾਈ ਵਿੱਚ ਬਦਲ ਗਈ ਅਤੇ ਇਸੇ ਦੌਰਾਨ ਇੱਕ ਗੈਂਗਸਟਾਰ ਦੇ ਨੱਕ ’ਤੇ ਸੱਟ ਵੱਜਣ ਦੀ ਸੂਚਨਾ ਮਿਲੀ ਹੈ।

ਇਹ ਵੀ ਪੜ੍ਹੋ: Punjab Police Traffic Updates: ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ, ਬੀਤੇ ਦੋ ਮਹੀਨਿਆਂ …

ਜੇਲ੍ਹ ਸਟਾਫ ਨੇ ਸੁਚੱਜੇ ਢੰਗ ਨਾਲ ਮੌਕੇ ਉੱਤੇ ਪਹੁੰਚ ਕੇ ਸਥਿਤੀ ਨੂੰ ਕਾਬੂ ’ਚ ਪਾਇਆ ਅਤੇ ਫੱਟੜ ਗੈਂਗਸਟਰ ਨੂੰ ਮੈਡੀਕਲ ਸੁਵਿਧਾ ਲਈ ਨਾਭਾ ਸਿਵਿਲ ਹਸਪਤਾਲ ਵਿਖੇ ਲਿਆਂਦਾ ਗਿਆ। ਮੈਡੀਕਲ ਖੇਤਰ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਨੱਕ ਦੀ ਸੱਟ ਦੀ ਗੰਭੀਰਤਾ ਨੂੰ ਦੇਖਦਿਆਂ ਸਿਵਲ ਸਰਜਨ ਦੇ ਓਪੀਨੀਅਨ ਲਈ ਸਬੰਧਤ ਗੈਂਗਸਟਰ ਨੂੰ ਰਜਿੰਦਰਾ ਹਸਪਤਾਲ ਵਿਖੇ ਭੇਜਿਆ ਗਿਆ। ਦੂਜੇ ਪਾਸੇ ਸਿੱਧੇ ਤੌਰ ’ਤੇ ਜੇਲ੍ਹ ਸਟਾਫ ਬੇਸ਼ਕ ਘਟਨਾ ਦੀ ਜਾਣਕਾਰੀ ਸਾਂਝੀ ਕਰਨ ਤੋਂ ਬਚਦਾ ਰਿਹਾ ਪ੍ਰੰਤੂ ਆਫ ਦੀ ਰਿਕਾਰਡ ਗੱਲ ਕਰਦਿਆਂ ਜੇਲ ਸੂਤਰਾਂ ਨੇ ਮੰਨਿਆ ਕਿ ਦੋ ਨੌਜਵਾਨ ਗੈਂਗਸਟਰਾਂ ਵਿਚਾਲੇ ਝੜਪ ਜ਼ਰੂਰ ਹੋਈ ਹੈ ਜਿਸ ’ਚ ਫੱਟੜ ਗੈਂਗਸਟਰ ਨੂੰ ਮੈਡੀਕਲ ਸਹਾਇਤਾ ਲਈ ਨਾਭਾ ਸਿਵਿਲ ਹਸਪਤਾਲ ਵਿਖੇ ਭੇਜਿਆ ਗਿਆ ਹੈ। Nabha Central Jail News