ਸਾਡੇ ਨਾਲ ਸ਼ਾਮਲ

Follow us

13.9 C
Chandigarh
Friday, January 23, 2026
More
    Home Breaking News Welfare: ਡੇਰਾ...

    Welfare: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਬੇਸਹਾਰਾ ਬੱਚਿਆਂ ਲਈ ਬਣਾਇਆ ਮਕਾਨ

    Welfare
    ਪਾਤ਼ੜਾਂ: ਸਾਧ-ਸੰਗਤ ਵੱਲੋਂ ਬਣਾਏ ਮਕਾਨ ਦਾ ਦ੍ਰਿਸ਼ ਅਤੇ ਸੇਵਾ ਕਰਦੀ ਸਾਧ-ਸੰਗਤ। ਤਸਵੀਰ: ਭੂਸ਼ਨ

    ਬੱਚਿਆਂ ਦੀ ਸਾਰ ਲੈਣਾ ਵੱਡਾ ਪੁੰਨ ਦਾ ਕੰਮ : ਪਿੰਡ ਵਾਸੀ | Welfare

    Welfare: (ਦੁਰਗਾ ਸਿੰਗਲਾ/ ਭੂਸ਼ਨ ਸਿੰਗਲਾ) ਪਾਤੜਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਪਾਤੜਾਂ ਦੇ ਪਿੰਡ ਬਣਵਾਲਾ ਵਿਖੇ ਬਲਾਕ ਪਾਤੜਾਂ ਦੀ ਸਮੂਹ ਸਾਧ-ਸੰਗਤ ਵੱਲੋਂ ਆਸ਼ਿਆਨਾ ਮੁਹਿੰਮ ਤਹਿਤ ਇੱਕ ਅਤਿ ਜ਼ਰੂਰਤਮੰਦ ਪਰਿਵਾਰ ਜਿਸ ਵਿੱਚ ਸਿਰਫ ਤਿੰਨ ਲੜਕੀਆਂ ਹਨ, ਨੂੰ ਪੱਕਾ ਮਕਾਨ ਬਣਾ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਗਿਆ।

    ਇਸ ਬਾਰੇ ਜਾਣਕਾਰੀ ਦਿੰਦਿਆਂ 85 ਮੈਂਬਰ ਜਗਤਾਰ ਇੰਸਾਂ, ਨਿਰਭੈ ਇੰਸਾਂ, ਸੁੱਖਾ ਇੰਸਾਂ, 85 ਮੈਂਬਰ ਭੈਣ ਗੁਰਜੀਤ ਇੰਸਾਂ ਅਤੇ ਕੋਮਲ ਇੰਸਾਂ ਨੇ ਦੱਸਿਆ ਕਿ ਪਿੰਡ ਬਨਵਾਲਾ ਦੀ ਸਾਧ-ਸੰਗਤ ਨੇ ਇੱਕ ਜ਼ਰੂਰਤਮੰਦ ਪਰਿਵਾਰ ਜਿਸ ਵਿੱਚ ਸਿਰਫ ਤਿੰਨ ਲੜਕੀਆਂ ਹੀ ਰਹਿ ਗਈਆਂ ਸਨ ਤੇ ਉਹ ਆਪਣੀ ਦਾਦੀ ਕੋਲ ਰਹਿੰਦੀਆਂ ਸਨ ਅਤੇ ਦਾਦੀ ਦੇ ਸਵਰਗ ਸਿਧਾਰਨ ਤੋਂ ਬਾਅਦ ਇਕੱਲੀਆਂ ਰਹਿ ਗਈਆਂ ਸਨ, ਦਾ ਘਰ ਬਣਾਉਣ ਲਈ ਬਲਾਕ ਕਮੇਟੀ ਤੱਕ ਪਹੁੰਚ ਕੀਤੀ। Welfare

    ਇਹ ਵੀ ਪੜ੍ਹੋ: Medical Store Drug Raid: ਮੈਡੀਕਲ ਦੁਕਾਨ ’ਚੋਂ ਹਜ਼ਾਰਾਂ ਦੀ ਗਿਣਤੀ ’ਚ ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲ ਬਰਾਮਦ

    ਬਲਾਕ ਦੇ ਜ਼ਿੰਮੇਵਾਰਾਂ ਨੇ ਡੇਰਾ ਸੱਚਾ ਸੌਦਾ ਦੀਆਂ ਹਦਾਇਤਾਂ ਮੁਤਾਬਕ ਪੂਰੀ ਤਸੱਲੀ ਕਰਕੇ ਪਾਇਆ ਕਿ ਉਕਤ ਪਰਿਵਾਰ ਨੂੰ ਘਰ ਦੀ ਅਤਿ ਜ਼ਰੂਰਤ ਹੈ ਜਿਸ ਤੋਂ ਬਾਅਦ ਸਾਧ-ਸੰਗਤ ਨੇ ਮਿਲ ਕੇ ਉਕਤ ਪਰਿਵਾਰ ਦਾ ਘਰ ਬਣਾਇਆ। ਆਪਣਾ ਘਰ ਬਣਿਆ ਦੇਖ ਕੇ ਬੱਚਿਆਂ ਨੇ ਖੁਸ਼ੀ ਮਹਿਸੂਸ ਕਰਦਿਆਂ ਪੂਜਨੀਕ ਗੁਰੂ ਜੀ ਦਾ ਅਤੇ ਸਮੂਹ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਘਰ ਬਣਨ ਨਾਲ ਉਨ੍ਹਾਂ ਦੀ ਮੁੱਢਲੀ ਜ਼ਰੂਰਤ ਪੂਰੀ ਹੋ ਗਈ ਹੈ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਵੀਰ ਅਤੇ ਭੈਣਾਂ ਤੋਂ ਇਲਾਵਾ ਸਾਧ-ਸੰਗਤ ਨੇ ਆਪਣੀ ਸੇਵਾ ਬਾਖੂਬੀ ਨਿਭਾਈ।

    Welfare
    ਪਾਤ਼ੜਾਂ: ਸਾਧ-ਸੰਗਤ ਵੱਲੋਂ ਬਣਾਏ ਮਕਾਨ ਦਾ ਦ੍ਰਿਸ਼ ਅਤੇ ਸੇਵਾ ਕਰਦੀ ਸਾਧ-ਸੰਗਤ। ਤਸਵੀਰ: ਭੂਸ਼ਨ

    Welfare Welfare Welfare

    ਜ਼ਰੂਰਤਮੰਦ ਪਰਿਵਾਰ ਦਾ ਘਰ ਬਣਾਉਣਾ ਬਹੁਤ ਹੀ ਮਹਾਨ ਕਾਰਜ: ਵਰਿੰਦਰ ਵਿਰਕ

    ਇਸ ਮੌਕੇ ਦੀ ਕਾਰ ਡੀਲਰ ਐਸੋਸੀਏਸ਼ਨ ਪਾਤੜਾਂ ਦੇ ਸਾਬਕਾ ਪ੍ਰਧਾਨ ਵਰਿੰਦਰ ਵਿਰਕ ਨੇ ਕਿਹਾ ਕਿ ਕਿਸੇ ਜ਼ਰੂਰਤਮੰਦ ਪਰਿਵਾਰ ਦਾ ਘਰ ਬਣਾਉਣਾ ਬਹੁਤ ਹੀ ਮਹਾਨ ਕਾਰਜ ਹੈ ਜਿਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਨੀ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਧੰਨ ਹਨ ਡੇਰਾ ਪ੍ਰੇਮੀ ਜੋ ਹਰ ਸਮੇਂ ਹਰ ਕਿਸੇ ਜ਼ਰੂਰਤਮੰਦ ਦੇ ਦੁੱਖ-ਸੁੱਖ ਵਿੱਚ ਮੋਹਰੀ ਹੋ ਕੇ ਉਸਦੀ ਤਨ-ਮਨ ਅਤੇ ਧਨ ਨਾਲ ਮੱਦਦ ਕਰਦੇ ਹਨ। ਇਸ ਮੌਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਇਨ੍ਹਾਂ ਬੇਸਹਾਰਾ ਬੱਚਿਆਂ ਦਾ ਘਰ ਬਣਾਉਣ ਲਈ ਡੇਰਾ ਸੱਚਾ ਸੌਦਾ ਦੀ ਸਮੂਹ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਇਸ ਵਡਮੁੱਲੇ ਕਾਰਜ ਦੀ ਸ਼ਲਾਘਾ ਕੀਤੀ। Welfare