ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News RCB vs PBKS I...

    RCB vs PBKS IPL 2025 Final: ਜਿੱਤਣ ਤੋਂ ਬਾਅਦ ਭਾਵੁਕ ਹੋਏ ਵਿਰਾਟ ਨੇ ਕਰ ਦਿੱਤਾ ਇਹ ਵੱਡਾ ਐਲਾਨ!

    RCB vs PBKS IPL 2025 Final
    RCB vs PBKS IPL 2025 Final: ਜਿੱਤਣ ਤੋਂ ਬਾਅਦ ਭਾਵੁਕ ਹੋਏ ਵਿਰਾਟ ਨੇ ਕਰ ਦਿੱਤਾ ਇਹ ਵੱਡਾ ਐਲਾਨ!

    RCB vs PBKS IPL 2025 Final: ਸਪੋਰਟਸ ਡੈਸਕ। ਰਾਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਨੇ 18 ਸਾਲਾਂ ਦੀ ਉਡੀਕ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਇਸ ਮਾਣਮੱਤੇ ਪਲ ਤੋਂ ਬਾਅਦ, ਟੀਮ ਦੇ ਸੀਨੀਅਰ ਖਿਡਾਰੀ ਵਿਰਾਟ ਕੋਹਲੀ ਭਾਵੁਕ ਹੋ ਗਏ ਤੇ ਐਲਾਨ ਕੀਤਾ ਕਿ ਇਹ ਜਿੱਤ ਸਿਰਫ਼ ਟੀਮ ਦੀ ਹੀ ਨਹੀਂ ਸਗੋਂ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਦੀ ਵੀ ਹੈ ਜੋ ਸਾਲਾਂ ਤੋਂ ਇਸ ਯਾਤਰਾ ਦਾ ਹਿੱਸਾ ਰਹੇ ਹਨ। RCB vs PBKS IPL 2025 Final

    ਇਹ ਖਬਰ ਵੀ ਪੜ੍ਹੋ : Chenab Railway Bridge: ਪਹਾੜਾਂ ਨੇ ਦਿੱਤਾ ਪੱਥਰੀਲੇ ਇਰਾਦਿਆਂ ਨੂੰ ਰਾਹ, 400 ਮੀਟਰ ਦੀ ਰੁਕਾਵਟ ਦੂਰ ਕਰਨ ’ਚ ਲੱਗੇ 4…

    ਇਹ ਜਿੱਤ ਸਾਡੇ ਪ੍ਰਸ਼ੰਸਕਾਂ ਦੀ ਵੀ ਹੈ ਜਿੰਨੀ ਸਾਡੀ ਟੀਮ ਦੀ ਹੈ : ਵਿਰਾਟ ਕੋਹਲੀ

    ਵਿਰਾਟ ਨੇ ਕਿਹਾ, ‘ਇਨ੍ਹਾਂ 18 ਸਾਲਾਂ ’ਚ, ਮੈਂ ਆਪਣੀ ਸਾਰੀ ਊਰਜਾ, ਆਪਣਾ ਸਭ ਤੋਂ ਵਧੀਆ ਖੇਡ ਤੇ ਤਜਰਬਾ ਇਸ ਟੀਮ ਨੂੰ ਸਮਰਪਿਤ ਕੀਤਾ ਹੈ। ਹਰ ਸੀਜ਼ਨ ’ਚ ਅਸੀਂ ਟਰਾਫੀ ਜਿੱਤਣ ਲਈ ਮੈਦਾਨ ’ਚ ਗਏ ਤੇ ਹਰ ਵਾਰ ਆਪਣਾ ਸਭ ਕੁਝ ਦਿੱਤਾ। ਅੱਜ ਜਦੋਂ ਉਹ ਸੁਪਨਾ ਸਾਕਾਰ ਹੋਇਆ ਹੈ, ਤਾਂ ਇਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਮੁਸ਼ਕਲ ਹੈ। ਜਿਵੇਂ ਹੀ ਆਖਰੀ ਗੇਂਦ ਸੁੱਟੀ ਗਈ, ਮੈਂ ਭਾਵਨਾਵਾਂ ਨਾਲ ਭਰ ਗਿਆ।’ ਉਨ੍ਹਾਂ ਅੱਗੇ ਕਿਹਾ, ‘ਇਹ ਸਿਰਫ਼ ਇੱਕ ਟੂਰਨਾਮੈਂਟ ਦੀ ਜਿੱਤ ਨਹੀਂ ਹੈ। RCB vs PBKS IPL 2025 Final

    ਇਹ ਇੱਕ ਯੁੱਗ ਦਾ ਅੰਤ ਹੈ – ਮੇਰੇ ਲਈ, ਇਸ ਟੀਮ ਲਈ ਤੇ ਸਾਡੇ ਸਾਰੇ ਸਮਰਥਕਾਂ ਲਈ। ਮੈਂ ਹਮੇਸ਼ਾ ਆਰਸੀਬੀ ਨੂੰ ਆਪਣਾ ਘਰ ਮੰਨਿਆ ਹੈ। ਇਸ ਟੀਮ ਨਾਲ ਮੇਰਾ ਰਿਸ਼ਤਾ ਸਿਰਫ਼ ਪੇਸ਼ੇਵਰ ਹੀ ਨਹੀਂ ਸਗੋਂ ਗੂੜ੍ਹਾ ਵੀ ਹੈ।’ ਆਪਣੇ ਪੁਰਾਣੇ ਸਾਥੀ ਏਬੀ ਡਿਵਿਲੀਅਰਸ ਨੂੰ ਯਾਦ ਕਰਦੇ ਹੋਏ ਵਿਰਾਟ ਨੇ ਕਿਹਾ, ‘ਏਬੀ ਇਸ ਟੀਮ ਦੀ ਰੂਹ ਰਿਹਾ ਹੈ। ਮੈਂ ਉਸਨੂੰ ਕਿਹਾ ਕਿ ਇਹ ਜਿੱਤ ਓਨੀ ਹੀ ਤੁਹਾਡੀ ਹੈ ਜਿੰਨੀ ਸਾਡੀ ਹੈ। ਉਹ ਭਾਵੇਂ ਸੰਨਿਆਸ ਲੈ ਚੁੱਕਾ ਹੈ, ਪਰ ਉਸਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਮੈਂ ਚਾਹੁੰਦਾ ਹਾਂ ਕਿ ਉਹ ਇਸ ਜਿੱਤ ਦਾ ਜਸ਼ਨ ਸਾਡੇ ਨਾਲ ਮਨਾਏ।’ RCB vs PBKS IPL 2025 Final