ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Road Accident...

    Road Accident: ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਪਲਟੀ ਪਿਕਅੱਪ, ਡਰਾਈਵਰ ਤੇ ਕੰਡਕਟਰ ਗੰਭੀਰ ਜ਼ਖਮੀ

    Road Accident
    ਅਬੋਹਰ: ਸ੍ਰੀ ਗੰਗਾਨਗਰ ਹਾਈਵੇ ’ਤੇ ਪਲਟੀ ਪਿਕਅੱਪ ਗੱਡੀ ਨੂੰ ਕਰਨੇ ਦੀ ਮੱਦਦ ਨਾਲ ਸਾਈਡ ’ਤੇ ਕਰਦੇ ਹੋਏ। ਤਸਵੀਰ : ਮੇਵਾ ਸਿੰਘ

    Road Accident: (ਮੇਵਾ ਸਿੰਘ) ਅਬੋਹਰ। ਬੀਤੀ ਰਾਤ ਲਗਭਗ 12 ਵਜੇ ਅਬੋਹਰ ਸ਼੍ਰੀਗੰਗਾਨਗਰ ਸੜਕ ’ਤੇ ਇੱਕ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਬਜ਼ੀਆਂ ਨਾਲ ਭਰੀ ਪਿਕਅੱਪ ਪਲਟ ਗਈ, ਜਿਸ ਵਿੱਚ ਸਵਾਰ ਦੋ ਵਿਅਕਤੀ ਬੁਰੀ ਤਰਾਂ ਜ਼ਖਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਮੁੱਢਲੇ ਇਲਾਜ ਤੋਂ ਬਾਅਦ ਉਨਾਂ ਨੂੰ ਰੈਫਰ ਕਰ ਦਿੱਤਾ ਗਿਆ।

    ਇਹ ਵੀ ਪੜ੍ਹੋ: IPL 2025 Final: ਮੀਂਹ ਕਾਰਨ ਜੇਕਰ ਆਈਪੀਐਲ-2025 ਦਾ ਖਿਤਾਬੀ ਮੈਚ ਹੋ ਜਾਂਦਾ ਹੈ ਰੱਦ, ਤਾਂ ਇੰਜ ਹੋਵੇਗਾ ਜੇਤੂ ਟੀਮ ਦਾ…

    ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਿਹਾਲਖੇੜਾ ਦੇ ਵਸਨੀਕ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨਾਂ ਦੇ ਰਿਸ਼ਤੇਦਾਰ ਰਾਜਿੰਦਰ ਕੁਮਾਰ ਅਤੇ ਗੋਰਖਨਾਥ ਬੀਤੀ ਰਾਤ ਆਪਣੇ ਪਿੰਡ ਤੋਂ ਖਾਜੂਵਾਲਾ ਰਾਜਸਥਾਨ ਨੂੰ ਇੱਕ ਪਿਕਅੱਪ ਵਿੱਚ ਸਬਜ਼ੀਆਂ ਲੱਦ ਕੇ ਜਾ ਰਹੇ ਸਨ, ਜਦੋਂ ਉਹ ਗਿੱਦੜਾਂਵਾਲੀ ਟੋਲ ਪਲਾਜ਼ਾ ਤੋਂ ਲਗਭਗ 1 ਕਿਲੋਮੀਟਰ ਅਜੇ ਪਿੱਛੇ ਸੀ ਤਾਂ ਅਚਾਨਕ ਇੱਕ ਜਾਨਵਰ ਸੜਕ ’ਤੇ ਆ ਗਿਆ, ਜਿਸ ਤੋਂ ਬਾਅਦ ਉਨਾਂ ਦੀ ਪਿਕਅੱਪ ਗੱਡੀ ਬੇਕਾਬੂ ਹੋ ਗਈ ਅਤੇ ਬਚਾਉਣ ਦੀ ਕੋਸ਼ਿਸ਼ ਕਰਦਿਆਂ ਸੜਕ ਦੇ ਕਿਨਾਰੇ ਬਣੇ ਪੁਲੀ ਨਾਲ ਟਕਰਾ ਗਈ ਅਤੇ ਪਲਟ ਗਈ।

    ਗੱਡੀ ਪਲਟਣ ਨਾਲ ਉਸ ਵਿੱਚ ਸਵਾਰ ਦੋਵੇਂ ਵਿਅਕਤੀ ਜ਼ਖਮੀ ਹੋ ਗਏ ਜਦੋਂ ਕਿ ਉਨਾਂ ਦੀ ਪਿਕਅੱਪ ਗੱਡੀ ਪੂਰੀ ਤਰਾਂ ਨੁਕਸਾਨੀ ਗਈ ਅਤੇ ਲੱਖਾਂ ਰੁਪਏ ਦੀਆਂ ਸਬਜ਼ੀਆਂ ਵੀ ਬਰਬਾਦ ਹੋ ਗਈਆਂ। ਨੇੜੇ ਰਹਿਣ ਵਾਲੇ ਲੋਕਾਂ ਨੇ ਜ਼ਖਮੀਆਂ ਨੂੰ ਬਹੁਤ ਮੁਸ਼ਕਲ ਨਾਲ ਹਸਪਤਾਲ ਪਹੁੰਚਾਇਆ ਜਿੱਥੋਂ ਉਨਾਂ ਨੂੰ ਰੈਫਰ ਕੀਤਾ ਗਿਆ ਅਤੇ ਉਨਾਂ ਦੇ ਪਰਿਵਾਰ ਵਾਲੇ ਉਨਾਂ ਨੂੰ ਸ਼੍ਰੀ ਗੰਗਾਨਗਰ ਲੈ ਗਏ। Road Accident