ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Anti Drug Cam...

    Anti Drug Campaign Punjab: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹਲਕਾ ਅਮਲੋਹ ਦੇ ਪਿੰਡਾਂ ’ਚ ਮਿਲਿਆ ਭਰਵਾਂ ਹੁੰਗਾਰਾ

    Anti Drug Campaign Punjab
    ਅਮਲੋਹ : ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨਾਲ ਪਤਵੰਤੇ । ਤਸਵੀਰ: ਅਨਿਲ ਲੁਟਾਵਾ

    ਦ੍ਰਿੜ ਇਰਾਦੇ ਅਤੇ ਸਵੈ ਇੱਛਾ ਨਾਲ ਨਸ਼ਿਆਂ ਨੂੰ ਛੱਡਣਾ ਸੰਭਵ ਹੈ : ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ | Anti Drug Campaign Punjab

    • ਜਲਾਲਪੁਰ, ਸੌਟੀ ਤੇ ਨਰਾਇਣਗੜ੍ਹ ’ਚ ਮਿਲਿਆ ਭਰਵਾਂ ਹੁੰਗਾਰਾ

    (ਅਨਿਲ ਲੁਟਾਵਾ) ਅਮਲੋਹ। ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਅਭਿਆਨ ਤਹਿਤ ਚਲਾਈ ਜਾ ਰਹੀ ਜਨ ਜਾਗਰੁੂਕਤਾ ਮੁਹਿੰਮ ਤਹਿਤ ਕਾਫੀ ਸਾਰਥਕ ਸਾਹਮਣੇ ਆ ਰਹੇ ਹਨ। ਰੋਜ਼ਾਨਾ ਦੇ ਆਧਾਰ ’ਤੇ ਪਿੰਡਾਂ ਵਿੱਚ ਚੱਲ ਰਹੀਆਂ ਸਭਾਵਾਂ ਦੌਰਾਨ ਵੱਡੀ ਗਿਣਤੀ ਲੋਕ ਸ਼ਾਮਿਲ ਹੋ ਰਹੇ ਹਨ। ਇਸੇ ਲੜੀ ਦੇ ਤਹਿਤ ਵਿਧਾਨ ਸਭਾ ਹਲਕਾ ਅਮਲੋਹ ਦੇ ਪਿੰਡਾਂ ਵਿੱਚ ਰੋਜ਼ ਇਹ ਸਮਾਗਮ ਚੱਲ ਰਹੇ ਹਨ ਅਤੇ ਅੱਜ ਵੀ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅਨੇਕਾਂ ਪਿੰਡਾਂ ਵਿੱਚ ਇਸ ਜਾਗਰੂਕਤਾ ਸਰਗਰਮੀ ਨੂੰ ਜਾਰੀ ਰੱਖਿਆ।

    ਪਿੰਡ ਜਲਾਲਪੁਰ, ਸੌਟੀ ਤੇ ਨਰਾਇਣਗੜ੍ਹ ਵਿਖੇ ਪੇਂਡੂ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਦੀ ਮੌਜ਼ੂਦਗੀ ਵਿੱਚ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਦੱਸਿਆ ਕਿ ਵਿਅਕਤੀਗਤ ਪੱਧਰ ਉੱਤੇ ਨਾਗਰਿਕ, ਨਸ਼ਾ ਤਸਕਰਾਂ ਬਾਰੇ ਫੀਡਬੈਕ ਦੇਣ ਲਈ ਸੰਪਰਕ ਕਰਨ ਲੱਗ ਪਏ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਸਾਰਥਕ ਨਤੀਜਾ ਇਹ ਸਾਹਮਣੇ ਆਇਆ ਹੈ ਕਿ ਨਸ਼ਿਆਂ ਦੀ ਦਲਦਲ ਵਿੱਚ ਪਿਛਲੇ ਕਈ ਵਰ੍ਹਿਆਂ ਤੋਂ ਫਸ ਕੇ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਲੋਕ ਵੀ ਹੁਣ ਦ੍ਰਿੜ ਇਰਾਦੇ ਅਤੇ ਸਵੈ ਇੱਛਾ ਨਾਲ ਆਪਣਾ ਇਲਾਜ ਕਰਵਾਉਣ ਲਈ ਅੱਗੇ ਆਉਣ ਲੱਗ ਪਏ ਹਨ।

    ਇਹ ਵੀ ਪੜ੍ਹੋ: World Bicycle Day 2025: ਕਿਉਂ ਤੇ ਕਦੋਂ ਮਨਾਇਆ ਜਾਂਦਾ ਹੈ ਵਿਸ਼ਵ ਸਾਈਕਲ ਦਿਵਸ, ਆਓ ਜਾਣੀਏ ਸਿਹਤ ਲਈ ਜ਼ਰੂਰੀ ਤੇ ਖਾਸ 1…

    ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਇਹ ਸਮਾਜ ਦੇ ਅਸਲ ਹੀਰੋ ਹਨ ਜਿਨਾਂ ਨੇ ਨਸ਼ਿਆਂ ਦਾ, ਆਪਣੇ ਮਨੋਬਲ ਅਤੇ ਹੋਰਨਾਂ ਦੀ ਹੌਸਲਾ ਅਫਜਾਈ ਸਦਕਾ ਤਿਆਗ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ ਜਿਨਾਂ ਤੋਂ ਸੇਧ ਲੈਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਨੇ ਹਾਜ਼ਰੀਨ ਨੂੰ ਨਸ਼ਿਆਂ ਦੇ ਖਾਤਮੇ ਲਈ ਸਹੁੰ ਚੁਕਾਈ ਅਤੇ ਨਸ਼ਾ ਮੁਕਤੀ ਮੁਹਿੰਮ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ।