ਸਾਡੇ ਨਾਲ ਸ਼ਾਮਲ

Follow us

12.2 C
Chandigarh
Tuesday, January 20, 2026
More
    Home Breaking News Heavy Rains: ...

    Heavy Rains: ਭਾਰੀ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਕਾਰਨ 8 ਮੌਤਾਂ

    Heavy Rains
    Heavy Rains: ਭਾਰੀ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਕਾਰਨ 8 ਮੌਤਾਂ

    Heavy Rains: ਸਿੱਕਮ ਵਿੱਚ 1500 ਸੈਲਾਨੀ ਫਸੇ, ਅਸਾਮ ਦੇ ਕਈ ਹਿੱਸਿਆਂ ‘ਚ ਹੜ੍ਹ, ਜ਼ਮੀਨ ਖਿਸਕਣ ਕਾਰਨ 8 ਮੌਤਾਂ

    • ਲਾਚੇਨ ’ਚ 115 ਅਤੇ ਲਾਚੁੰਗ ਵਿੱਚ 1,350 ਸੈਲਾਨੀ ਫਸੇ
    • ਮੇਘਾਲਿਆ ’ਚ ਬਿਜਲੀ ਡਿੱਗਣ ਨਾਲ 2 ਕੁੜੀਆਂ ਦੀ ਮੌਤ
    • ਮਿਜ਼ੋਰਮ ’ਚ 3 ਮਿਆਂਮਾਰ ਸ਼ਰਨਾਰਥੀਆਂ ਸਮੇਤ 4 ਜਣਿਆਂ ਦੀ ਮੌਤ

    Heavy Rains: ਗੁਹਾਟੀ/ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੇ ਉੱਤਰ-ਪੂਰਬੀ ਖੇਤਰ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਸਿੱਕਮ ਵਿੱਚ ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮੁੱਖ ਸੜਕ ਬੰਦ ਹੋਣ ਕਾਰਨ ਐਤਵਾਰ ਨੂੰ ਉੱਤਰੀ ਸਿੱਕਮ ਦੇ ਕਈ ਹਿੱਸਿਆਂ ਵਿੱਚ ਲੱਗਭੱਗ 1,500 ਸੈਲਾਨੀ ਫਸ ਗਏ। ਨਿਊਜ਼ ਏਜੰਸੀ ਅਨੁਸਾਰ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰੀ ਮੀਂਹ ਕਾਰਨ 8 ਲਾਪਤਾ ਸੈਲਾਨੀਆਂ ਦੀ ਭਾਲ ਵਿੱਚ ਰੁਕਾਵਟ ਆਈ ਅਤੇ ਤੀਸਤਾ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਖੋਜ ਕਾਰਜ ਨੂੰ ਅੰਤ ਵਿੱਚ ਮੁਅੱਤਲ ਕਰ ਦਿੱਤਾ ਗਿਆ।

    ਚੁੰਗਥਾਂਗ ਨੂੰ ਲਾਚੇਨ ਅਤੇ ਲਾਚੁੰਗ ਨੂੰ ਜੋੜਨ ਵਾਲੀ ਮੁੱਖ ਸੜਕ ’ਤੇ ਕਈ ਥਾਵਾਂ ’ਤੇ ਜ਼ਮੀਨ ਖਿਸਕ ਗਈ। ਵੀਰਵਾਰ ਰਾਤ ਨੂੰ ਮੰਗਨ ਜ਼ਿਲ੍ਹੇ ਵਿੱਚ ਤੀਸਤਾ ਨਦੀ ਵਿੱਚ ਇੱਕ ਵਾਹਨ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ, ਜਦੋਂ ਕਿ 8 ਹੋਰ ਲਾਪਤਾ ਹਨ। ਲਾਚੇਨ-ਲਾਚੁੰਗ ਹਾਈਵੇਅ ’ਤੇ ਮੁਨਸਿਥਾਂਗ ਨੇੜੇ ਵਾਹਨ 1,000 ਫੁੱਟ ਤੋਂ ਵੱਧ ਡੂੰਘੀ ਨਦੀ ਵਿੱਚ ਡਿੱਗ ਗਿਆ। ਖੋਜ ਟੀਮ ਨੇ ਹਾਦਸੇ ਵਾਲੀ ਥਾਂ ਦੇ ਨੇੜੇ ਦਰਿਆ ਦੇ ਕੰਢੇ ਤੋਂ ਚਾਰ ਪਛਾਣ ਪੱਤਰ ਅਤੇ ਛੇ ਮੋਬਾਇਲ ਫੋਨ ਬਰਾਮਦ ਕੀਤੇ ਹਨ।

    Heavy Rains

    ਮੰਗਨ ਦੇ ਪੁਲਿਸ ਸੁਪਰਡੈਂਟ (ਐੱਸਪੀ) ਸੋਨਮ ਦੇਚੂ ਭੂਟੀਆ ਦਾ ਕਹਿਣਾ ਹੈ ਕਿ ਲਾਚੇਨ ਵਿੱਚ 115 ਅਤੇ ਲਾਚੁੰਗ ਵਿੱਚ 1,350 ਸੈਲਾਨੀ ਫਸੇ ਹੋਏ ਹਨ। ਉਨ੍ਹਾਂ ਦੇ ਅਨੁਸਾਰ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ, ਦੋਵਾਂ ਪਾਸਿਆਂ ਤੋਂ ਬਾਹਰ ਨਿਕਲਣ ਵਾਲੇ ਰਸਤੇ ਬੰਦ ਹਨ, ਇਸ ਲਈ ਸੈਲਾਨੀਆਂ ਨੂੰ ਆਪਣੇ ਹੋਟਲਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਤੇ ਸੜਕਾਂ ਪੂਰੀ ਤਰ੍ਹਾਂ ਖੁੱਲ੍ਹਣ ਤੋਂ ਬਾਅਦ ਉਨ੍ਹਾਂ ਨੂੰ ਸ਼ਿਫਟ ਕੀਤਾ ਜਾਵੇਗਾ।

    Read Also : Punjab Government News: ਅੱਜ ਪੰਜਾਬ ਸਰਕਾਰ ਕਈ ਫ਼ੈਸਲਿਆਂ ’ਤੇ ਲਾ ਸਕਦੀ ਐ ਮੋਹਰ

    ਮੇਘਾਲਿਆ ’ਚ ਸ਼ਨਿੱਚਰਵਾਰ ਨੂੰ ਪੱਛਮੀ ਗਾਰੋ ਹਿਲਜ਼ ਜ਼ਿਲ੍ਹੇ ਵਿੱਚ ਬਿਜਲੀ ਡਿੱਗਣ ਨਾਲ ਦੋ ਕੁੜੀਆਂ ਦੀ ਮੌਤ ਹੋ ਗਈ। ਰੀ-ਭੋਈ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਡੁੱਬ ਗਿਆ। ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪਿਛਲੇ ਤਿੰਨ ਦਿਨਾਂ ਵਿੱਚ ਸੂਬੇ ਵਿੱਚ ਮੀਂਹ ਪੈਣ ਨਾਲ ਸਬੰਧਤ ਘਟਨਾਵਾਂ ਵਿੱਚ ਛੇ ਜਣਿਆਂ ਦੀ ਮੌਤ ਹੋ ਗਈ ਹੈ।

    ਅਸਾਮ ਵਿੱਚ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹ ਆਏ ਹਨ, ਜਿਸ ਕਾਰਨ 8 ਜਣਿਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 17 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਨਾਲ 78 ਹਜ਼ਾਰ ਤੋਂ ਵੱਧ ਵਿਅਕਤੀ ਪ੍ਰਭਾਵਿਤ ਹੋਏ ਹਨ। ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਦੇ ਉੱਪਰੀ ਇਲਾਕਿਆਂ ਤੋਂ ਆ ਰਹੇ ਮੀਂਹ ਦੇ ਪਾਣੀ ਨੇ ਸੂਬੇ ਵਿੱਚ ਹੜ੍ਹ ਦੀ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ। ਕਾਮਰੂਪ ਮੈਟਰੋਪੋਲੀਟਨ ਜ਼ਿਲ੍ਹੇ ਵਿੱਚ ਪੰਜ ਜਣਿਆਂ ਦੀ ਮੌਤ ਹੋ ਗਈ ਹੈ।

    Heavy Rains

    ਮਿਜ਼ੋਰਮ ਵਿੱਚ ਭਾਰੀ ਮੀਂਹ ਪੈਣ ਕਾਰਨ ਅਤੇ ਜ਼ਮੀਨ ਖਿਸਕਣ ਕਾਰਨ ਇੱਕ ਘਰ ਡਿੱਗਣ ਨਾਲ 3 ਮਿਆਂਮਾਰ ਸ਼ਰਨਾਰਥੀਆਂ ਸਮੇਤ 4 ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਇਸ ਮਾਨਸੂਨ ਵਿੱਚ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਪੂਰਬੀ ਮਿਜ਼ੋਰਮ ਦੇ ਚੰਫਾਈ ਜ਼ਿਲ੍ਹੇ ਵਿੱਚ ਮਿਆਂਮਾਰ ਸਰਹੱਦ ਨੇੜੇ ਵਾਫਾਈ ਪਿੰਡ ਵਿੱਚ ਜ਼ਮੀਨ ਖਿਸਕਣ ਨਾਲ 34 ਤੋਂ 71 ਸਾਲ ਦੇ ਇੱਕ ਮਿਆਂਮਾਰ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਗੁਆਂਢੀ ਦੇਸ਼ ਵਿੱਚ ਇੱਕ ਫੌਜੀ ਤਖ਼ਤਾਪਲਟ ਤੋਂ ਬਾਅਦ ਪਰਿਵਾਰ 2021 ਤੋਂ ਪਿੰਡ ਵਿੱਚ ਸ਼ਰਨ ਲੈ ਰਿਹਾ ਸੀ।

    ਅਰੁਣਾਚਲ ਵਿੱਚ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 9 ਜਣਿਆਂ ਦੀ ਮੌਤ

    ਪਿਛਲੇ ਕੁਝ ਦਿਨਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਅਰੁਣਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਅਚਾਨਕ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਨੌਂ ਜਣਿਆਂ ਦੀ ਮੌਤ ਹੋ ਗਈ ਹੈ। ਪੂਰਬੀ ਕਾਮੇਂਗ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗ 13 ਦੇ ਬਾਨਾ-ਸੇਪਾ ਭਾਗ ’ਤੇ ਜ਼ਮੀਨ ਖਿਸਕਣ ਕਾਰਨ ਇੱਕ ਵਾਹਨ ਸੜਕ ਤੋਂ ਵਹਿ ਕੇ ਖੱਡ ਵਿੱਚ ਡਿੱਗਣ ਕਾਰਨ ਦੋ ਪਰਿਵਾਰਾਂ ਦੇ ਸੱਤ ਜੀਆਂ ਦੀ ਮੌਤ ਹੋ ਗਈ। ਲੋਅਰ ਸੁਬਨਸਿਰੀ ਜ਼ਿਲ੍ਹੇ ਵਿੱਚ ਵਾਪਰੀ ਇੱਕ ਹੋਰ ਘਟਨਾ ਵਿੱਚ ਜ਼ੀਰੋ-ਕਮਲੇ ਸੜਕ ’ਤੇ ਪਾਈਨ ਗਰੂਵ ਖੇਤਰ ਦੇ ਨੇੜੇ ਇੱਕ ਖੇਤ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦੋ ਹੋਰਾਂ ਨੂੰ ਬਚਾਇਆ ਗਿਆ।