ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News Body Donor Tr...

    Body Donor Tribute: ਸਰੀਰਦਾਨੀ ਮੱਘਰ ਰਾਮ ਇੰਸਾਂ ਨਮਿੱਤ ਹੋਈ ਨਾਮ ਚਰਚਾ, ਪਰਿਵਾਰ ਨੇ ਜ਼ਰੂਰਤਮੰਦ 6 ਪਰਿਵਾਰਾਂ ਨੂੰ ਦਿੱਤਾ ਰਾਸ਼ਨ

    Body Donor Tribute
    ਅਬੋਹਰ: ਸਰੀਰਦਾਨੀ ਮੱਘਰ ਰਾਮ ਇੰਸਾਂ ਨਮਿੱਤ ਬੱਲੂਆਣਾ ਵਿਖੇ ਹੋਈ ਬਲਾਕ ਪੱਧਰੀ ਨਾਮਚਰਚਾ ਦੀ ਸਮਾਪਤੀ ਤੇ ਪਰਿਵਾਰ ਵੱਲੋ ਬਲਾਕ ਦੇ 6 ਜ਼ਰੂਰਤਮੰਦਾਂ ਨੁੂੰ ਰਾਸ਼ਨ ਦੀਆਂ ਕਿੱਟਾਂ ਵੰਡਣ ਅਤੇ ਪਰਿਵਾਰ ਨੂੰ ਯਾਦਗਾਰੀ ਚਿੰਨ ਨਾਲ ਸਨਮਾਨਿਤ ਕਰਦੇ ਹੋਏ ਪੰਜਾਬ ਦੇ 85 ਮੈਂਬਰ ਤੇ ਹੋਰ ਜਿੰਮੇਵਾਰ ਸੇਵਾਦਾਰ। ਤਸਵੀਰ: ਮੇਵਾ ਸਿੰਘ

    ਸਰੀਰਦਾਨੀ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਨਾਲ ਕੀਤਾ ਸਨਮਾਨਿਤ | Body Donor Tribute

    Body Donor Tribute: ਬੱਲੂਆਣਾ/ਅਬੋਹਰ, (ਮੇਵਾ ਸਿੰਘ)। ਸਰੀਰਦਾਨੀ ਮੱਘਰ ਰਾਮ ਇੰਸਾਂ ਪੁੱਤਰ ਸਵ: ਮਾਹਲਾ ਰਾਮ ਇੰਸਾਂ ਵਾਸੀ ਬੱਲੂਆਣਾ, ਜ਼ਿਲ੍ਹਾ ਫਾਜ਼ਿਲਕਾ, ਬਲਾਕ ਬੱਲੂਆਣਾ ਨਮਿੱਤ ਅੰਤਿਮ ਅਰਦਾਸ ਵਜੋਂ ਬਲਾਕ ਪੱਧਰੀ ਨਾਮ ਚਰਚਾ ਪਿੰਡ ਬੱਲੂਆਣਾ ਵਿਖੇ ਹੋਈ। ਉਹ ਬੀਤੇ ਦਿਨੀਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਇਸ ਮੌਕੇ ਸਰੀਰਦਾਨੀ ਮੱਘਰ ਰਾਮ ਇੰਸਾਂ ਨੂੰ ਪਰਿਵਾਰ, ਨਗਰ ਨਿਵਾਸੀਆਂ, ਰਿਸ਼ਤੇਦਾਰਾਂ, ਬਲਾਕ ਦੀ ਸਮੂਹ ਸਾਧ-ਸੰਗਤ, 85 ਮੈਂਬਰ ਸਾਹਿਬਾਨ, ਜਿੰਮੇਵਾਰ ਸੇਵਾਦਾਰਾਂ ਤੇ ਹੋਰ ਵੀ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਰਧਾਂਜਲੀ ਸਮਾਗਮ ਦੀ ਸਮਾਪਤੀ ਤੇ ਸਰੀਰਦਾਨੀ ਦੇ ਪਰਿਵਾਰ ਨੇ ਉਨ੍ਹਾਂ ਦੀ ਯਾਦ ਵਿਚ 6 ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।

    ਇਸ ਤੋਂ ਬਾਅਦ ਡੇਰਾ ਸੱਚਾ ਸੌਦਾ ਸਰਸਾ ਦੀ ਮਰਿਆਦਾ ਅਨੁਸਾਰ ਸਰੀਰਦਾਨੀ ਦੇ ਪਰਿਵਾਰ ਨੂੰ ਸਨਮਾਨ ਵਜੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਿਉਂਕਿ ਸਰੀਰਦਾਨੀ ਮੱਘਰ ਰਾਮ ਇੰਸਾਂ ਦੇ ਬੇਟੇ ਓਮ ਪ੍ਰਕਾਸ ਤੇ ਸਮੂਹ ਪਰਿਵਾਰ ਨੇ ਲੋਕ ਲਾਜ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਪਿਤਾ ਦੇ ਮ੍ਰਿਤਕ ਸਰੀਰ ਦਾ ਅੰਤਿਮ ਸੰਸਕਾਰ ਕਰਨ ਦੀ ਬਜਾਏ ਡੇਰਾ ਸੱਚਾ ਸੌਦਾ ਸਰਸਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮ੍ਰਿਤਕ ਸਰੀਰ ਨੂੰ ਪਰਾਬੁੱਧਾ ਆਯੁਰਵੈਦਿਕ ਮੈਡੀਕਲ ਕਾਲਜ ਹਸਪਤਾਲ ਤੇ ਰਿਸਰਚ ਸੈਂਟਰ, ਗਰਾਮ ਬੱਕਾਖੇੜਾ, ਮਾਲਿਆਬਾਦ ਰੋਡ ਲਖਨਊ (ਯੂਪੀ) ਨੂੰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ ਸੀ।

    ਇਹ ਵੀ ਪੜ੍ਹੋ: Social Welfare Activity: ਸਰੀਰਦਾਨੀ ਮਾਤਾ ਜੰਗੀਰ ਕੌਰ ਦੀ ਯਾਦ ’ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

    ਸਰੀਰਦਾਨੀ ਮੱਘਰ ਰਾਮ ਇੰਸਾਂ ਦਾ ਬੇਟਾ ਓਮ ਪ੍ਰਕਾਸ਼ ਤੇ ਸਮੂਹ ਪਰਿਵਾਰ ਵੀ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤੇ ਪ੍ਰਮਾਰਥ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦਾ। ਇਸ ਮੌਕੇ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਗੁਰਤੇਜ ਸਿੰਘ ਘੜਿਆਣਾ ਸਾਬਕਾ ਵਿਧਾਇਕ ਬੱਲੂਆਣਾ, ਪੰਜਾਬ ਦੇ 85 ਮੈਂਬਰਾਂ ਵਿਚ ਜੇਈ ਕ੍ਰਿਸ਼ਨ ਲਾਲ ਇੰਸਾਂ, ਦਲੀਪ ਕੁਮਾਰ ਇੰਸਾਂ, ਭੁਪਿੰਦਰ ਸਿੰਘ ਇੰਸਾਂ ਤੋਂ ਇਲਾਵਾ ਐਡਵੋਕੇਟ ਵਿਵੇਕ ਕੁਮਾਰ ਇੰਸਾਂ, ਰਾਮ ਕੁਮਾਰ ਇੰਸਾਂ ਬਲਾਕ ਪ੍ਰੇਮੀ ਸੇਵਕ ਬੱਲੂਆਣਾ, ਗਿਆਨ ਚੰਦ ਇੰਸਾਂ ਪ੍ਰੇਮੀ ਸੇਵਕ ਬੱਲੂਆਣਾ, ਪਿੰਡ ਅਤੇ ਬਲਾਕ ਬੱਲੂਆਣਾ ਦੇ ਸਮੂਹ 15 ਮੈਂਬਰ, ਬਲਾਕ ਬੱਲੂਆਣਾ ਸਮੂਹ ਸ਼ਾਹ ਸਤਿਨਾਮ ਗਰੀਨ ਐਸ ਕਮੇਟੀ ਮੈਂਬਰ, ਬਲਾਕ ਦੇ ਪਿੰਡਾਂ ਤੋਂ ਪ੍ਰੇਮੀ ਸੇਵਕ, ਕਮੇਟੀਆਂ ਦੇ 15 ਮੈਂਬਰ, ਤੇ ਸਮੂਹ ਸਾਧ-ਸੰਗਤ ਨੇ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ।