ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Animal Welfar...

    Animal Welfare Punjab: ਡੇਰਾ ਸ਼ਰਧਾਲੂ ਨੇ 2 ਏਕੜ ’ਚ ਬੀਜੀ ਮੱਕੀ ਦੀ ਫਸਲ ਬੇਜ਼ੁਬਾਨਾਂ ਲਈ ਕੀਤੀ ਦਾਨ

    Animal Welfare Punjab
    ਗੋਬਿੰਦਗੜ : ਗੋਬਿੰਦਗੜ੍ਹ ਜੇਜੀਆ ਪਿੰਡ ਗੋਬਿੰਦਗੜ੍ਹ ਜੇਜੀਆ ਵਿਖੇ ਗੁਰਚਰਨ ਸਿੰਘ ਇੰਸਾਂ ਦੇ ਖੇਤਾਂ ਵਿਚ ਗਊਆ ਵੱਲੋਂ ਮੱਕੀ ਦੀ ਚਰਾਈ ਕੀਤੇ ਜਾਣ ਦਾ ਦ੍ਰਿਸ਼।

    Animal Welfare Punjab: (ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 168 ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਅਧੀਨ ਪੈਂਦੇ ਪਿੰਡ ਗੋਬਿੰਦਗੜ੍ਹ ਜੇਜੀਆ ਦੇ ਡੇਰਾ ਸ਼ਰਧਾਲੂ ਗੁਰਚਰਨ ਸਿੰਘ ਇੰਸਾਂ ਨੇ ਆਪਣੇ ਖੇਤਾਂ ਵਿੱਚ 2 ਏਕੜ ਮੱਕੀ ਦੀ ਫਸਲ ਦੀ ਪੈਦਾਵਾਰ ਕਰਕੇ 200 ਦੇ ਕਰੀਬ ਰਾਜਸਥਾਨੀ ਰਾਠੀ ਗਊਆਂ ਨੂੰ ਚਾਰੇ ਲਈ ਦਾਨ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਹਨਾਂ ਪਿਛਲੇ ਸਾਲ ਵੀ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦਿਆਂ ਅੱਧਾ ਏਕੜ ਮੱਕੀ ਦੀ ਫਸਲ ਗਊਆਂ ਨੂੰ ਚਰਾਈ ਸੀ।

    ਇਹ ਵੀ ਪੜ੍ਹੋ: ACC 2025 63rd Rank: ਆਕਾਸ਼ਦੀਪ ਨੇ ਏਸੀਸੀ ਦੀ ਪ੍ਰੀਖਿਆ ’ਚੋਂ 63ਵਾਂ ਰੈਂਕ ਹਾਸਲ ਕੀਤਾ, ਸਿਪਾਹੀ ਤੋਂ ਲੈਫਟੀਨੈਂਟ ਬਣੇ

    Animal Welfare Punjab

    ਉਨ੍ਹਾਂ ਦਾ ਕਹਿਣਾ ਹੈ ਕਿ ਮੱਕੀ ਦੀ ਫਸਲ ਪੈਦਾਵਾਰ ਕਰਨ ’ਤੇ ਉਨ੍ਹਾਂ ਦਾ ਮੱਕੀ ਦੇ ਬੀਜ ’ਤੇ 2000 ਰੁਪਏ ਖਰਚ ਆਇਆ ਹੈ। ਰਾਜਸਥਾਨੀ ਗਊਆਂ ਦੇ ਮਾਲਕ ਕਾਸਮ ਵੱਲੋਂ ਪੂਜਨੀਕ ਗੁਰੂ ਜੀ ਨੂੰ ਸਿਜਦਾ ਕਰਦਿਆਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਗਊ ਅਚਾਨਕ ਕਿਸੇ ਕਿਸਾਨ ਦੇ ਖੇਤ ਵਿੱਚ ਚਲੀ ਜਾਵੇ ਤਾਂ ਉਹ ਡੰਡੇ ਮਾਰਨ ਤੱਕ ਜਾਂਦੇ ਹਨ ਪਰ ਗੁਰਚਰਨ ਸਿੰਘ ਇੰਸਾਂ ਨੇ ਸਾਨੂੰ ਖੁਦ ਬੁਲਾ ਕੇ 200 ਰਾਠੀ ਗਊਆਂ ਨੂੰ 2 ਏਕੜ ਜ਼ਮੀਨ ਵਿੱਚ ਉੱਗੀ ਮੱਕੀ ਦੀ ਫਸਲ ਚਰਾਈ ਹੈ। ਉਨ੍ਹਾਂ ਕਿਹਾ ਕਿ ਇਹ ਮੱਕੀ ਦੀ ਫਸਲ ਗਊਆਂ ਲਈ 24 ਘੰਟਿਆਂ ਦੀ ਖਾਦ ਖੁਰਾਕ ਹੈ। ਗੁਰਚਰਨ ਸਿੰਘ ਇੰਸਾਂ ਵੱਲੋਂ ਕੀਤੇ ਮਾਨਵਤਾ ਭਲਾਈ ਦੇ ਕਾਰਜ ਦੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ।