ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home Breaking News ACC 2025 63rd...

    ACC 2025 63rd Rank: ਆਕਾਸ਼ਦੀਪ ਨੇ ਏਸੀਸੀ ਦੀ ਪ੍ਰੀਖਿਆ ’ਚੋਂ 63ਵਾਂ ਰੈਂਕ ਹਾਸਲ ਕੀਤਾ, ਸਿਪਾਹੀ ਤੋਂ ਲੈਫਟੀਨੈਂਟ ਬਣੇ

    ACC 2025 63rd Rank
    ACC 2025 63rd Rank: ਆਕਾਸ਼ਦੀਪ ਨੇ ਏਸੀਸੀ ਦੀ ਪ੍ਰੀਖਿਆ ’ਚੋਂ 63ਵਾਂ ਰੈਂਕ ਹਾਸਲ ਕੀਤਾ, ਸਿਪਾਹੀ ਤੋਂ ਲੈਫਟੀਨੈਂਟ ਬਣੇ

    ਪਿੰਡ ਕੋਟਸੁਖੀਆ ਦਾ ਮੁੰਡਾ ਸਿਪਾਹੀ ਤੋਂ ਬਣਿਆ ਲੈਫਟੀਨੈਂਟ | ACC 2025 63rd Rank

    ACC 2025 63rd Rank: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਜ਼ਿਲ੍ਹਾ ਫ਼ਰੀਦਕੋਟ ਦੇ ਹਲਕਾ ਕੋਟਕਪੂਰਾ ਨੇੜਲੇ ਪਿੰਡ ਕੋਟਸੁਖੀਆ ਦੇ ਰਹਿਣ ਵਾਲੇ ਆਕਾਸ਼ਦੀਪ ਸਿੰਘ ਨੇ ਪਿਛਲੇਂ ਦਿਨੀ ਹੋਈ ਏ.ਸੀ.ਸੀ ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 63ਵਾਂ ਰੈਂਕ ਪ੍ਰਾਪਤ ਕਰਕੇ ਸਿਪਾਹੀ ਤੋਂ ਲੈਫਟੀਨੈਂਟ ਬਣਨ ਦਾ ਮਾਣ ਹਾਸਿਲ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਆਕਾਸ਼ਦੀਪ ਸਿੰਘ ਪਿਛਲੇਂ ਚਾਰ ਸਾਲ ਤੋਂ ਏਅਰ ਫੋਰਸ ਵਿੱਚ ਸਿਪਾਹੀ ਵਜੋਂ ਤਾਇਨਾਤ ਸਨ।

    ਇਹ ਪ੍ਰੀਖਿਆ ਡਿਊਟੀ ਦੇ ਦੌਰਾਨ ਸਖ਼ਤ ਮਿਹਨਤ ਨਾਲ ਪੜ੍ਹਾਈ ਦੇ ਬਲਬੂਤੇ ਦੇਸ਼ ਭਰ ਵਿੱਚੋਂ 63ਵਾਂ ਰੈਂਕ ਹਾਸਲ ਕਰਕੇ ਪਾਸ ਕੀਤੀ। ਇਹ ਪ੍ਰੀਖਿਆ ਦੇ ਪਾਸ ਕਰਨ ਉਪਰੰਤ ਆਕਾਸ਼ਦੀਪ ਸਿੰਘ ਸਿਪਾਹੀ ਤੋਂ ਲੈਫਟੀਨੈਂਟ ਬਣੇ ਹਨ। ਇਸ ਮੌਕੇ ਉਨ੍ਹਾਂ ਦੇ ਪਿਤਾ ਹਾਕਮ ਸਿੰਘ ਅਤੇ ਮਾਤਾ ਕੁਲਦੀਪ ਕੌਰ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਨੇ ਦਸਵੀਂ ਕਲਾਸ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੋਟ ਸੁਖੀਆ ਤੋਂ ਪ੍ਰਾਪਤ ਕੀਤੀ ਅਤੇ ਬਾਰ੍ਹਵੀਂ ਕਲਾਸ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਰਿਸ਼ੀਡੈਂਟਲ ਸਕੂਲ ਆਫ ਮੈਰੀਟੋਰੀਅਸ ਸੈਕਟਰ 70 ਐਸ.ਬੀ.ਐਸ ਨਗਰ ਮੋਹਾਲੀ ਤੋਂ ਪ੍ਰਾਪਤ ਕੀਤੀ।

    ਇਲਾਕੇ ਦੀਆਂ ਮੋਹਤਵਾਰ ਸ਼ਖ਼ਸੀਅਤਾਂ ਵੱਲੋਂ ਦਿੱਤੀ ਗਈ ਮੁਬਾਰਕਬਾਦ

    ਵਰਤਮਾਨ ਸਮੇਂ ਵਿੱਚ ਉਹਨਾਂ ਦੇ ਮਾਤਾ ਪਿਤਾ ਭੱਠੇ ‘ਤੇ ਮਜ਼ਦੂਰੀ ਦਾ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਸਖ਼ਤ ਮਿਹਨਤ ਅਤੇ ਇਮਾਨਦਾਰੀ ਦੇ ਰਸਤੇ ‘ਤੇ ਚਲਦਿਆਂ ਆਕਾਸ਼ਦੀਪ ਸਿੰਘ ਨੇ ਏ.ਸੀ.ਸੀ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਫਰੀਦਕੋਟ ਜ਼ਿਲ੍ਹੇ ਦਾ ਨਾਂਅ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੋਸ਼ਨ ਕੀਤਾ। ਇਸ ਮੌਕੇ ਆਕਾਸ਼ਦੀਪ ਸਿੰਘ ਅਤੇ ਪਰਿਵਾਰ ਨੂੰ ਵਧਾਈਆਂ ਦਾ ਤਾਂਤਾ ਲੱਗਿਆ ਹੋਇਆ ਹੈ।

    ਇਹ ਵੀ ਪੜ੍ਹੋ: PM Modi: ਵੈਭਵ ਸੂਰਿਆਵੰਸ਼ੀ ਪਰਿਵਾਰ ਸਮੇਤ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ

    ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ, ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਵਿਧਾਇਕ ਫਰੀਦਕੋਟ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ, ਸੀਨੀਅਰ ਕਾਂਗਰਸੀ ਆਗੂ ‘ਤੇ ਹਲਕਾ ਕੋਟਕਪੂਰਾ ਦੇ ਇੰਚਾਰਜ ਅਜੇਪਾਲ ਸਿੰਘ ਸੰਧੂ, ਪਰਮਬੰਸ ਸਿੰਘ ਬੰਟੀ ਰੋਮਾਣਾ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਫਰੀਦਕੋਟ, ਸਾਬਕਾ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸਹੋਤਾ, ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਜੈਤੋ,

    ਸੀਨੀਅਰ ਕਾਂਗਰਸੀ ਆਗੂ ਸੰਜੀਵ ਭਾਰਦਵਾਜ ਰਾਜਾ, ਕਰਤਾ ਸਿੰਘ ਮਚਾਕੀ ਪ੍ਰਧਾਨ ਜਿਲਾ ਸੋਸ਼ਲ ਮੀਡੀਆ ਡਿਪਾਰਟਮੈਂਟ ਫਰੀਦਕੋਟ, ਸਰਪੰਚ ਬਲਰਾਜ ਸਿੰਘ, ਸਮੂਹ ਗ੍ਰਾਮ ਪੰਚਾਇਤ ਕੋਟ ਸੁਖੀਆ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ‘ਤੇ ਬਹੁਤ ਹੀ ਮਾਣ ਮਹਿਸੂਸ ਕਰਦੇ ਹੋਏ ਉਹਨਾਂ ਦੇ ਮਾਤਾ-ਪਿਤਾ ਅਤੇ ਆਕਾਸ਼ਦੀਪ ਸਿੰਘ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਛੋਟੇ ਜਿਹੇ ਗਰੀਬ ਪਰਿਵਾਰ ’ਚੋਂ ਉੱਪਰ ਉੱਠ ਕੇ ਆਕਾਸ਼ਦੀਪ ਸਿੰਘ ਨੇ ਲੈਫ਼ਟੀਨੈਂਟ ਬਣਨ ਲਈ ਮਿਹਨਤ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਜੋ ਕਿ ਕਾਬਿਲੇ ਤਾਰੀਫ ਹੈ। ਇਸ ਤਰ੍ਹਾਂ ਨਾਲ ਉਹ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਬਣ ਗਏ ਹਨ। ACC 2025 63rd Rank