ਭੁਪੇਸ਼ ਬਘੇਲ ਨੇ ਮੋਦੀ ਸਰਕਾਰ ‘ਤੇ ਸੰਵਿਧਾਨਕ ਅਦਾਰਿਆਂ ’ਤੇ ਕਬਜ਼ਾ ਕਰਨ ਦੇ ਲਾਏ ਦੋਸ਼
Save Constitution Rally: (ਅਨਿਲ ਲੁਟਾਵਾ) ਅਮਲੋਹ। ਅਮਲੋਹ ‘ਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਸੁਰਜੀਤ ਬੈਂਕਿਟ ਹਾਲ ‘ਚ ਕੀਤਾ ਗਿਆ। ਰੈਲੀ ਦੇ ਵਿੱਚ ਕਾਂਗਰਸੀ ਆਗੂ ਤੇ ਵਰਕਰਾਂ ਨੇ ਸ਼ਿਰਕਤ ਕੀਤੀ ‘ਤੇ ਰੈਲੀ ‘ਚ ਲੋਕਾਂ ਦਾ ਰਿਕਾਰਡ ਤੋੜ ਇਕੱਠ ਹੋਇਆ। ਜਿਸਦੀ ਪ੍ਰਧਾਨਗੀ ਸਾਬਕਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਕੀਤੀ।
ਇੰਡੀਅਨ ਨੈਸ਼ਨਲ ਕਾਂਗਰਸ ਦੇ ਸਕੱਤਰ ਅਤੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ ਬਘੇਲ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਸਾਧੂ ਸਿੰਘ ਧਰਮਸੋਤ, ਕੁਲਜੀਤ ਸਿੰਘ ਨਾਗਰਾ, ਗੁਰਜੀਤ ਸਿੰਘ ਔਜਲਾ ਐਮਪੀ,ਕਾਮਿਲ ਅਮਰ ਸਿੰਘ, ਬਹਿਸ਼ਤਾ ਸਿੰਘ, ਕਾਂਗਰਸ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਡਾ. ਸਿਕੰਦਰ ਸਿੰਘ, ਮਹਿਲਾ ਉਪ ਪ੍ਰਧਾਨ ਨੀਲਮ ਰਾਣੀ, ਹਰਿੰਦਰ ਸਿੰਘ ਭਾਂਬਰੀ, ਗੁਰਕੀਰਤ ਸਿੰਘ ਕੋਟਲੀ, ਲਖਬੀਰ ਸਿੰਘ ਲੱਖਾ, ਕੈਪਟਨ ਸੰਦੀਪ ਸੰਧੂ ਸਹਿਤ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ।
ਸੰਵਿਧਾਨ ਖ਼ਤਰੇ ‘ਚ ਕਿਉਂਕਿ ਮੋਦੀ ਸਰਕਾਰ ਇਸ ਦੇ ਸਾਰੇ ਅਦਾਰਿਆਂ ‘ਤੇ ਕਬਜ਼ਾ
ਇਸ ਮੌਕੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਸੰਵਿਧਾਨ ਨੂੰ ਖ਼ਤਰੇ ਵਿਚ ਪਾਉਣ ਦੇ ਗੰਭੀਰ ਦੇਸ਼ ਲਗਾਉਂਦੇ ਕਿਹਾ ਕਿ ਅੱਜ ਇਹ ਸੰਵਿਧਾਨ ਖ਼ਤਰੇ ‘ਚ ਹੈ ਕਿਉਂਕਿ ਮੋਦੀ ਸਰਕਾਰ ਇਸ ਦੇ ਸਾਰੇ ਅਦਾਰਿਆਂ ‘ਤੇ ਕਬਜ਼ਾ ਕਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ, ਨਿਆਂਪਾਲਿਕਾ ਅਤੇ ਸੂਚਨਾ ਅਯੋਗ ਵਰਗੀਆਂ ਸੰਵਿਧਾਨਕ ਸੰਸਥਾਵਾਂ ਦੀ ਨਿਰਪੱਖਤਾ ਖ਼ਤਰੇ ‘ਚ ਪਈ ਹੋਈ ਹੈ।


ਇਹ ਵੀ ਪੜ੍ਹੋ: Ankita Bhandari: ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਸ਼ਾਮਲ ਸਾਰੇ ਮੁਲਜ਼ਮ ਦੋਸ਼ੀ ਕਰਾਰ
ਚੋਣ ਕਮਿਸ਼ਨ ਵਿਚ ਨਿਯੁਕਤੀਆਂ ਪਾਰਦਰਸ਼ੀ ਨਹੀਂ ਹਨ, ਨਿਆਂਪਾਲਿਕਾ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਆਮ ਆਦਮੀ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਸਿਰਫ ਕਾਨੂੰਨੀ ਦਸਤਾਵੇਜ਼ ਨਹੀਂ ਸਗੋਂ ਸਦੀਵੀਆਂ ਦੀ ਵਿਚਾਰਧਾਰਾ, ਸਿੱਖਿਆ ਅਤੇ ਸੰਘਰਸ਼ ਦੀ ਮੂਰਤ ਹੈ। ਬਘੇਲ ਨੇ ਕਿਹਾ ਕਿ ਮੋਦੀ ਸਰਕਾਰ ਹਮਲਾਵਰ ਮਨੋਭਾਵ ਰੱਖਦੀ ਹੈ ਹੈ ਅਤੇ ਕਾਂਗਰਸ ਇਸ ਦੀ ਵਿਰੋਧੀ ਲੜਾਈ ਹਰੇਕ ਪੱਧਰ ‘ਤੇ ਲੜੇਗੀ। Save Constitution Rally
ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਰਐਸਐਸ, ਭਾਜਪਾ ਅਤੇ ਭਗਵੰਤ ਮਾਨ ਸਰਕਾਰ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਸੰਵਿਧਾਨ ਨੇ ਸਾਨੂੰ ਪਰਜਾ ਤੋਂ ਨਾਗਰਿਕ ਬਣਾਇਆ, ਉੱਚੀ ਆਵਾਜ਼ ਚੁੱਕਣ ਦਾ ਹੱਕ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਆਰਐਸਐਸ ਨੇ ਅੱਜ ਤੱਕ ਔਰਤਾਂ ਨੂੰ ਮੈਂਬਰ ਨਹੀਂ ਬਣਾਇਆ ਅਤੇ 50 ਸਾਲ ਤੱਕ ਆਪਣੇ ਦਫਤਰ ਤੇ ਤਿਰੰਗਾ ਨਹੀਂ ਲਹਿਰਾਇਆ।
ਮਾਨ ਸਰਕਾਰ ਅਮਿਤ ਸ਼ਹਾ ਦੇ ਦਬਾਅ ’ਚ ਕਿਸਾਨੀ ’ਤੇ ਜ਼ੁਲਮ ਕਰਵਾ ਰਹੀ ਹੈ : ਵੜਿੰਗ
ਭਗਵੰਤ ਮਾਨ ਸਰਕਾਰ ‘ਤੇ ਵੜਿੰਗ ਨੇ ਇਲਜ਼ਾਮ ਲਾਇਆ ਕਿ ਉਹ ਅਮਿਤ ਸ਼ਾਹ ਦੇ ਦਬਾਅ ‘ਤੇ ਕਿਸਾਨੀ ਉੱਤੇ ਜ਼ੁਲਮ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਪੰਜਾਬ ‘ਚ ਆਪਣੀ ਵਿਚਾਰਧਾਰਾ ਥੋਪਣਾ ਚਾਹੁੰਦੀ ਹੈ, ਪਰ ਪੰਜਾਬੀ ਲੋਕ ਸੰਵਿਧਾਨ ਦੀ ਕਦਰ ਕਰਦੇ ਹਨ ਅਤੇ ਕਿਸੇ ਵੀ ਤਾਕਤ ਅੱਗੇ ਨਹੀਂ ਝੁਕਣਗੇ।
ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਨੂੰ ਕਦੇ ਵੀ ਬਾਹਰਲੇ ਨਹੀਂ ਹਰਾਉਂਦੇ ਸਗੋਂ ਹਮੇਸ਼ਾ ਅੰਦਰਲੇ ਲੀਡਰ ਹੀ ਹਰਾਉਂਦੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਵਰਗੇ ਲੀਡਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਕਾਂਗਰਸ ਦੇ ਸਿਰ ਉੱਪਰ ਸੱਤਾ ਦਾ ਅਨੰਦ ਮਾਣਿਆ ਪਰ ਕਾਂਗਰਸ ਨੂੰ ਹੀ ਅੰਦਰੋਂ ਨੁਕਸਾਨ ਪਹੁੰਚਾਇਆ ।
ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਧਾ ਹਮਲਾ ਕਰਦਿਆਂ ਰੰਧਾਵਾ ਨੇ ਕਿਹਾ ਕਿ ਭਗਵੰਤ ਮਾਨ ਸਿਰੇ ਦਾ ਡਰਾਮੇਬਾਜ਼ ਹੈ ਜੋ ਨਸ਼ਿਆਂ ‘ਤੇ ਸਿਰਫ਼ ਭਾਸ਼ਣ ਕਰਦਾ ਹੈ ਹਕੀਕਤ ਵਿਚ ਉਹ ਆਪ ਵੀ ਨਸ਼ਿਆਂ ਤੋਂ ਰਹਿਤ ਨਹੀਂ। ਆਉਣ ਵਾਲੀਆਂ ਚੋਣਾਂ ਲਈ ਤਿਆਰੀ ਦੀ ਗੱਲ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਸਾਡਾ ਟੀਚਾ ਸਿਰਫ਼ ਜਿੱਤ ਨਹੀਂ ਸਗੋਂ ਸੰਘਰਸ਼ ਰਾਹੀਂ ਇਨਸਾਫ਼ ਤੇ ਨੈਤਿਕਤਾ ਨੂੰ ਬਰਕਰਾਰ ਰੱਖਣਾ ਵੀ ਹੈ। Save Constitution Rally
ਰੈਲੀ ਵਿਚ ਆਏ ਸਾਰੇ ਨੇਤਾਵਾਂ ਅਤੇ ਵਰਕਰਾਂ ਦਾ ਕੀਤਾ ਧੰਨਵਾਦ
ਉਨ੍ਹਾਂ ਕਿਹਾ ਕਿ ਕਈ ਵਾਰ ਪਾਰਟੀ ਹਾਈਕਮਾਂਡ ਪੁਰਾਣੇ ਲੀਡਰਾਂ ਨੂੰ ਨਜ਼ਰਅੰਦਾਜ਼ ਕਰ ਜਾਂਦੀ ਹੈ, ਜੇ ਇਨ੍ਹਾਂ ਆਗੂਆਂ ਨਾਲ ਹੀ ਬੇਇਨਸਾਫੀ ਨਹੀਂ ਸਗੋਂ ਉਨ੍ਹਾਂ ਨਾਲ ਜੁੜੇ ਪੁਰਾਣੇ ਵਰਕਰਾਂ ਵੀ ਮਰ ਜਾਂਦੇ ਹਨ। ਰੈਲੀ ਦੇ ਅੰਤ ਵਿਚ ਆਏ ਸਾਰੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਰੈਲੀ ਦੇ ਮੁੱਖ ਪ੍ਰਬੰਧਕ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਤੀਜੀ ਪੀੜ੍ਹੀ ਹੈ ਜੋ ਲਗਾਤਾਰ ਕਾਂਗਰਸ ਦੀ ਸੇਵਾ ਕਰਦੀ ਆ ਰਹੀ ਹੈ। ਉਨ੍ਹਾਂ ਰੈਲੀ ਵਿਚ ਆਏ ਸਾਰੇ ਨੇਤਾਵਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਆਖਰੀ ਸਾਹ ਤੱਕ ਕਾਂਗਰਸ ਦੀ ਸੇਵਾ ਕਰਦੇ ਰਹਿਣਗੇ ਕਿਉਂਕਿ ਉਨ੍ਹਾਂ ਨੂੰ ਲਗਾਤਾਰ ਕਾਂਗਰਸ ਪਾਰਟੀ, ਹਲਕਾ ਨਾਭਾ ਅਤੇ ਹਲਕਾ ਅਮਲੋਹ ਦੇ ਲੋਕਾਂ ਵਲੋਂ ਭਰਪੂਰ ਸਹਿਯੋਗ ਮਿਲਦਾ ਆ ਰਿਹਾ ਹੈ।
ਇਸ ਮੌਕੇ ਤੇ ਬਲਾਕ ਅਮਲੋਹ ਦੇ ਪ੍ਰਧਾਨ ਜਗਬੀਰ ਸਿੰਘ ਸਲਾਣਾ, ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ, ਸਾਬਕਾ ਚੇਅਰਮੈਨ ਜਸਮੀਤ ਸਿੰਘ ਰਾਜਾ, ਜਗਮੀਤ ਸਿੰਘ ਸਹੋਤਾ, ਡਾ. ਕਰਨੈਲ ਸਿੰਘ, ਰਾਜਿੰਦਰ ਸਿੰਘ ਬਿੱਟੂ, ਜਸਵੰਤ ਸਿੰਘ ਗੋਲਡ, ਐਡ. ਜਤਿੰਦਰ ਕਰਕਰਾ, ਐਡ.ਬਲਜਿੰਦਰ ਸਿੰਘ ਭੱਟੋ, ਨੀਲਮ ਰਾਣੀ, ਜਗਵਿੰਦਰ ਸਿੰਘ ਰਹਿਲ, ਬਲਵੀਰ ਸਿੰਘ ਮਿੰਟੂ,ਪਰਮਵੀਰ ਟਿਵਾਣਾ, ਕੌਂਸਲਰ ਕੁਲਵਿੰਦਰ ਸਿੰਘ, ਗੁਰਿੰਦਰਪਾਲ ਸਿੰਘ ਹੈਪੀ, ਜਗਿੰਦਰ ਸੈਣੀ, ਗੁਰਬਚਨ ਸਿੰਘ ਕਾਹਨਪੁਰਾ, ਹਰਚੰਦ ਸਿੰਘ ਸਮਸ਼ਪੁਰ, ਜੱਗਾ ਸਿੰਘ ਸਮਸ਼ਪੁਰ,ਐਡ.ਹਰਜਿੰਦਰ ਸਿੰਘ ਟਿੱਕਾ,
ਐਡ. ਤੇਜਿੰਦਰ ਸਿੰਘ ਸਲਾਣਾ, ਡਾ. ਮਨਮੋਹਣ ਕੌਸ਼ਲ, ਬਲਵਿੰਦਰ ਸਿੰਘ ਗੁਰਧਨਪੁਰ, ਬਲਵਿੰਦਰ ਸਿੰਘ ਕੋਟਲੀ, ਜਗਜੀਤ ਸਿੰਘ ਮਛਰਾਏ, ਡਾ. ਹਰਿੰਦਰ ਸਿੰਘ ਸ਼ਾਹੀ, ਅਮਨਦੀਪ ਸਿੰਘ ਛੰਨਾ, ਜਗਬੀਰ ਸਿੰਘ ਬਡਾਲੀ, ਰਛਪਾਲ ਸਿੰਘ ਮੁਢੜੀਆ, ਬਿੰਦਰ ਸਿੰਘ ਖਨਿਆਣ, ਐਡ ਯਾਦਵਿੰਦਰਪਾਲ ਸਿੰਘ,ਅਮਨ ਸਿੰਘ ਲਾਡਪੁਰ, ਬਿੱਕਰ ਸਿੰਘ ਦੀਵਾ, ਹੈਪੀ ਸੋਢਾ, ਜੱਗੀ ਬੜੈਚਾ, ਅਰਵਿੰਦ ਸਿੰਗਲਾ, ਬਹਾਦਰ ਸਿੰਘ ਬੁੱਗਾ, ਗੁਰਪ੍ਰੀਤ ਸਿੰਘ ਗਰੇਵਾਲ, ਬਿੱਲੂ ਮਸ਼ਾਲ, ਬਲਜਿੰਦਰ ਸਿੰਘ ਘੁਕਰੀ, ਪੀ.ਏ ਮਨਪ੍ਰੀਤ ਸਿੰਘ ਮਿੰਟਾ ਅਤੇ ਅਤੇ ਹੈਪੀ ਸੂਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ। Save Constitution Rally